ਸਕੂਲ ’ ਚ ਖੜ੍ਹੇ ਵਿਸ਼ਾਲ ਬੋਹੜ ਦੇ ਦਰੱਖ਼ਤ ’ ਚੋਂ ਜੰਗਲਾਤ ਵਿਭਾਗ ਦੀ ਟੀਮ ਨੇ ਇਕ ਸੱਪ ਨੂੰ ਕੀਤਾ ਕਾਬੂ ਬੱਚਿਆਂ ਤੇ ਮਾਪਿਆਂ ਨੇ ਦਰੱਖ਼ਤ ’ਚ ਹੋਰ ਸੱਪਾਂ ਦੇ ਰਹਿਣ ਦਾ ਸ਼ੱਕ ਪ੍ਰਗਟਾਇਆ
ਕੁਰਾਲੀ, 5 ਅਕਤੂਬਰ (ਹਰਪ੍ਰੀਤ ਸਿੰਘ)-ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ-2 ’ਚ ਖੜ੍ਹੇ ਵਿਸ਼ਾਲ ਬੋਹੜ ਦੇ ਦਰੱਖ਼ਤ ’ਚੋਂ ਜੰਗਲਾਤ ਵਿਭਾਗ ਵਲੋਂ ਭਾਵੇਂ ਇਕ ਸੱਪ ਨੂੰ ਕਾਬੂ ਕਰ ਲਿਆ ਗਿਆ ਹੈ, ਪਰ ਸਕੂਲ ‘ਚ ਪੜ੍ਹਦੇ ਬੱਚਿਆਂ ਤੇ ਮਾਪਿਆਂ ਨੇ ਦਰੱਖਤ ‘ਚ ਹੋਰ ਸੱਪਾਂ ਦਾ ਵਾਸ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਤੋਂ ਸੱਪਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਅੱਜ ਸਵੇਰੇ ਸਕੂਲ ਲੱਗਣ ਸਾਰ ਹੀ ਸਕੂਲ ‘ਚ ਪੜ੍ਹਦੇ ਬੱਚਿਆਂ ਦੇ ਮਾਪੇ ਸਕੂਲ ‘ਚ ਇਕੱਠੇ ਹੋ ਗਏ।
ਕੁਰਾਲੀ, 5 ਅਕਤੂਬਰ (ਹਰਪ੍ਰੀਤ ਸਿੰਘ)-ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ-2 ’ਚ ਖੜ੍ਹੇ ਵਿਸ਼ਾਲ ਬੋਹੜ ਦੇ ਦਰੱਖ਼ਤ ’ਚੋਂ ਜੰਗਲਾਤ ਵਿਭਾਗ ਵਲੋਂ ਭਾਵੇਂ ਇਕ ਸੱਪ ਨੂੰ ਕਾਬੂ ਕਰ ਲਿਆ ਗਿਆ ਹੈ, ਪਰ ਸਕੂਲ ‘ਚ ਪੜ੍ਹਦੇ ਬੱਚਿਆਂ ਤੇ ਮਾਪਿਆਂ ਨੇ ਦਰੱਖਤ ‘ਚ ਹੋਰ ਸੱਪਾਂ ਦਾ ਵਾਸ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਤੋਂ ਸੱਪਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਅੱਜ ਸਵੇਰੇ ਸਕੂਲ ਲੱਗਣ ਸਾਰ ਹੀ ਸਕੂਲ ‘ਚ ਪੜ੍ਹਦੇ ਬੱਚਿਆਂ ਦੇ ਮਾਪੇ ਸਕੂਲ ‘ਚ ਇਕੱਠੇ ਹੋ ਗਏ। ਇਸ ਮੌਕੇ ਰੀਨਾ, ਮੀਨੂੰ, ਸ਼ਸ਼ੀ, ਕਮਲਾ ਦੇਵੀ, ਰੋਹਨੀ ਅੰਜੂ ਆਦਿ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਸਕੂਲ ‘ਚ ਖੜ੍ਹੇ ਬੋਹੜ ਦੇ ਪੁਰਾਣੇ ਦਰੱਖ਼ਤ ‘ਚ ਲੋਕਾਂ ਵਲੋਂ ਇਕ ਤੋਂ ਵਧੇਰੇ ਸੱਪ ਘੁੰਮਦੇ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬੋਹੜ ਦੇ ਦਰੱਖ਼ਤ ‘ਚੋਂ ਸਾਰੇ ਸੱਪਾਂ ਨੂੰ ਬਾਹਰ ਕੱਢ ਕੇ ਕਾਬੂ ਕਰਨ ‘ਚ ਹਾਲੇ ਤੱਕ ਸਫ਼ਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਉਹ ਡਰਦੇ ਹੋਏ ਬੱਚਿਆਂ ਨੂੰ ਸਕੂਲ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 150 ਸਾਲ ਪੁਰਾਣਾ ਇਹ ਵਿਸ਼ਾਲ ਦਰੱਖ਼ਤ ਅੰਦਰੋਂ ਪੂਰੀ ਤਰ੍ਹਾਂ ਖੋਖਲਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੱਪਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਇਸ ਦੇ ਅੰਦਰ ਚਲੇ ਜਾਂਦੇ ਹਨ। ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਵਿਹੜੇ ‘ਚ ਖੜ੍ਹੇ ਇਸ ਦਰੱਖ਼ਤ ਦੀ ਛੰਗਾਈ ਕਰਵਾਉਣ ਜਾਂ ਇਸ ਨੂੰ ਕਟਵਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ ਖੋਖਲਾ ਦਰੱਖ਼ਤ ਤੇਜ਼ ਹਨ੍ਹੇਰੀ ‘ਚ ਡਿੱਗ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਮਾਪਿਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਸੰਬੰਧੀ ਗੰਭੀਰਤਾ ਨਾ ਦਿਖਾਈ ਤਾਂ ਉਹ ਬੱਚਿਆਂ ਦਾ ਸਕੂਲ ਬਦਲਣ ਲਈ ਮਜ਼ਬੂਰ ਹੋਣਗੇ। ਇਸੇ ਦੌਰਾਨ ਅਧਿਆਪਕ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਪੱਪੀ ਨੇ ਪ੍ਰਸ਼ਾਸਨ ਤੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਹਿਮ ਦੇ ਮਾਹੌਲ ਕਾਰਨ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਸੱਪਾਂ ਨੂੰ ਕਾਬੂ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਉਧਰ ਦੂਜੇ ਪਾਸੇ ਫ਼ੋਨ ‘ਤੇ ਸੰਪਰਕ ਕਰਨ ‘ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਵਣ ਗਾਰਡ ਅਮਰਜੀਤ ਕੌਰ ਨੇ ਦੱਸਿਆ ਕਿ ਵਿਭਾਗ ਵਲੋਂ ਇਕ ਸੱਪ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਰੈਸਕਿਊ ਟੀਮ ਦੀ ਤਾਇਨਾਤੀ ਸਕੂਲ ‘ਚ ਕੀਤੀ ਗਈ ਹੈ ਅਤੇ ਜਿਵੇਂ ਹੀ ਕੋਈ ਸੱਪ ਦਰੱਖ਼ਤ ‘ਚੋਂ ਬਾਹਰ ਆਵੇਗਾ ਤਾਂ ਉਸ ਨੂੰ ਕਾਬੂ ਕਰ ਲਿਆ ਜਾਵੇਗਾ।