05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ’ ਚ ਦੇਖਣ ਨੂੰ ਮਿਲ ਰਿਹੈ ਵੱਖਰਾ ਜੋਸ਼ - ਮੱਛਲੀ ਕਲਾਂ

ਐੱਸ. ਏ.

Ad Position 21
No active advertisement
ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ। 05-10-2026
ਐੱਸ. ਏ. ਐੱਸ. ਨਗਰ, 4 ਅਕਤੂਬਰ (ਪ੍ਰੋ. ਅਵਤਾਰ ਸਿੰਘ) ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਇਕ ਸੁਲਝੇ ਹੋਏ ਅਤੇ ਬਹੁਤ ਹੀ ਠਰੰਮੇ ਸੁਭਾਅ ਦੇ ਮਾਲਕ ਹਨ, ਜਿਨ੍ਹਾਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਨਾਲ ਸੂਬੇ ਵਿਚ ਕਾਂਗਰਸੀ ਵਰਕਰਾਂ ਅੰਦਰ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਜੋ ਕਾਂਗਰਸੀ ਵਰਕਰ ਮਾਯੂਸ ਹੋ ਕੇ ਆਪਣੇ ਘਰਾਂ ਵਿਚ ਬੈਠ ਗਏ ਸਨ ਉਹ ਵੀ ਹੁਣ ਦੁਬਾਰਾ ਮੈਦਾਨ ਵਿਚ ਆ ਜਾਣਗੇ। ਇਹ ਗੱਲ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਆਖੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹਾਈ ਕਮਾਂਡ ਕਾਂਗਰਸ ਵਲੋਂ ਪੰਜਾਬ ਕਾਂਗਰਸ ਦੇ ਹਿਤਾਂ ਲਈ ਦੋ ਅਹਿਮ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਵਿਚ ਪਹਿਲਾਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੌਜਵਾਨ ਆਗੂ ਸਚਿਨ ਪਾਇਲਟ ਅਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੂੰ ਬਣਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਪਾਰਟੀ ਦੇ ਇਨ੍ਹਾਂ ਦੂਰਅੰਦੇਸ਼ੀ ਫੈਸਲਿਆਂ ਨਾਲ ਪੰਜਾਬ ਕਾਂਗਰਸ ਵਿਚ ਚਲ ਰਹੀ ਧੜ੍ਹੇਬੰਦੀ ਹੁਣ ਖ਼ਤਮ ਹੋਣ ਦੀ ਉਮੀਦ ਜਾਗੀ ਹੈ ਅਤੇ ਕਾਂਗਰਸ ਪਾਰਟੀ ਦੇ ਸਾਰੇ ਆਗੂ ਹੁਣ ਇਕੋ ਮੰਚ ‘ਤੇ ਇਕੱਠੇ ਹੋ ਕੇ ਆਪ ਪਾਰਟੀ ਦੀਆਂ ਮਾੜੀਆਂ ਨੀਤੀਆਂ ਤੇ ਪੰਜਾਬ ਸਿਰ ਚੜ੍ਹੇ ਅਰਬਾਂ ਦੇ ਕਰਜੇ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਇਕ ਬਦਲਦੇ ਰੂਪ ਵਿਚ ਦੇਖ ਰਹੇ ਸਨ ਪਰ ਪਾਰਟੀ ਅੰਦਰ ਪੈਦਾ ਹੋਏ ਧੜੇਬੰਦੀ ਕਾਰਨ ਵਰਕਰ ਨਿਰਾਸ਼ਾ ਦੇ ਦੌਰ ਵਿਚ ਚਲ ਰਹੇ ਸਨ ਪਰ ਹੁਣ ਹਾਈਕਮਾਂਡ ਨੇ ਬਹੁਤ ਹੀ ਵਧੀਆ ਫੈਸਲਾ ਲੈ ਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਬਹੁਤ ਅਹਿਮ ਕਦਮ ਚੁੱਕਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਜਮੀੜ੍ਹ ਦੇਵ ਜੀ ਦੀ ਜੈਅੰਤੀ ਤੇ ਪੰਜਾਬ ਸਰਕਾਰ ਸਰਕਾਰੀ ਛੁੱਟੀ ਦਾ ਐਲਾਨ ਕਰੇ - ਸਵਰਨਕਾਰ ਸਮਾਜ ਅਗਲੀ ਖ਼ਬਰ ਢੇਹਾ ਬਸਤੀ ਤੇ ਤ੍ਰਿਵੇਦੀ ਕੈਂਪ ਦੀ ਘੇਰਾਬੰਦੀ 40 ਤੋਂ 50 ਪੁਲਿਸ ਮੁਲਾਜ਼ਮਾਂ ਨਾਲ ਵੱਡੀ ਤਲਾਸ਼ੀ ਮੁਹਿੰਮ ਸ਼ੱਕੀ ਟਿਕਾਣੇ...
Ad Position 24