17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਹਲਕਾ ਇੰਚਾਰਜ ਗੋਲਡੀ ਨੇ ਹਸਪਤਾਲ ਰੋਡ ’ ਤੇ ਲੁੱਕ ਪੁਆਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਪੌਣੇ ਦੋ ਕਿੱਲੋਮੀਟਰ ਦੇ ਟੋਟੇ ‘ਤੇ ਖ਼ਰਚੇ ਜਾਣਗੇ 84 ਲੱਖ ਰੁ.

ਖਰੜ, 16 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਅੱਜ ਖਰੜ ਦੇ ਬੱਸ ਸਟੈਂਡ ਤੋਂ ਲੈ ਕੇ ਖਾਨਪੁਰ ਟੀ-ਪੁਆਇੰਟ ਤੱਕ ਹਸਪਤਾਲ ਰੋਡ ‘ਤੇ ਲੁੱਕ ਪੁਆਉਣ ਦੇ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਅਤੇ ਇਕ ਸਾਬਕਾ ਅਧਿਆਪਕ ਵਲੋਂ ਰੀਬਨ ਕੱਟ ਕੇ ਕਰਵਾਈ ਗਈ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੌਣੇ ਦੋ ਕਿੱਲੋਮੀਟਰ ਦੇ ਇਸ ਟੋਟੇ ‘ਤੇ ਲੁੱਕ ਪਾਉਣ ‘ਤੇ 84 ਲੱਖ ਰੁ.

Ad Position 21
No active advertisement
ਅਜੀਤ ਡੈਸਕ 17-09-2026
ਖਰੜ, 16 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਅੱਜ ਖਰੜ ਦੇ ਬੱਸ ਸਟੈਂਡ ਤੋਂ ਲੈ ਕੇ ਖਾਨਪੁਰ ਟੀ-ਪੁਆਇੰਟ ਤੱਕ ਹਸਪਤਾਲ ਰੋਡ ‘ਤੇ ਲੁੱਕ ਪੁਆਉਣ ਦੇ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਅਤੇ ਇਕ ਸਾਬਕਾ ਅਧਿਆਪਕ ਵਲੋਂ ਰੀਬਨ ਕੱਟ ਕੇ ਕਰਵਾਈ ਗਈ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੌਣੇ ਦੋ ਕਿੱਲੋਮੀਟਰ ਦੇ ਇਸ ਟੋਟੇ ‘ਤੇ ਲੁੱਕ ਪਾਉਣ ‘ਤੇ 84 ਲੱਖ ਰੁ. ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਖਰੜ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਹਲਕਾ ਇੰਚਾਰਜ ਵਜੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਖ਼ੁਦ ਵਿਕਾਸ ਦੇ ਮਾਮਲੇ ‘ਚ ਲੋਕਾਂ ਨੂੰ ਜਵਾਬਦੇਹ ਹਨ। ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੜਕ ਹੋਰ ਚੌੜੀ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਸੰਬੰਧਿਤ ਵਿਭਾਗਾਂ ਤੋਂ ਮਨਜੂਰੀਆਂ ਲੈਣ ‘ਚ ਦਿੱਕਤ ਆ ਰਹੀ ਹੈ, ਪਰ ਸੜਕ ਦੇ ਸੁੰਦਰੀਕਰਨ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਵਾਸਤੇ 2.14 ਕਰੋੜ ਰੁ. ਦਾ ਬਜਟ ਪਾਸ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਖਰੜ ਦੇ ਬੱਸ ਸਟੈਂਡ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਗੋਲਡੀ ਨੇ ਕਿਹਾ ਕਿ ਉਹ ਇਸ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਜਲਦ ਹੀ ਸ਼ਹਿਰ ਦਾ ਬੱਸ ਸਟੈਂਡ ਬਣਾਉਣ ਲਈ ਉਪਰਾਲੇ ਕਰਨਗੇ ਅਤੇ ਐਸ. ਟੀ. ਪੀ. ਵੀ ਜਲਦ ਸ਼ੁਰੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਸੰਬੰਧੀ ਜਿਹੜੇ ਕੰਮ ਪਾਸ ਹੋ ਚੁੱਕੇ ਹਨ, ਉਨ੍ਹਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਕਿਤੇ ਨਾ ਕਿਤੇ ਕਮੀਆਂ ਵੀ ਰਹੀਆਂ ਹਨ, ਪਰ ਉਹ ਲੋਕਾਂ ਤੋਂ ਸੁਝਾਅ ਲੈ ਕੇ ਉਨ੍ਹਾਂ ਕਮੀਆਂ ਨੂੰ ਵੀ ਦੂਰ ਕਰਨਗੇ। ਇਸ ਤੋਂ ਪਹਿਲਾਂ ਖਰੜ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਜਨ ਹਿੱਤ ਵਿਕਾਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਨੇ ਇਸ ਸੜਕ ‘ਤੇ ਰੇਹੜੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਸ਼ਾਮ ਦੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਇਸ ਰੋਡ ‘ਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਇਸ ਕਰਕੇ ਨਾਜਾਇਜ਼ ਕਬਜ਼ੇ ਦੂਰ ਕਰਵਾਏ ਜਾਣ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਅਸ਼ੋਕ ਸ਼ਰਮਾ ਨੂੰ ਪੁੱਛਿਆ ਕਿ ਕਈ ਦੁਕਾਨਦਾਰਾਂ ਨੇ ਪੈਸੇ ਲੈ ਕੇ ਆਪਣੀਆਂ ਦੁਕਾਨਾਂ ਸਾਹਮਣੇ ਰੇਹੜੀਆਂ ਵਾਲੇ ਖੜ੍ਹੇ ਕੀਤੇ ਹੋਏ ਹਨ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸੰਬੰਧਿਤ ਵਿਭਾਗ ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖ਼ੁਦ ਕਈ ਦੁਕਾਨਦਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਚੁੱਕਾ ਹੈ। ਇਸ ‘ਤੇ ਪਰਮਿੰਦਰ ਸਿੰਘ ਗੋਲਡੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਕੱਲ੍ਹ ਹੀ ਇਸ ਮਾਮਲੇ ਸੰਬੰਧੀ ਮੀਟਿੰਗ ਕਰਨਗੇ। ਇਸ ਮੌਕੇ ਰਾਮ ਸਰੂਪ ਸ਼ਰਮਾ, ਰਘਵੀਰ ਸਿੰਘ ਮੋਦੀ ਚੇਅਰਮੈਨ ਬਲਾਕ ਸੰਮਤੀ ਖਰੜ, ਪ੍ਰਿੰਸ ਧਾਲੀਵਾਲ, ਗੁਰਸ਼ਰਨ ਸਿੰਘ ਬਿੰਦਰਖੀਆ, ਸੋਹਣ ਸਿੰਘ ਛੱਜੂਮਾਜਰਾ, ਮਨਮੋਹਨ ਸਿੰਘ ਛੱਜੂਮਾਜਰਾ, ਕਰਮਜੀਤ ਵਾਲੀਆ, ਜਗਦੀਸ਼ ਸਿੰਘ ਡਿੰਪਲ ਮੁੰਡੀ ਖਰੜ, ਜੁਝਾਰ ਸਿੰਘ ਸੰਤੇਮਾਜਰਾ, ਮਨਪ੍ਰੀਤ ਸਿੰਘ ਗੜਾਂਗ, ਬਾਠ ਮੁੰਡੀ ਖਰੜ, ਬ੍ਰਿਜ ਮੋਹਨ, ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ, ਐਕਸੀਅਨ ਬੈਂਸ ਤੇ ਮਨੋਜ ਕੁਮਾਰ ਜੇ. ਈ. ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੂਰੇ ਸੂਬੇ ਵਿੱਚ ਅੱਜ ਦਿਸੇਗਾ ਸੇਵਾ ਦਾ ਸੰਕਲਪ , ਹੋਣਗੇ ਅਨੇਕਾਂ ਜਨ - ਭਲਾਈਕਾਰੀ ਪ੍ਰੋਗਰਾਮ - ਨਾਇਬ ਸਿੰਘ ਅਗਲੀ ਖ਼ਬਰ ਜੰਗਲ ’ ਚ ਵੈਂਡਿੰਗ ਜ਼ੋਨ ਬਣਾ ਕੇ ਵੈਂਡਰਾਂ ਦੀ ਰੋਜ਼ੀ ਕਿਵੇਂ ਚੱਲੇਗੀ - ਮੇਅਰ ਸੌਰਭ ਜੋਸ਼ੀ ਸੈਕਟਰ-52/53 ਦੀ ਸਾਈਟ ’ਤੇ ਪਹ...
Ad Position 24