17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜੰਗਲ ’ ਚ ਵੈਂਡਿੰਗ ਜ਼ੋਨ ਬਣਾ ਕੇ ਵੈਂਡਰਾਂ ਦੀ ਰੋਜ਼ੀ ਕਿਵੇਂ ਚੱਲੇਗੀ - ਮੇਅਰ ਸੌਰਭ ਜੋਸ਼ੀ ਸੈਕਟਰ-52/53 ਦੀ ਸਾਈਟ ’ਤੇ ਪਹੁੰਚ ਕੇ ਲਿਆ ਜਾਇਜ਼ਾ, ਮੌਕੇ ’ਤੇ ਨਾ ਆਬਾਦੀ, ਨਾ ਬਾਜ਼ਾਰ ਤੇ ਨਾ ਗਾਹਕਾਂ ਦੀ ਆਮਦ ਮਾਮਲਾ ਜਨਰਲ ਹਾਊਸ ’ਚ ਰੱਖਣ ਦਾ ਐਲਾਨ

ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ) – ਸੈਕਟਰ 52/53 ਲਈ ਨਿਰਧਾਰਿਤ ਸਟਰੀਟ ਵੈਂਡਿੰਗ ਜ਼ੋਨ ਦੀ ਵਿਵਹਾਰਕਤਾ ’ਤੇ ਸਵਾਲ ਉਠਾਉਂਦਿਆਂ ਮੇਅਰ ਸੌਰਭ ਜੋਸ਼ੀ ਨੇ ਅੱਜ ਮੌਕੇ ’ਤੇ ਪਹੁੰਚ ਕੇ ਸਾਈਟ ਦਾ ਨਿਰੀਖਣ ਕੀਤਾ। ਮੇਅਰ ਵਲੋਂ ਸੰਯੁਕਤ ਕਮਿਸ਼ਨਰ ਡਾ.

Ad Position 21
No active advertisement
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਸੈਕਟਰ-52/53 ਦੀ ਵੈਂਡਿੰਗ ਸਾਈਟ ਦਾ ਨਿਰੀਖਣ ਕਰਦੇ ਹੋਏ, ਨਾਲ ਮੌਜੂਦ ਸੰਯੁਕਤ ਕਮਿਸ਼ਨਰ ਡਾ ਹਿਮਾਂਸ਼ੂ ਗੁਪਤਾ। ਤਸਵੀਰ ਕਮਲਜੀਤ ਸਿੰਘ। 17-09-2026
ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ) – ਸੈਕਟਰ 52/53 ਲਈ ਨਿਰਧਾਰਿਤ ਸਟਰੀਟ ਵੈਂਡਿੰਗ ਜ਼ੋਨ ਦੀ ਵਿਵਹਾਰਕਤਾ ’ਤੇ ਸਵਾਲ ਉਠਾਉਂਦਿਆਂ ਮੇਅਰ ਸੌਰਭ ਜੋਸ਼ੀ ਨੇ ਅੱਜ ਮੌਕੇ ’ਤੇ ਪਹੁੰਚ ਕੇ ਸਾਈਟ ਦਾ ਨਿਰੀਖਣ ਕੀਤਾ। ਮੇਅਰ ਵਲੋਂ ਸੰਯੁਕਤ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਦੇ ਨਾਲ ਕੀਤੇ ਦੌਰੇ ਦੌਰਾਨ ਸਾਹਮਣੇ ਆਇਆ ਕਿ ਸਾਈਟ ਦੇ ਆਲੇ-ਦੁਆਲੇ ਵੱਡਾ ਹਿੱਸਾ ਖ਼ਾਲੀ ਤੇ ਜੰਗਲਨੁਮਾ ਹੈ ਅਤੇ ਨੇੜੇ ਨਾ ਰਿਹਾਇਸ਼ੀ ਆਬਾਦੀ, ਨਾ ਬਾਜ਼ਾਰ ਤੇ ਨਾ ਹੀ ਗਾਹਕਾਂ ਦੀ ਲੋੜੀਂਦੀ ਆਮਦ। ਵੈਂਡਰਾਂ ਵਲੋਂ ਸਾਈਟ ਦੇ ਇਕਾਂਤ ਹੋਣ ਸਬੰਧੀ ਮਿਲੀਆਂ ਸ਼ਿਕਾਇਤਾਂ ’ਤੇ ਮੇਅਰ ਨੇ ਕਿਹਾ ਕਿ ਸਿਰਫ਼ ਕਾਗ਼ਜ਼ਾਂ ’ਤੇ ਵੈਂਡਿੰਗ ਜ਼ੋਨ ਨਿਰਧਾਰਿਤ ਕਰਨਾ ਕਾਫ਼ੀ ਨਹੀਂ, ਸਗੋਂ ਅਜਿਹੀ ਥਾਂ ਦੀ ਚੋਣ ਹੋਣੀ ਚਾਹੀਦੀ ਹੈ ਜਿੱਥੇ ਵੈਂਡਰ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਉਨ੍ਹਾਂ ਕਿਹਾ ਕਿ ਵੈਂਡਿੰਗ ਜ਼ੋਨ ਤੈਅ ਕਰਦੇ ਸਮੇਂ ਗਾਹਕਾਂ ਦੀ ਆਵਾਜਾਈ, ਪਹੁੰਚਯੋਗਤਾ ਅਤੇ ਜ਼ਮੀਨੀ ਹਕੀਕਤ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਮੇਅਰ ਨੇ ਅਧਿਕਾਰੀਆਂ ਨੂੰ ਸੈਕਟਰ-52/53 ਦੀ ਵੈਂਡਿੰਗ ਵਿਵਸਥਾ ਦਾ ਮੁੜ ਮੁਲਾਂਕਣ ਕਰਕੇ ਵਿਵਹਾਰਕ ਅਤੇ ਵਪਾਰਕ ਤੌਰ ’ਤੇ ਢੁਕਵੇਂ ਬਦਲਵੇਂ ਸਥਾਨ ਤਲਾਸ਼ਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲੰਬੇ ਸਮੇਂ ਦਾ ਹੱਲ ਹੋਣ ਤੱਕ ਪ੍ਰਭਾਵਿਤ ਵੈਂਡਰਾਂ ਦੀ ਰੋਜ਼ੀ-ਰੋਟੀ ਨੂੰ ਧਿਆਨ ਵਿਚ ਰੱਖਦਿਆਂ ਅੰਤਰਿਮ ਪ੍ਰਬੰਧ ਕਰਨ ਲਈ ਵੀ ਕਿਹਾ। ਮੇਅਰ ਜੋਸ਼ੀ ਨੇ ਐਲਾਨ ਕੀਤਾ ਕਿ ਇਹ ਮਾਮਲਾ ਨਗਰ ਨਿਗਮ ਦੀ ਆਉਣ ਵਾਲੀ ਜਨਰਲ ਹਾਊਸ ਮੀਟਿੰਗ ਵਿਚ ਵਿਚਾਰ ਲਈ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੈਂਡਰਾਂ ਦੀ ਰੋਜ਼ੀ-ਰੋਟੀ ਦੇ ਨਾਲ ਸਫ਼ਾਈ, ਟਰੈਫ਼ਿਕ ਪ੍ਰਬੰਧਨ ਅਤੇ ਜਨਤਕ ਥਾਵਾਂ ਦੀ ਸੁਚੱਜੀ ਵਰਤੋਂ ਵਿਚ ਸੰਤੁਲਨ ਬਣਾਉਂਦਿਆਂ ਵਿਵਹਾਰਕ ਹੱਲ ਕੱਢਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਗੋਲਡੀ ਨੇ ਹਸਪਤਾਲ ਰੋਡ ’ ਤੇ ਲੁੱਕ ਪੁਆਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਪੌਣੇ ਦੋ ਕਿੱਲੋਮੀਟਰ ਦੇ ਟੋਟੇ ‘ਤੇ... ਅਗਲੀ ਖ਼ਬਰ ਆਈ . ਪੀ . ਐਸ . ਅਧਿਕਾਰੀ ਰੁਪਿੰਦਰ ਸਿੰਘ ਅਤੇ ਡਾ . ਹਰਪ੍ਰੀਤ ਕੌਰ ਵਲੋਂ ਖ਼ਾਲਸਾ ਸਕੂਲ ਦਾ ਦੌਰਾ
Ad Position 24