06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਚੰਡੀਗੜ੍ਹ ’ਚ ‘ਸੰਤ ਵਿਨੋਬਾ ਭਾਵੇ ਸਨਮਾਨ-2026 ਸਮਾਰੋਹ’ ’ਚ ਸਾਹਿਤ, ਪੱਤਰਕਾਰਤਾ ਅਤੇ ਸਮਾਜ ਸੇਵਾ ਦੀਆਂ ਸ਼ਖ਼ਸੀਅਤਾਂ ਕੀਤੀਆਂ ਸਨਮਾਨਿਤ

ਚੰਡੀਗੜ੍ਹ, 5 ਸਤੰਬਰ (ਅਜਾਇਬ ਸਿੰਘ ਔਜਲਾ) - ਆਚਾਰਿਆ ਕੁਲ, ਚੰਡੀਗੜ੍ਹ ਵਲੋਂ ਭਾਰਤ ਰਤਨ ਆਚਾਰਿਆ ਵਿਨੋਬਾ ਭਾਵੇ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਮਰਹੂਮ ਨਲਿਨ ਆਚਾਰਿਆ ਦੀ ਯਾਦ ਨੂੰ ਸਮਰਪਿਤ ‘ਸੰਤ ਵਿਨੋਬਾ ਭਾਵੇ ਸਨਮਾਨ-2026’ ਸਮਾਰੋਹ ਕਰਵਾਇਆ ਗਿਆ। ਕਮਿਊਨਿਟੀ ਸੈਂਟਰ, ਸੈਕਟਰ-43 ਵਿਖੇ ਸਮਾਰੋਹ ਦੌਰਾਨ ਸਾਹਿਤ, ਪੱਤਰਕਾਰਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਚੰਡੀਗੜ੍ਹ, 5 ਸਤੰਬਰ (ਅਜਾਇਬ ਸਿੰਘ ਔਜਲਾ) - ਆਚਾਰਿਆ ਕੁਲ, ਚੰਡੀਗੜ੍ਹ ਵਲੋਂ ਭਾਰਤ ਰਤਨ ਆਚਾਰਿਆ ਵਿਨੋਬਾ ਭਾਵੇ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਮਰਹੂਮ ਨਲਿਨ ਆਚਾਰਿਆ ਦੀ ਯਾਦ ਨੂੰ ਸਮਰਪਿਤ ‘ਸੰਤ ਵਿਨੋਬਾ ਭਾਵੇ ਸਨਮਾਨ-2026’ ਸਮਾਰੋਹ ਕਰਵਾਇਆ ਗਿਆ। ਕਮਿਊਨਿਟੀ ਸੈਂਟਰ, ਸੈਕਟਰ-43 ਵਿਖੇ ਸਮਾਰੋਹ ਦੌਰਾਨ ਸਾਹਿਤ, ਪੱਤਰਕਾਰਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਪੱਲਵੀ ਰਾਮਪਾਲ ਵਲੋਂ ਪੇਸ਼ ਕੀਤੀ ਸਰਸਵਤੀ ਵੰਦਨਾ ਨਾਲ ਹੋਈ। ਕਵਿੱਤਰੀ ਅੰਨੂ ਰਾਣੀ ਸ਼ਰਮਾ ਨੇ ਮੰਚ ਸੰਚਾਲਨ ਕਰਦਿਆਂ ਸਮਾਰੋਹ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ। ਆਚਾਰਿਆ ਕੁਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿਜ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਚਾਰਿਆ ਵਿਨੋਬਾ ਭਾਵੇ ਦੇ ਜੀਵਨ-ਦਰਸ਼ਨ, ਉਨ੍ਹਾਂ ਦੇ ਤਿਆਗ, ਸੇਵਾ ਅਤੇ ਸਮਾਜਿਕ ਸਦਭਾਵਨਾ ਦੇ ਸੰਦੇਸ਼ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਨੋਬਾ ਭਾਵੇ ਦਾ ਵਿਚਾਰ-ਦਰਸ਼ਨ ਅੱਜ ਵੀ ਮਨੁੱਖਤਾ ਨੂੰ ਸੇਵਾ, ਸਦਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਦਿਸ਼ਾ ਦਿਖਾਉਂਦਾ ਹੈ। ਸਮਾਰੋਹ ਵਿਚ ਸੰਸਦ ਮੈਂਬਰ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ, ਕੌਂਸਲਰ ਪ੍ਰੇਮਲਤਾ, ਸਵਰਗਵਾਸੀ ਨਲਿਨ ਆਚਾਰਿਆ ਦੀ ਧਰਮਪਤਨੀ ਮੰਜੂ ਆਚਾਰਿਆ, ਸਮਾਜ ਸੇਵਿਕਾ ਚੰਦਰਮੁਖੀ ਸ਼ਰਮਾ, ਸੇਵਾਮੁਕਤ ਅਧਿਕਾਰੀ ਰਾਜੇਸ਼ ਰਾਏ ਅਤੇ ਡਾ. ਅਨੀਸ਼ ਗਰਗ, ਤੇਜਿੰਦਰ ਠਾਕੁਰ ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਵਿੱਚ ਸ਼ਾਮਿਲ ਹੋਏ।ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਸਮਾਜ ਵਿਚ ਉੱਤਮ ਕਾਰਜ ਕਰਨ ਵਾਲੀਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨਾ ਕੇਵਲ ਉਨ੍ਹਾਂ ਦਾ ਉਤਸ਼ਾਹ ਵਧਾਉਣਾ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਸਕਾਰਾਤਮਕ ਦਿਸ਼ਾ ਦੇਣ ਦਾ ਵੀ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਅਜਿਹੇ ਸਮਾਗਮ ਨੌਜਵਾਨਾਂ ਨੂੰ ਸਾਹਿਤ, ਪੱਤਰਕਾਰਤਾ, ਸਮਾਜ ਸੇਵਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਕੌਂਸਲਰ ਪ੍ਰੇਮਲਤਾ ਨੇ ਆਚਾਰਿਆ ਵਿਨੋਬਾ ਭਾਵੇ ਦੇ ਵਿਚਾਰਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਚਾਰਿਆ ਕੁਲ ਵਲੋਂ ਮਰਹੂਮ ਨਲਿਨ ਆਚਾਰਿਆ ਦੀ ਯਾਦ ਨੂੰ ਵੀ ਸਨਮਾਨਪੂਰਵਕ ਜੀਵੰਤ ਰੱਖਣਾ ਇਕ ਸ਼ਲਾਘਾਯੋਗ ਉਪਰਾਲਾ ਹੈ। ਆਚਾਰਿਆ ਕੁਲ ਦੇ ਪ੍ਰਧਾਨ ਕੇ. ਕੇ. ਸ਼ਾਰਦਾ ਨੇ ਸੰਸਥਾ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਮਾਜਿਕ ਸਰੋਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵਿਨੋਬਾ ਭਾਵੇ ਦੇ ਆਦਰਸ਼ਾਂ ਅਤੇ ਨਲਿਨ ਆਚਾਰਿਆ ਦੀ ਪੱਤਰਕਾਰਤਾ ਤੇ ਸਮਾਜਿਕ ਵਚਨਬੱਧਤਾ ਨੂੰ ਯਾਦ ਕਰਨਾ ਸਮਾਜ ਲਈ ਪ੍ਰੇਰਣਾਦਾਇਕ ਹੈ। ਸਮਾਰੋਹ ਦੇ ਅੰਤ ’ਚ ਡਾ. ਵਿਨੋਦ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਸਨਮਾਨਿਤ ਸ਼ਖ਼ਸੀਅਤਾਂ, ਆਚਾਰਿਆ ਕੁਲ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਹਾਜ਼ਰ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਲਗਭਗ 80 ਪੱਤਰਕਾਰਾਂ, ਸਾਹਿਤਕਾਰਾਂ ਅਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਹਿਲਾ ਦੇ ਕੰਨਾਂ ’ ਚੋਂ ਵਾਲੀਆਂ ਝਪਟਣ ਵਾਲਾ ਕਾਬੂ ਅਗਲੀ ਖ਼ਬਰ ਖੁੱਲ੍ਹੇ ਨਾਲੇ ’ ਚ ਡਿੱਗ ਕੇ ਗਾਂ ਦੀ ਮੌਤ ਪਿੰਡ ਵਾਸੀਆਂ ਵਲੋਂ 5 ਫੁੱਟ ਡੂੰਘੇ ਨਾਲੇ ਨੂੰ ਸਲੈਬ ਪਾ ਕੇ ਢਕਣ ਤੇ ਮੁਰੰਮਤ...
Ad Position 24