ਮਹਿਲਾ ਦੇ ਕੰਨਾਂ ’ ਚੋਂ ਵਾਲੀਆਂ ਝਪਟਣ ਵਾਲਾ ਕਾਬੂ
ਚੰਡੀਗੜ੍ਹ, 5 ਸਤੰਬਰ (ਕਪਿਲ ਵਧਵਾ)- ਸਥਾਨਕ ਸੈਕਟਰ-23 ਦੇ ਮੇਨਟੀਨੈਂਸ ਦਫ਼ਤਰ ਨੇੜੇ ਪਾਰਕ ਵਿਚ ਮਹਿਲਾ ਦੇ ਕੰਨਾਂ ’ਚੋਂ ਵਾਲੀਆਂ ਝਪਟ ਕੇ ਫ਼ਰਾਰ ਹੋਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਜਨ ਕੁਮਾਰ ਵਾਸੀ ਸੈਕਟਰ-38 ਵੈਸਟ, ਚੰਡੀਗੜ੍ਹ ਵਜੋਂ ਹੋਈ ਹੈ।
ਚੰਡੀਗੜ੍ਹ, 5 ਸਤੰਬਰ (ਕਪਿਲ ਵਧਵਾ)- ਸਥਾਨਕ ਸੈਕਟਰ-23 ਦੇ ਮੇਨਟੀਨੈਂਸ ਦਫ਼ਤਰ ਨੇੜੇ ਪਾਰਕ ਵਿਚ ਮਹਿਲਾ ਦੇ ਕੰਨਾਂ ’ਚੋਂ ਵਾਲੀਆਂ ਝਪਟ ਕੇ ਫ਼ਰਾਰ ਹੋਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਜਨ ਕੁਮਾਰ ਵਾਸੀ ਸੈਕਟਰ-38 ਵੈਸਟ, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪਿੰਡ ਕਜਹੇੜੀ, ਚੰਡੀਗੜ੍ਹ ਵਾਸੀ ਮਹਿਲਾ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ-17 ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਬੀ.ਐੱਨ.ਐੱਸ. ਦੀਆਂ ਧਾਰਾਵਾਂ 304(2) ਅਤੇ 317(2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ 4 ਸਤੰਬਰ ਨੂੰ ਸੈਕਟਰ-23 ਸਥਿਤ ਮੇਨਟੀਨੈਂਸ ਦਫ਼ਤਰ ਨੇੜੇ ਪਾਰਕ ਵਿੱਚ ਮੌਜੂਦ ਹੋਣ ਦੌਰਾਨ ਇਕ ਵਿਅਕਤੀ ਉਸ ਦੇ ਕੰਨਾਂ ’ਚੋਂ ਵਾਲੀਆਂ ਝਪਟ ਕੇ ਲੈ ਗਿਆ। ਮਾਮਲਾ ਦਰਜ ਹੋਣ ਉਪਰੰਤ ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਰਾਜਨ ਕੁਮਾਰ ਨੂੰ ਕਾਬੂ ਕਰ ਲਿਆ। ਪੁਲਿਸ ਵਲੋਂ ਵਾਰਦਾਤ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਦੇ ਨਾਲ-ਨਾਲ ਮੁਲਜ਼ਮ ਕੋਲੋਂ ਝਪਟੀਆਂ ਵਾਲੀਆਂ ਬਰਾਮਦ ਕਰਨ ਅਤੇ ਉਸ ਦੀਆਂ ਹੋਰ ਅਪਰਾਧਿਕ ਗਤੀਵਿਧੀਆਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ।