06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਚੰਡੀਗੜ੍ਹ ਯੂਨੀਵਰਸਿਟੀ ਨੇ 6 ਵੇਂ ਗਲੋਬਲ ਐਜੂਕੇਸ਼ਨ ਸੰਮੇਲਨ ਦੀ ਕੀਤੀ ਮੇਜ਼ਬਾਨੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 06-10-2026
ਐੱਸ.ਏ.ਐੱਸ. ਨਗਰ, 5 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ ‘ਗਲੋਬਲ ਐਜੂਕੇਸ਼ਨ ਸਮਿੱਟ’ ਦੇ ਛੇਵੇਂ ਸੰਸਕਰਣ ਨੇ ਵਿਕਸਿਤ ਅਤੇ ਵਿਕਾਸਸ਼ੀਲ 30 ਦੇਸ਼ਾਂ ਦੀਆਂ 69 ਪ੍ਰਮੁੱਖ ਵਿਸ਼ਵ-ਵਿਆਪੀ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ 90 ਤੋਂ ਵੱਧ ਨਾਮਵਰ ਵਿਸ਼ਵ-ਵਿਆਪੀ ਅਕਾਦਮਿਕ ਆਗੂਆਂ ਨੂੰ ਇਕ ਮੰਚ ‘ਤੇ ਇਕੱਠਾ ਕੀਤਾ। ਇਸ ਸਮਾਗਮ ਦਾ ਉਦੇਸ਼ ਵਿਚਾਰਾਂ, ਗਿਆਨ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਲਈ ਇਕ ਅੰਤਰਰਾਸ਼ਟਰੀ ਗੱਠਜੋੜ ਕਾਇਮ ਕਰਨਾ ਅਤੇ ਸਾਂਝੇ ਖੋਜ ਉਪਰਾਲਿਆਂ ਨੂੰ ਅੱਗੇ ਵਧਾਉਣਾ ਸੀ ਤਾਂ ਜੋ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਅਤੇ ਅਕਾਦਮਿਕ ਆਗੂਆਂ ਨਾਲ ਬਿਹਤਰ ਤਾਲਮੇਲ ਰਾਹੀਂ ਵਿਦਿਆਰਥੀਆਂ ਦੇ ਵਿਸ਼ਵ-ਵਿਆਪੀ ਤਜ਼ਰਬੇ ਅਤੇ ਸਮੁੱਚੇ ਸਿੱਖਣ ਦੇ ਅਨੁਭਵ ਨੂੰ ਵਧਾਇਆ ਜਾ ਸਕੇ। 5 ਤੋਂ 9 ਅਕਤੂਬਰ ਤੱਕ ਚੱਲਣ ਵਾਲੇ ਇਸ ਪੰਜ-ਰੋਜ਼ਾ ਸੰਮੇਲਨ ‘ਚ ਦੁਨੀਆ ਭਰ ਦੇ ਰਾਜਦੂਤ ਤੇ ਕੂਟਨੀਤਿਕ ਨੁਮਾਇੰਦੇ, ਚਾਂਸਲਰ, ਰੈਕਟਰ, ਵਾਈਸ-ਚਾਂਸਲਰ, ਪ੍ਰਧਾਨ, ਪ੍ਰੋ-ਵਾਈਸ-ਚਾਂਸਲਰ, ਨਾਮਵਰ ਸਿੱਖਿਆ ਸ਼ਾਸਤਰੀ, ਨੀਤੀ ਨਿਰਮਾਤਾ, ‘ਥਿੰਕ ਟੈਂਕ’ (ਵਿਚਾਰ-ਮੰਚ) ਅਤੇ ਵਿਸ਼ਵ-ਵਿਆਪੀ ਸਿੱਖਿਆ ਮਾਹਿਰ ਵਲੋਂ ਹਿੱਸਾ ਲਿਆ ਜਾ ਰਿਹਾ ਹੈ ਤਾਂ ਜੋ ਵੱਖ-ਵੱਖ ਅਕਾਦਮਿਕ ਖੇਤਰਾਂ ‘ਚ ਅਕਾਦਮਿਕ ਸਹਿਯੋਗ, ਗਿਆਨ ਦੇ ਆਦਾਨ-ਪ੍ਰਦਾਨ, ਤਕਨਾਲੋਜੀ ਦੇ ਤਬਾਦਲੇ, ਅਕਾਦਮਿਕ ਆਵਾਜਾਈ ਅਤੇ ਸਾਂਝੀ ਖੋਜ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ‘ਇਕ ਟਿਕਾਊ ਵਿਸ਼ਵ-ਪਿੰਡ ਦੀ ਸਿਰਜਣਾ ਲਈ ਏ. ਆਈ.