06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅਜੀਤ, ਜਲੰਧਰ ਗੁਰੂਗ੍ਰਾਮ ਬਣਿਆ ਨਮੋ ਕ੍ਰਿਕਟ ਲੀਗ ਦਾ ਚੈਂਪੀਅਨ ਜੇਤੂ ਨੂੰ 21 ਲੱਖ ਰੁ. ਤੇ ਉਪ ਜੇਤੂ ਨੂੰ 11 ਲੱਖ ਰੁ. ਦੇ ਇਨਾਮੀ ਰਾਸ਼ੀ ਨਾਲ ਨਿਵਾਜ਼ਿਆ

ਪੰਚਕੂਲਾ, 5 ਅਕਤੂਬਰ (ਕਪਿਲ)- ਤਾਊ ਦੇਵੀ ਲਾਲ ਖੇਡ ਸਟੇਡੀਅਮ ਵਿਚ ਚੱਲ ਰਹੀ ਨਮੋ ਕ੍ਰਿਕਟ ਲੀਗ ਦਾ ਸ਼ਾਨਦਾਰ ਸਮਾਪਨ ਹੋਇਆ। ਗੁਰੂਗ੍ਰਾਮ ਦੀ ਟੀਮ ਨੇ ਹਿਸਾਰ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ।

Ad Position 21
No active advertisement
ਪੰਚਕੂਲਾ ਵਿਚ ਕਰਵਾਏ ਗਏ ਨਮੋ ਕ੍ਰਿਕਟ ਲੀਗ ਦੇ ਸਮਾਪਤੀ ਮੌਕੇ ਜੇਤੂ ਗੁਰੂਗ੍ਰਾਮ ਦੀ ਟੀਮ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ। ਤਸਵੀਰ : ਕਪਿਲ 06-10-2026
ਪੰਚਕੂਲਾ, 5 ਅਕਤੂਬਰ (ਕਪਿਲ)- ਤਾਊ ਦੇਵੀ ਲਾਲ ਖੇਡ ਸਟੇਡੀਅਮ ਵਿਚ ਚੱਲ ਰਹੀ ਨਮੋ ਕ੍ਰਿਕਟ ਲੀਗ ਦਾ ਸ਼ਾਨਦਾਰ ਸਮਾਪਨ ਹੋਇਆ। ਗੁਰੂਗ੍ਰਾਮ ਦੀ ਟੀਮ ਨੇ ਹਿਸਾਰ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ। ਗ੍ਰੈਂਡ ਫਿਨਾਲੇ ਵਿਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਵਲੋਂ ਕਰਵਾਈ ਗਈ ਇਸ ਕ੍ਰਿਕਟ ਲੀਗ ਦੌਰਾਨ ਖੇਡਾਂ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ ਗਿਆ। ਸਮਾਪਤੀ ਸਮਾਰੋਹ ਵਿਚ ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਤਰੁਣ ਭੰਡਾਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਫਾਈਨਲ ਮੁਕਾਬਲਾ ਗੁਰੂਗ੍ਰਾਮ ਅਤੇ ਹਿਸਾਰ ਦੀਆਂ ਟੀਮਾਂ ਵਿਚਕਾਰ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਰੂਗ੍ਰਾਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਦੇ ਨੁਕਸਾਨ ’ਤੇ 105 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਹਿਸਾਰ ਦੀ ਟੀਮ ਨੇ ਜਿੱਤ ਲਈ ਪੂਰਾ ਜ਼ੋਰ ਲਾਇਆ, ਪਰ ਗੁਰੂਗ੍ਰਾਮ ਨੇ ਮੁਕਾਬਲਾ ਆਪਣੇ ਹੱਕ ਵਿਚ ਕਰਦਿਆਂ ਖ਼ਿਤਾਬ ’ਤੇ ਕਬਜ਼ਾ ਕਰ ਲਿਆ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਜੇਤੂ ਗੁਰੂਗ੍ਰਾਮ ਦੀ ਟੀਮ ਨੂੰ 21 ਲੱਖ ਰੁ. ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਉਪ ਜੇਤੂ ਹਿਸਾਰ ਦੀ ਟੀਮ ਨੂੰ 11 ਲੱਖ ਰੁ., ਤੀਜੇ ਸਥਾਨ ’ਤੇ ਰਹੀ ਜਲੰਧਰ ਦੀ ਟੀਮ ਨੂੰ 5 ਲੱਖ ਰੁ. ਅਤੇ ਚੌਥੇ ਸਥਾਨ ’ਤੇ ਰਹੀ ਕੁਰੂਕਸ਼ੇਤਰ ਦੀ ਟੀਮ ਨੂੰ 2.50 ਲੱਖ ਰੁ. ਦੀ ਇਨਾਮੀ ਰਾਸ਼ੀ ਦਿੱਤੀ ਗਈ। ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਅਕਤੀਗਤ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਸ਼ਹੂਰ ਗਾਇਕ ਬੀ ਪਰਾਕ ਵਲੋਂ ਸੱਭਿਆਚਾਰਕ ਪ੍ਰਸਤੁਤੀ ਦਿੱਤੀ ਗਈ ਅਤੇ ਆਪਣੇ ਗੀਤਾਂ ਉਤੇ ਲੋਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਸਮਾਪਤੀ ਸਮਾਰੋਹ ਦੌਰਾਨ ਕ੍ਰਿਕਟ ਦੇ ਰੋਮਾਂਚ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਮਨਮੋਹਨ ਭੜਾਨਾ, ਮੇਅਰ ਸ਼ਿਆਮ ਲਾਲ ਬੰਸਲ, ਮੁੱਖ ਮੰਤਰੀ ਦੇ ਓ. ਐੱਸ. ਡੀ. ਬੀ. ਬੀ. ਭਾਰਤੀ ਅਤੇ ਭੋਪਾਲ ਖਦਰੀ, ਭਜਨ ਗਾਇਕ ਕਨ੍ਹਈਆ ਮਿੱਤਲ, ਦਿ ਗ੍ਰੇਟ ਖਲੀ, ਕੁਨਾਲ ਕੁਮਾਰ, ਐੱਮ. ਪ੍ਰੋ. ਮਿਸਿਜ਼ ਔਲਖ, ਨਰੇਸ਼ ਮਿੱਤਲ ਸਾਂਵਰੀਆ, ਪਵਨ ਸੋਲੰਕੀ, ਨਮੋ ਕ੍ਰਿਕਟ ਲੀਗ ਦੇ ਮੀਡੀਆ ਕੋਆਰਡੀਨੇਟਰ ਸੰਜੀਵ ਸੂਦ, ਰਾਮਨਿਵਾਸ ਗਰਗ, ਰਣਜੀਤਾ ਮਹਿਤਾ, ਮੁਕੇਸ਼ ਸਿੰਗਲਾ, ਰਿਸ਼ੀਪਾਲ, ਰਾਕੇਸ਼ ਜਾਗੋਤਾ, ਅਨੁਰਾਧਾ ਪੁਰੀ, ਰਾਕੇਸ਼ ਗਰਗ ਬਿੱਟੂ ਅਤੇ ਦੀਪਕ ਗਰਗ ਸਮੇਤ ਕਈ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਤੇ ਕੈਸ਼ਬੈਕ ਦਾ ਝਾਂਸਾ ਦੇ ਕੇ 2 ਵਿਅਕਤੀਆਂ ਤੋਂ 2.07 ਲੱਖ ਦੀ ਠੱਗੀ ਅਗਲੀ ਖ਼ਬਰ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਅਤੇ ਪੇਂਡੂ ਅਰਥਵਿਵਸਥਾ ਲਈ ਕੀਤੇ ਅਹਿਮ ਉਪਰਾਲੇ-ਰਾਏ
Ad Position 24