04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੂਟਾ ਦੇ ਵਫ਼ਦ ਨੇ ਉਪ ਰਾਸ਼ਟਰਪਤੀ ਨੂੰ ਸੇਵਾ-ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਸੰਬੰਧੀ ਸੌਂਪਿਆ ਮੰਗ-ਪੱਤਰ

ਚੰਡੀਗੜ੍ਹ, 4 ਸਤੰਬਰ (ਮਾਰਕੰਡਾ) - ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਪ੍ਰਧਾਨ ਪ੍ਰੋ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਚੰਡੀਗੜ੍ਹ, 4 ਸਤੰਬਰ (ਮਾਰਕੰਡਾ) - ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਪ੍ਰਧਾਨ ਪ੍ਰੋ. ਏ.ਐਸ. ਨੌਰਾ, ਉਪ ਪ੍ਰਧਾਨ ਪ੍ਰੋ. ਸਿਮਰਨ ਕੌਰ, ਸਕੱਤਰ ਡਾ. ਮ੍ਰਿਤੁੰਜਯ ਕੁਮਾਰ, ਖਜ਼ਾਨਚੀ ਪ੍ਰੋ. ਦੀਪਕ ਕੁਮਾਰ, ਸੰਯੁਕਤ ਸਕੱਤਰ ਪ੍ਰੋ. ਵਿਸ਼ਾਲ ਸ਼ਰਮਾ ਸਮੇਤ ਪੂਟਾ ਦੇ ਵਫ਼ਦ ਨੇ ਯੂਨੀਵਰਸਿਟੀ ਦੇ ਦੌਰੇ ਦੌਰਾਨ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਸੀ. ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਯੂ.ਜੀ.ਸੀ ਨਿਯਮਾਂ ਅਨੁਸਾਰ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਨੂੰ ਹੱਲ ਕਰਨ ਵਿਚ ਉਨ੍ਹਾਂ ਦੇ ਦਖ਼ਲ ਅਤੇ ਸਹਾਇਤਾ ਦੀ ਮੰਗ ਕਰਦੇ ਹੋਏ ਇੱਕ ਪ੍ਰਤੀਨਿਧ ਪੱਤਰ ਸੌਂਪਿਆ। ਪੂਟਾ ਦੇ ਪ੍ਰਧਾਨ ਨੇ ਕੁਲਪਤੀ ਨੂੰ ਜਾਣੂ ਕਰਵਾਇਆ ਕਿ ਇਸ ਸਬੰਧ ਵਿਚ ਨੋਟੀਫਿਕੇਸ਼ਨ ਇਸ ਸਮੇਂ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ (ਐਮ.ਓ.ਈ) ਦੇ ਪੱਧਰ ’ਤੇ ਲੰਬਿਤ ਹੈ। ਕੁਲਪਤੀ ਨੇ ਪੂਟਾ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਸਕਾਰਾਤਮਕ ਢੰਗ ਨਾਲ ਦੇਖਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਹਲਕੇ ਦੇ ਮੰਦਰਾਂ ’ ਚ ਨਤਮਸਤਕ ਹੋਏ ਬੰਨੀ ਕੰਗ ਅਗਲੀ ਖ਼ਬਰ ਕਰੋੜਾਂ ਰੁ . ਦੇ ਵਿਕਾਸ ਕਾਰਜਾਂ ਦੇ ਬਾਵਜੂਦ ਸੁਚਾਰੂ ਨਹੀਂ ਹੋਈ ਡੇਰਾਬੱਸੀ ਦੀ ਡਰੇਨੇਜ ਵਿਵਸਥਾ ਡੇਰਾਬੱਸੀ-ਬਰਵਾਲਾ ਸੜਕ...
Ad Position 24