-ਆਧਾਰਿਤ ਖੋਜ ਅਤੇ ਨਵੀਨਤਾਵਾਂ ‘ਚ ਸਹਿਯੋਗ’ ਦੇ ਵਿਸ਼ੇ ‘ਤੇ ਕਰਵਾਏ ਗਏ ਇਸ ਸੰਮੇਲਨ ‘ਚ ਵਿਸ਼ਵ-ਪੱਧਰੀ ਸਹਿਯੋਗੀ ਮੰਚ ਦੇ ਕੇਂਦਰ ‘ਚ ਏ. ਆਈ.-ਆਧਾਰਿਤ ਖੋਜ ਅਤੇ ਨਵੀਨਤਾ ਨੂੰ ਰੱਖਿਆ ਗਿਆ। ਸੰਮੇਲਨ ਦੇ ਉਦਘਾਟਨੀ ਸਮਾਰੋਹ ‘ਚ ਭਾਰਤ ‘ਚ ਰੋਮਾਨੀਆ ਦੀ ਰਾਜਦੂਤ ਸੈਨਾ ਲਤੀਫ਼ ਮੁੱਖ ਮਹਿਮਾਨ ਵਜੋਂ, ਜਦਕਿ ਭਾਰਤ ‘ਚ ਯੂ. ਕੇ. ਦੇ ਦੂਤਾਵਾਸ ਦੀ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੀਓ ਦੇ ਨਾਲ ਸਪੇਨ ਦੀ ਸਲਾਮਾਂਕਾ ਯੂਨੀਵਰਸਿਟੀ ‘ਚ ਸੱਭਿਆਚਾਰ, ਵਿਰਾਸਤ ਅਤੇ ਸਥਿਰਤਾ ਮਾਮਲਿਆਂ ਦੀ ਵਾਈਸ-ਚਾਂਸਲਰ ਪ੍ਰੋਫੈਸਰ (ਡਾ.) ਮੈਟਿਲਡਾ ਮਾਰੀਆ ਓਲਾਰਟੇ ਮਾਰਟੀਨੇਜ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ‘ਚ ਭਾਰਤ ‘ਚ ਨਿਕਾਰਾਗੁਆ ਦੀ ਰਾਜਦੂਤ ਨਾਡੇਸਕਾ ਇਮਾਰਾ ਕਥਬਰਟ, ਭਾਰਤ ‘ਚ ਬੋਲੀਵੀਆ ਦੀ ਰਾਜਦੂਤ ਤੇ ਇੰਚਾਰਜ ਡੀ ਅਫੇਅਰਜ਼ ਆਰਲੇਟ ਗੈਬਰੀਏਲਾ ਬੁਸਤਾਮਾਂਟੇ ਗਾਰਸੀਆ, ਭਾਰਤ ‘ਚ ਜਮਾਇਕਾ ਦੇ ਰਾਜਦੂਤ ਜੇਸਨ ਕੇ. ਐਮ. ਹਾਲ, ਭਾਰਤ ‘ਚ ਗੁਆਨਾ ਦੇ ਰਾਜਦੂਤ ਧਰਮ ਕੁਮਾਰ ਸੀਰਾਜਠ ਭਾਰਤ ‘ਚ ਤਿਮੋਰ-ਲੇਸਤੇ ਦੇ ਰਾਜਦੂਤ ਕਾਰਲਿਟੋ ਨੂਨੇਸਠ ਭਾਰਤ ‘ਚ ਤ੍ਰਿਨੀਦਾਦ ਅਤੇ ਟੋਬੈਗੋ ਦੇ ਰਾਜਦੂਤ ਚੰਦਰਨਾਥ ਸਿੰਘ, ਭਾਰਤ ‘ਚ ਪਨਾਮਾ ਦੇ ਰਾਜਦੂਤ ਅਲੋਂਸੋ ਕੋਰੀਆ ਮਿਗੁਏਲ ਅਤੇ ਭਾਰਤ ‘ਚ ਚਿੱਲੀ ਦੇ ਰਾਜਦੂਤ ਜੁਆਨ ਐਂਗੁਲੋ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਦਮਨਦੀਪ ਕੌਰ ਸੰਧੂ ਅਤੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ. ਐੱਸ. ਬਾਵਾ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਭਾਰਤ ‘ਚ ਰੋਮਾਨੀਆ ਦੀ ਰਾਜਦੂਤ ਸੈਨਾ ਲਤੀਫ ਨੇ ਕਿਹਾ ਕਿ ਤਕਨੀਕੀ ਤਰੱਕੀ ਨੇ ਦੁਨੀਆ ਦੀਆਂ ਦੂਰੀਆਂ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ ਅਤੇ ‘ਗਲੋਬਲ ਪਿੰਡ’ ਦਾ ਵਿਚਾਰ ਹੁਣ ਰੋਜ਼ਾਨਾ ਦੀ ਹਕੀਕਤ ਬਣ ਚੁੱਕਾ ਹੈ। ਸੰਮੇਲਨ ਦੇ ਤਹਿਤ ਅਮਰੀਕਾ ਦੀ ਈਸਟਰਨ ਮੈਨੋਨ ਾਈਟ ਯੂਨੀਵਰਸਿਟੀ ਦਾ 13 ਮੈਂਬਰੀ ਵਫ਼ਦ, ਜਿਸ ‘ਚ 11 ਵਿਦਿਆਰਥੀ ਅਤੇ ਦੋ ਫੈਕਲਟੀ ਮੈਂਬਰ ਸ਼ਾਮਿਲ ਹਨ, 6 ਤੋਂ 7 ਅਕਤੂਬਰ ਤੱਕ ਚੰਡੀਗੜ੍ਹ ਯੂਨੀਵਰਸਿਟੀ ਦੇ ਦੌਰੇ ‘ਤੇ ਹਨ। ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ ਕਿ ‘ਗਲੋਬਲ ਐਜੂਕੇਸ਼ਨ ਸਮਿੱਟ’ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ, ਨੀਤੀ ਨਿਰਮਾਤਾਵਾਂ, ਥਿੰਕ ਟੈਂਕਾਂ ਅਤੇ ਵਿਸ਼ਵ ਸਿੱਖਿਆ ਮਾਹਿਰਾਂ ਨੂੰ ਇਕੱਠੇ ਕਰਕੇ ਵਿਭਿੰਨ ਅਕਾਦਮਿਕ ਖੇਤਰਾਂ ‘ਚ ਅਕਾਦਮਿਕ ਸਹਿਯੋਗ, ਗਿਆਨ ਆਦਾਨ-ਪ੍ਰਦਾਨ , ਤਕਨਾਲੋਜੀ ਟਰਾਂਸਫਰ, ਅਕਾਦਮਿਕ ਗਤੀਸ਼ੀਲਤਾ ਅਤੇ ਸਾਂਝੇ ਖੋਜ ਨੂੰ ਸੁਵਿਧਾਜਨਕ ਬਣਾਉਣ ਲਈ ਇਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ 6 ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ ‘ਚ ਚੋਟੀ ਦੀਆਂ ਵਿਸ਼ਵ-ਵਿਆਪੀ ਯੂਨੀਵਰਸਿਟੀਆਂ ਅਤੇ ਵਕਾਰੀ ਅਕਾਦਮਿਕ ਸੰਸਥਾਵਾਂ ਨਾਲ 540 ਤੋਂ ਵੱਧ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗਾਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਅੰਤਰਰਾਸ਼ਟਰੀ ਸ਼ਮੂਲੀਅਤ ਦੇ ਇਸ ਪੱਧਰ ਨੂੰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਯੂਨੀਵਰਸਿਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਪ੍ਰਮੁੱਖ ਵਿਸ਼ਵ-ਵਿਆਪੀ ਅਕਾਦਮਿਕ ਸੰਸਥਾਵਾਂ ਨਾਲ ਅੰਤਰਰਾਸ਼ਟਰੀਕਰਨ ਅਤੇ ਵਿਦੇਸ਼ੀ ਸਹਿਯੋਗ ‘ਤੇ ਜ਼ੋਰ ਦੇ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਜ਼ੀਰਕਪੁਰ ’ ਚ 2.78 ਕਰੋੜ ਰੁ . ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆ... ਅਗਲੀ ਖ਼ਬਰ ਐਨ . ਐਸ . ਯੂ . ਆਈ . ਕਾਰਕੁਨਾਂ ਵਲੋਂ ਜੰਤਰ - ਮੰਤਰ ਨੇੜੇ ਵਿਰੋਧ ਪ੍ਰਦਰਸ਼ਨ
Ad Position 24