24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਉਦਯੋਗ ਤੇ ਅਕਾਦਮਿਕਤਾ ਦੇ ਸੁਮੇਲ ਨਾਲ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗੀ ਸੀ. ਜੀ. ਸੀ. ਯੂਨੀਵਰਸਿਟੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 24-09-2026
ਐੱਸ. ਏ. ਐੱਸ. ਨਗਰ, 23 ਸਤੰਬਰ (ਪ੍ਰੋ. ਅਵਤਾਰ ਸਿੰਘ)- ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਪਹਿਲੀ ਵਾਰ ‘ਇੰਡਸਟਰੀ-ਇੰਟੀਗ੍ਰੇਟਿਡ ਬੋਰਡ ਐਗਜ਼ੇਕਟਿਵ ਲੀਡਰਸ਼ਿਪ ਡਾਇਲਾਗ-2026’ ਦਾ ਸਫ਼ਲਤਾਪੂਰਵਕ ਪ੍ਰਬੰਧ ਕੀਤਾ ਗਿਆ। ਇਸ ਖਾਸ ਸਮਾਗਮ ‘ਚ ਰਸ਼ਪਾਲ ਸਿੰਘ ਧਾਲੀਵਾਲ ਫਾਊਂਡਰ ਤੇ ਚਾਂਸਲਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ, ਅਰਸ਼ ਧਾਲੀਵਾਲ ਮੈਨੇਜਿੰਗ ਡਾਇਰੈਕਟਰ ਸੀ. ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਅਤੇ ਡਾ. ਸੁਸ਼ੀਲ ਪ੍ਰਸ਼ਾਰ ਐਗਜ਼ੇਕਟਿਵ ਵਾਈਸ ਪ੍ਰੈਜ਼ੀਡੈਂਟ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ 50 ਤੋਂ ਵੱਧ ਪ੍ਰਮੁੱਖ ਸੰਸਥਾਵਾਂ ਦੇ ਉਦਯੋਗਿਕ ਨੁਮਾਇੰਦਿਆਂ ਅਤੇ ਯੂਨੀਵਰਸਿਟੀ ਲੀਡਰਸ਼ਿਪ ਨੇ ਸਮਾਗਮ ‘ਚ ਸ਼ਮੂਲੀਅਤ ਕਰਦਿਆਂ ਬਦਲਦੇ ਟੈਲੈਂਟ ਲੈਂਡਸਕੇਪ, ਭਵਿੱਖ ਦੇ ਰੁਜ਼ਗਾਰ ਖੇਤਰ ਅਤੇ ਇੰਡਸਟਰੀ-ਅਕੈਡਮੀਆਂ ਵਿਚਕਾਰ ਹੋਰ ਮਜ਼ਬੂਤ ਸਹਿਯੋਗ ਦੀ ਲੋੜ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਤਕਨਾਲੋਜੀ, ਕੰਸਲਟਿੰਗ, ਆਟੋਮੋਟਿਵ, ਮੈਨੂਫੈਕਚਰਿੰਗ, ਐਨਾਲੀਟਿਕਸ, ਇੰਟਰਪ੍ਰਾਈਜ਼ ਸਲਿਊਸ਼ਨਜ਼, ਰਿਟੇਲ ਅਤੇ ਉੱਭਰਦੇ ਖੇਤਰਾਂ ਨਾਲ ਸੰਬੰਧਿਤ ਮਾਹਿਰਾਂ ਨੇ ਆਪੋ ਆਪਣੇ ਵਿਚਾਰ ਸਭ ਦੇ ਸਾਹਮਣੇ ਰੱਖੇ। ਇਸ ਤੋਂ ਬਾਅਦ ਡਾਇਲਾਗ ਦੌਰਾਨ ਭਵਿੱਖ ਦੇ ਪੇਸ਼ੇਵਰਾਂ ਲਈ ਲੋੜੀਂਦੇ ਹੁਨਰਾਂ ਅਤੇ ਰੁਜ਼ਗਾਰ ਯੋਗਤਾ ਦੇ ਬਦਲਦੇ ਰੂਪ ‘ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਚਰਚਾ ਦਾ ਮਹੱਤਵਪੂਰਨ ਕੇਂਦਰ ਇਹ ਸੀ ਕਿ ਯੂਨੀਵਰਸਿਟੀ ਦੇ ਕਰਿਕੁਲਮ ਨੂੰ ਮੌਜੂਦਾ ਉਦਯੋਗਿਕ ਲੋੜਾਂ ਨਾਲ ਲਗਾਤਾਰ ਜੋੜ ਕੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਇੰਟਰਨਸ਼ਿਪ, ਲਾਈਵ ਪ੍ਰਾਜੈਕਟ, ਇੰਡਸਟਰੀ-ਇੰਟੀਗ੍ਰੇਟਿਡ ਲਰਨਿੰਗ, ਪ੍ਰੋਫੈਸ਼ਨਲ ਸਰਟੀਫ਼ਿਕੇਸ਼ਨ, ਮੈਂਟਰਸ਼ਿਪ, ਸੈਂਟਰਜ਼ ਆਫ਼ ਐਕਸੀਲੈਂਸ, ਰਿਸਰਚ, ਇਨੋਵੇਸ਼ਨ ਅਤੇ ਪਲੇਸਮੈਂਟਸ ਦੇ ਖੇਤਰਾਂ ‘ਚ ਸੰਰਚਿਤ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਵੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਉਦਯੋਗਿਕ ਨੁਮਾਇੰਦਿਆਂ ਨੇ ਭਵਿੱਖ ਦੇ ਵਰਕਫੋਰਸ ਟ੍ਰੈਂਡਜ਼ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੌਜੂਦਾ ਅਤੇ ਆਉਣ ਵਾਲੀਆਂ ਸਮਰਥਾਵਾਂ ਦੀਆਂ ਲੋੜਾਂ ਦੀ ਪਛਾਣ ਕੀਤੀ ਅਤੇ ਇੰਡਸਟਰੀ-ਇੰਟੀਗ੍ਰੇਟਿਡ ਬੋਰਡ ਲਈ ਤਰਜ਼ੀਹੀ ਖੇਤਰਾਂ ਅਤੇ ਕਾਰਜਯੋਗ ਕਦਮਾਂ ਦੀ ਸਿਫ਼ਾਰਸ਼ ਕੀਤੀ। ਇਸੇ ਦੌਰਾਨ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਤਕਨੀਕੀ ਦੌਰ ‘ਚ ਸਿੱਖਿਆ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ - ਇੰਟੀਗ੍ਰੇਟਿਡ ਬੋਰਡ ਦਾ ਇਹ ਡਾਇਲਾਗ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ, ਸਗੋਂ ਅਸਲ ਦੁਨੀਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਵਹਾਰਕ ਹੁਨਰ ਨਾਲ ਲੈਸ ਕਰਨ ਲਈ ਵੀ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਉਦਯੋਗ ਦੇ ਦਿੱਗਜਾਂ ਨਾਲ ਮਿਲ ਕੇ ਅਸੀਂ ਇਕ ਅਜਿਹਾ ਮਜ਼ਬੂਤ ਈਕੋ-ਸਿਸਟਮ ਤਿਆਰ ਕਰ ਰਹੇ ਹਾਂ ਜੋ ਕਿ ਸਾਡੇ ਨੌਜਵਾਨਾਂ ਨੂੰ ਭਵਿੱਖ ਦੀ ਵਰਕਫੋਰਸ ਲਈ ਪੂਰੀ ਤਰ੍ਹਾਂ ਤਿਆਰ ਕਰੇਗਾ। ਇਸ ਮੌਕੇ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਡਸਟਰੀ-ਇੰਟੀਗ੍ਰੇਟਿਡ ਬੋਰਡ ਐਗਜ਼ੇਕਟਿਵ ਲੀਡਰਸ਼ਿਪ ਡਾਇਲਾਗ-2026 ਨਿਰੰਤਰ ਚੱਲਣ ਵਾਲੀ ਗੱਲਬਾਤ ਦੀ ਸ਼ੁਰੂਆਤ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਕਾਦਮਿਕ ਤਰਜ਼ੀਹਾਂ ਭਵਿੱਖ ਦੀ ਦੁਨੀਆ-ਏ-ਰੁਜ਼ਗਾਰ ਨੂੰ ਪਰਿਭਾਸ਼ਤ ਕਰਨ ਵਾਲੀਆਂ ਸੰਭਾਵਨਾਵਾਂ, ਲੋੜਾਂ ਤੇ ਤਬਦੀਲੀਆਂ ਨਾਲ ਲਗਾਤਾਰ ਜੁੜੀਆਂ ਰਹਿਣ।
Ad Position 22
No active advertisement
ਪਿਛਲੀ ਖ਼ਬਰ ਨੈਤਿਕ ਅਧਿਕਾਰ ਗੁਆ ਚੁੱਕੇ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਹਟਾਇਆ ਜਾਵੇ-ਰੰਧਾਵਾ ਅਗਲੀ ਖ਼ਬਰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਦੇ ਪਾਵਨ ਅਸਥਾਨ ’ ਤੇ ਸ਼ਰਧਾ ਨਾਲ ਮਨਾਇਆ ਦਸਮੀ ਦਾ ਦਿਹਾੜਾ
Ad Position 24