ਆਈ . ਪੀ . ਐਸ . ਅਧਿਕਾਰੀ ਰੁਪਿੰਦਰ ਸਿੰਘ ਅਤੇ ਡਾ . ਹਰਪ੍ਰੀਤ ਕੌਰ ਵਲੋਂ ਖ਼ਾਲਸਾ ਸਕੂਲ ਦਾ ਦੌਰਾ
ਕੁਰਾਲੀ, 16 ਸਤੰਬਰ (ਹਰਪ੍ਰੀਤ ਸਿੰਘ)-ਜੈਪੁਰ (ਰਾਜਸਥਾਨ) ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ. ਡੀ.
ਕੁਰਾਲੀ, 16 ਸਤੰਬਰ (ਹਰਪ੍ਰੀਤ ਸਿੰਘ)-ਜੈਪੁਰ (ਰਾਜਸਥਾਨ) ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ. ਡੀ. ਜੀ. ਪੀ.) ਰੁਪਿੰਦਰ ਸਿੰਘ (ਆਈ. ਪੀ. ਐਸ.) ਅਤੇ ਉਨ੍ਹਾਂ ਦੀ ਪਤਨੀ ਪ੍ਰੋ. ਡਾ. ਹਰਪ੍ਰੀਤ ਕੌਰ ਵਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ। ਸਕੂਲ ਕੰਪਲੈਕਸ ਵਿਖੇ ਪਹੁੰਚਣ ‘ਤੇ ਸਕੂਲ ਦੇ ਪ੍ਰਿੰ. ਕੰਵਲਜੀਤ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੀ ਅਗਵਾਈ ‘ਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਵੁਕ ਹੁੰਦਿਆਂ ਰੁਪਿੰਦਰ ਸਿੰਘ (ਆਈ. ਪੀ. ਐਸ.) ਅਤੇ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਖ਼ਾਲਸਾ ਸਕੂਲ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਬਹੁਤ ਪੁਰਾਣੀਆਂ ਅਤੇ ਖ਼ਾਸ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਦਹਾਕਿਆਂ ਪਹਿਲਾਂ ਜਦੋਂ ਕੁਰਾਲੀ ਅੰਬਾਲਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਤਾਂ ਡਾ. ਹਰਪ੍ਰੀਤ ਕੌਰ ਦੇ ਪਿਤਾ ਮਰਹੂਮ ਡਾ. ਦਲਜੀਤ ਸਿੰਘ ਨੇ ਇਸ ਸਕੂਲ ਤੋਂ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਦਿਆਂ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ। ਇਸ ਮੌਕੇ ਰੁਪਿੰਦਰ ਸਿੰਘ ਤੇ ਡਾ. ਹਰਪ੍ਰੀਤ ਕੌਰ ਨੇ ਸਕੂਲੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਵਿੱਦਿਆ ਸੰਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਹਰ ਬੱਚੇ ਅੰਦਰ ਅਥਾਹ ਸਮਰੱਥਾ ਹੁੰਦੀ ਹੈ ਤੇ ਅਧਿਆਪਕਾਂ ਦਾ ਹੌਸਲਾ ਹੀ ਬੱਚਿਆਂ ਨੂੰ ਜੀਵਨ ਵਿਚ ਵੱਡੇ ਟੀਚੇ ਪ੍ਰਾਪਤ ਕਰਨ ਅਤੇ ਸਫ਼ਲ ਨਾਗਰਿਕ ਬਣਨ ਦੇ ਯੋਗ ਬਣਾਉਂਦਾ ਹੈ। ਇਸੇ ਦੌਰਾਨ ਏ. ਡੀ. ਜੀ. ਪੀ. ਰੁਪਿੰਦਰ ਸਿੰਘ ਨੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਓ. ਕੇ. ਪਰਿਵਾਰ ਨਾਲ ਉਨ੍ਹਾਂ ਦੀ ਦਹਾਕਿਆਂ ਦੀ ਸਾਂਝ ਹੈ ਤੇ ਉਨ੍ਹਾਂ ਦੇ ਉਪਰਾਲੇ ਸਦਕਾ ਅੱਜ ਉਨ੍ਹਾਂ ਨੂੰ ਸਕੂਲ ‘ਚ ਸੁਹਾਵਣਾ ਅਤੇ ਪਰਿਵਾਰਕ ਮਾਹੌਲ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰ. ਕੰਵਲਜੀਤ ਸਿੰਘ ਤੇ ਬਾਬਾ ਤਰਲੋਚਨ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।