ਪੰਜਾਬ ਵਿਚ ਵੱਖ - ਵੱਖ ਥਾਵਾਂ ’ ਤੇ ਭਾਰੀ ਮੀਂਹ ਪੈਣ ਕਾਰਨ ਤਾਪਮਾਨ ਡਿੱਗਿਆ ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮੁਕਤਸਰ, ਸੰਗਰੂਰ, ਬਠਿੰਡਾ, ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ’ਚ ਚੱਲੀ ਤੇਜ਼ ਹਵਾ
ਚੰਡੀਗੜ੍ਹ, 17 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ ਦੇ ਚੱਲਦਿਆਂ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਅਤੇ ਕਈ ਜ਼ਿਲ੍ਹਿਆਂ ਵਿਚ ਬੱਦਲਾਂ ਦੀ ਗਰਜ ਚਮਕ ਦੇ ਨਾਲ ਨਾਲ ਤੇਜ਼ ਗਤੀ ਦੀਆਂ ਹਵਾਵਾਂ ਚੱਲੀਆਂ। ਸੂਬਾ ਭਰ ਵਿਚੋਂ ਰੂਪਨਗਰ ਜ਼ਿਲ੍ਹੇ ਵਿਚ ਸਭ ਤੋਂ ਵੱਧ 31.
ਚੰਡੀਗੜ੍ਹ, 17 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ ਦੇ ਚੱਲਦਿਆਂ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਅਤੇ ਕਈ ਜ਼ਿਲ੍ਹਿਆਂ ਵਿਚ ਬੱਦਲਾਂ ਦੀ ਗਰਜ ਚਮਕ ਦੇ ਨਾਲ ਨਾਲ ਤੇਜ਼ ਗਤੀ ਦੀਆਂ ਹਵਾਵਾਂ ਚੱਲੀਆਂ। ਸੂਬਾ ਭਰ ਵਿਚੋਂ ਰੂਪਨਗਰ ਜ਼ਿਲ੍ਹੇ ਵਿਚ ਸਭ ਤੋਂ ਵੱਧ 31.7 ਮਿਲੀਮੀਟਰ ਮੀਂਹ ਪਿਆ ਹੈ ਅਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਦਿਨ ਦੇ ਤਾਪਮਾਨ ’ਚ ਕਰੀਬ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਲੰਘੇ 24 ਘੰਟਿਆਂ ਦੌਰਾਨ ਬੱਦਲਾਂ ਦੀ ਗਰਜ ਚਮਕ ਨਾਲ ਵੱਖ ਵੱਖ ਥਾਵਾਂ ’ਤੇ ਭਾਰੀ ਮੀਂਹ ਪਿਆ ਹੈ। ਸੂਬੇ ਦੇ ਜ਼ਿਲ੍ਹੇ ਰੂਪਨਗਰ ਤੋਂ ਇਲਾਵਾ ਸੰਗਰੂਰ ’ਚ 20 ਮਿਲੀ ਮੀਟਰ (ਮਿ.ਮੀ), ਪਠਾਨਕੋਟ ’ਚ 18 ਮਿ.ਮੀ, ਸ਼ਹੀਦ ਭਗਤ ਸਿੰਘ ਨਗਰ ’ਚ 16.1 ਮਿ.ਮੀ, ਅੰਮ੍ਰਿਤਸਰ ’ਚ 14 ਮਿ.ਮੀ, ਹੁਸ਼ਿਆਰਪੁਰ ’ਚ 11 ਮਿ.ਮੀ, ਫਾਜ਼ਿਲਕਾ ’ਚ 9.3 ਮਿ.ਮੀ, ਫਰੀਦਕੋਟ ’ਚ 7.8 ਮਿ.ਮੀ, ਗੁਰਦਾਸਪੁਰ ’ਚ 6 ਮਿ.ਮੀ ਅਤੇ ਜਲੰਧਰ ’ਚ 5.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਹੋਰਨਾਂ ਜ਼ਿਲ੍ਹਿਆਂ ’ਚ ਤਰਨਤਾਰਨ, ਮੁਕਤਸਰ, ਬਠਿੰਡਾ, ਪਟਿਆਲਾ, ਲੁਧਿਆਣਾ ਅਤੇ ਐੱਸ.ਏ.ਐੱਸ ਨਗਰ ਵਿਚ ਦਰਮਿਆਨਾ ਮੀਂਹ ਪਿਆ। ਇਸ ਤੋਂ ਇਲਾਵਾ ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮੁਕਤਸਰ, ਸੰਗਰੂਰ, ਬਠਿੰਡਾ, ਫਤਿਹਗੜ੍ਹ ਸਾਹਿ ਬ ਅਤੇ ਐਸ.ਏ.ਐਸ ਨਗਰ ਜ਼ਿਲ੍ਹਿਆਂ ਵਿਚ 43 ਤੋਂ 50 ਕਿਲੋਮੀਟਰ ਪਰ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲੀਆਂ। ਵੀਰਵਾਰ ਨੂੰ ਪੰਜਾਬ ਵਿਚ ਦਿਨ ਵੇਲ਼ੇ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਸੈਲਸੀਅਸ ਐੱਸ.ਏ.ਐੱਸ ਨਗਰ (ਮੋਹਾਲੀ) ਵਿਚ ਦਰਜ ਕੀਤਾ ਗਿਆ।