04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜਾਅਲੀ ਤਜ਼ਰਬਾ ਸਰਟੀਫ਼ਿਕੇਟ ਨਾਲ ਨੌਕਰੀ ਹਾਸਿਲ ਕਰਨ ਵਾਲੀ ਸਿੱਖਿਆ ਅਧਿਕਾਰੀ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਦੋ ਦਹਾਕਿਆਂ ਤੋਂ ਸਿੱਖਿਆ ਅਧਿਕਾਰੀ ਵਲੋਂ ਸਰਕਾਰੀ ਖ਼ਜ਼ਾਨੇ ਨੂੰ ਲਗਾਇਆ ਜਾ ਰਿਹੈ ਚੂਨਾ

ਮਾਜਰੀ, 4 ਸਤੰਬਰ (ਕੁਲਵੰਤ ਸਿੰਘ ਧੀਮਾਨ)-ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਨ ਪ੍ਰਾਸ਼ਰ, ਤਰੁਨ ਚੱਢਾ, ਪ੍ਰਦੀਪ ਬੇਦੀ, ਓਂਕਾਰ ਸਿੰਘ, ਗੁਰਮੁੱਖ ਸਿੰਘ ਅਤੇ ਮਹਿਲਾ ਵਿੰਗ ਦੇ ਪ੍ਰਧਾਨ ਜਸਵਿੰਦਰ ਕੌਰ ਨੇ ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਨੂੰ ਇਕ ਲਿਖਤੀ ਦਰਖਾਸਤ ਤੇ ਹਲਫ਼ੀਆ ਬਿਆਨ ਦੇ ਕੇ ਜਾਅਲੀ ਤਜ਼ਰਬਾ ਸਰਟੀਫ਼ਿਕੇਟ ਨਾਲ ਨੌਕਰੀ ਹਾਸਿਲ ਕਰਨ ਵਾਲੀ ਸਿੱਖਿਆ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਸਕੱਤਰ ਪੰਜਾਬ ਤੋਂ ਵੀ ਤੁਰੰਤ ਨਿੱਜੀ ਦਖ਼ਲ ਦਿੰਦਿਆਂ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮਾਜਰੀ, 4 ਸਤੰਬਰ (ਕੁਲਵੰਤ ਸਿੰਘ ਧੀਮਾਨ)-ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਨ ਪ੍ਰਾਸ਼ਰ, ਤਰੁਨ ਚੱਢਾ, ਪ੍ਰਦੀਪ ਬੇਦੀ, ਓਂਕਾਰ ਸਿੰਘ, ਗੁਰਮੁੱਖ ਸਿੰਘ ਅਤੇ ਮਹਿਲਾ ਵਿੰਗ ਦੇ ਪ੍ਰਧਾਨ ਜਸਵਿੰਦਰ ਕੌਰ ਨੇ ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਨੂੰ ਇਕ ਲਿਖਤੀ ਦਰਖਾਸਤ ਤੇ ਹਲਫ਼ੀਆ ਬਿਆਨ ਦੇ ਕੇ ਜਾਅਲੀ ਤਜ਼ਰਬਾ ਸਰਟੀਫ਼ਿਕੇਟ ਨਾਲ ਨੌਕਰੀ ਹਾਸਿਲ ਕਰਨ ਵਾਲੀ ਸਿੱਖਿਆ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਸਕੱਤਰ ਪੰਜਾਬ ਤੋਂ ਵੀ ਤੁਰੰਤ ਨਿੱਜੀ ਦਖ਼ਲ ਦਿੰਦਿਆਂ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਆਗੂਆਂ ਨੇ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੌਜੂਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹਾਲੀ ਨੇ ਸੰਨ 2006 ‘ਚ ਜਾਅਲੀ ਤਜ਼ਰਬਾ ਸਰਟੀਫ਼ਿਕੇਟ ਦੇ ਆਧਾਰ ‘ਤੇ ਮੁੱਖ ਅਧਿਆਪਕ ਦੀ ਨੌਕਰੀ ਹਾਸਿਲ ਕੀਤੀ ਸੀ। ਇਸ ਉਪਰੰਤ ਵੀ ਸੰਬੰਧਿਤ ਅਧਿਕਾਰੀ ਆਪਣੀਆਂ ਤਿਕੜਮਬਾਜ਼ੀਆਂ ਦੇ ਦਮ ‘ਤੇ ਪ੍ਰਿੰਸੀਪਲ ਬਣਨ ਉਪਰੰਤ ਲੰਮਾ ਸਮਾਂ ਸਿੱਖਿਆ ਵਿਭਾਗ ਦੇ ਮੁਹਾਲੀ ਸਥਿਤ ਪ੍ਰਮੁੱਖ ਦਫ਼ਤਰ ਵਿਖੇ ਉੱਚ ਅਹੁਦਿਆਂ ‘ਤੇ ਤਾਇਨਾਤ ਰਹੀ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਵਿਦਿਆਰਥੀਆਂ, ਨੌਕਰੀ ਲਈ ਯੋਗ ਉਮੀਦਵਾਰਾਂ ਅਤੇ ਖ਼ਜ਼ਾਨੇ ਦਾ ਤਿਕੋਣਾ ਘਾਣ ਸਾਬਿਤ ਹੋ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਇਥੇ ਹੀ ਬਸ ਨਹੀਂ ਸਗੋਂ ਸੰਬੰਧਿਤ ਸਿੱਖਿਆ ਅਧਿਕਾਰੀ ਨੇ ਆਪਣਾ ਜੀ. ਪੀ. ਐਫ. ਖਾਤਾ ਨੰਬਰ ਵੀ ਗ਼ਲਤ ਢੰਗ ਨਾਲ ਜਾਰੀ ਕਰਵਾਇਆ ਹੈ। ਉਨ੍ਹਾਂ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸੰਬੰਧਿਤ ਸਿੱਖਿਆ ਅਧਿਕਾਰੀ ਪਿਛਲੇ 20 ਸਾਲਾਂ ਤੋਂ ਲਗਾਤਾਰ ਮਲਾਈਦਾਰ ਅਹੁਦਿਆਂ ਦੇ ਰਹਿੰਦਿਆਂ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ‘ਦੀਵੇ ਥੱਲ੍ਹੇ ਹਨ੍ਹੇਰਾ ਹੋਣ’ ਦੀ ਸਪੱਸ਼ਟ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਜਿਥੇ ਸਿੱਖਿਆ ਅੰਦਰ ਕ੍ਰਾਂਤੀਕਾਰੀ ਬਦਲਾਅ ਦੇ ਦਾਅਵਿਆਂ ਨਾਲ ਹੋਂਦ ‘ਚ ਆਈ ਸੀ, ਉਥੇ ਹੀ ਸੂਬੇ ਦੇ ਹੈੱਡ ਕੁਆਰਟਰ ਤੇ ਜ਼ਿਲ੍ਹੇ ਦੀ ਸਿੱਖਿਆ ਦੀ ਵਾਗਡੋਰ ਗ਼ਲਤ ਅਨਸਰ ਦੇ ਹੱਥ ‘ਚ ਹੋਣਾ ਸਰਕਾਰ ਦੀ ਕਹਿਣੀ ‘ਤੇ ਕਰਨੀ ‘ਚ ਅੰਤਰ ਨੂੰ ਉਜਾਗਰ ਕਰ ਰਹੀ ਹੈ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਵਿਸਥਾਰਪੂਰਵਕ ਲਿਖਤੀ ਸ਼ਿਕਾਇਤ ਤੇ ਹਲਫ਼ੀਆ ਬਿਆਨ ਸਿੱਖਿਆ ਮੰਤਰੀ ਪੰਜਾਬ ਤੇ ਵਿਭਾਗੀ ਸਕੱਤਰ ਦੇ ਨਾਂਅ ‘ਤੇ ਸੌਂਪ ਦਿੱਤਾ ਹੈ ਅਤੇ ਨਾਲ ਹੀ ਇਸ ਸ਼ਿਕਾਇਤ ਪੱਤਰ ਦੀਆਂ ਕਾਪੀਆਂ ਮੀਡੀਆ ਨੂੰ ਜਾਰੀ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਵਿਭਾਗ ਦੇ ਸਕੱਤਰ ਤੋਂ ਦੋਸ਼ੀ ਸਿੱਖਿਆ ਅਧਿਕਾਰੀ ਖ਼ਿਲਾਫ਼ ਤੁਰੰਤ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਸੰਬੰਧਿਤ ਮਾਮਲੇ ਦੀ ਵਿਜੀਲੈਂਸ ਤੋਂ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ ਤਾਂ ਕਿ ਸਰਕਾਰੀ ਖ਼ਜ਼ਾਨੇ ਨੂੰ ਹੋਰ ਖੋਰਾ ਨਾ ਲੱਗ ਸਕੇ। ਆਗੂਆਂ ਨੇ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਸਿੱਖਿਆ ਵਿਭਾਗ ਅੰਦਰ ਹੋਰ ਵੀ ਕਈ ਅਧਿਕਾਰੀਆਂ ਵਲੋਂ ਲੁਕ ਛਿਪ ਕੇ ਵਿਭਾਗ/ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਜਿਸ ਸੰਬੰਧੀ ਜਾਂਚ ਹੋਣੀ ਚਾਹੀਦੀ ਹੈ। ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਬਤ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਨਾਲ ਫ਼ੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੋ ਮਿੰਟ ਬਾਅਦ ਗੱਲ ਕਰਨ ਲਈ ਆਖਦੇ ਹੋਏ, ਫ਼ੋਨ ਬੰਦ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁ . ਦੇ ਵਿਕਾਸ ਕਾਰਜਾਂ ਦੇ ਬਾਵਜੂਦ ਸੁਚਾਰੂ ਨਹੀਂ ਹੋਈ ਡੇਰਾਬੱਸੀ ਦੀ ਡਰੇਨੇਜ ਵਿਵਸਥਾ ਡੇਰਾਬੱਸੀ-ਬਰਵਾਲਾ ਸੜਕ... ਅਗਲੀ ਖ਼ਬਰ ਕਿਸਾਨੀ ਮੋਰਚੇ ਦੇ ਚੌਥੇ ਦਿਨ ਮੀਂਹ ਦੇ ਬਾਵਜੂਦ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹੇ ਕਿਸਾਨ ਬੈਸਟੈੱਕ ਸੁਕੇਅਰ ਮਾਲ ਤੋਂ...
Ad Position 24