31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮੁਲਾਜ਼ਮਾਂ ਤੋਂ ਬਿਨਾਂ ਪੰਜਾਬ ਠੱਪ ਹੋ ਜਾਵੇਗਾ, ਟਕਰਾਅ ਦਾ ਰਾਹ ਨਾ ਚੁਣੇ ਸਰਕਾਰ-ਵੜਿੰਗ

ਚੰਡੀਗੜ੍ਹ, 30 ਅਗਸਤ (ਅਜੀਤ ਬਿਊਰੋ)-ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਵਲੋਂ ਬਕਾਇਆ ਮਹਿੰਗਾਈ ਭੱਤਾ (ਡੀ. ਏ.)

Ad Position 21
No active advertisement
ਅਜੀਤ ਡੈਸਕ 31-08-2026
ਚੰਡੀਗੜ੍ਹ, 30 ਅਗਸਤ (ਅਜੀਤ ਬਿਊਰੋ)-ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਵਲੋਂ ਬਕਾਇਆ ਮਹਿੰਗਾਈ ਭੱਤਾ (ਡੀ. ਏ.) ਜਾਰੀ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ (ਓ. ਪੀ. ਐਸ.) ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਲਾਜ਼ਮਾਂ ਨਾਲ ਟਕਰਾਅ ਦਾ ਰਾਹ ਨਾ ਅਪਣਾਉਣ ਦੀ ਚਿਤਾਵਨੀ ਦਿੱਤੀ ਹੈ।ਆਪਣੇ ਲਾਈਵ ਇੰਟਰਐਕਸ਼ਨ ਪ੍ਰੋਗਰਾਮ ‘ਵੜਿੰਗ ਵਿਦ ਵਾਰੀਅਰਜ਼’ ਦੇ ਚੌਥੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਡੀ. ਏ. ਮੁਲਾਜ਼ਮਾਂ ਦਾ ਜਾਇਜ਼ ਹੱਕ ਹੈ ਅਤੇ ਸਰਕਾਰ ਵਲੋਂ ਇਸ ਨੂੰ ਰੋਕਣਾ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ‘ਜੋ ਲੜਦੇ ਹਨ, ਉਹੀ ਜਿੱਤਦੇ ਹਨ’ ਤੇ ਕਾਂਗਰਸ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਨ੍ਹਾਂ ਦੀ ਲੜਾਈ ਵਿਚ ਸਾਥ ਦਿੰਦੀ ਰਹੇਗੀ। ਵੜਿੰਗ ਨੇ ਮੁਲਾਜ਼ਮਾਂ ਨੂੰ ਕਥਿਤ ਤੌਰ ’ਤੇ ਕਾਰਵਾਈ ਦੀਆਂ ਧਮਕੀਆਂ ਦੇਣ ਲਈ ਵੀ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸੈਕਟਰ-33 ’ਚ ਕਮਾਨੀਦਾਰ ਚਾਕੂ ਸਮੇਤ ਨੌਜਵਾਨ ਗ੍ਰਿਫ਼ਤਾਰ ਗਸ਼ਤ ਕਰ ਰਹੀ ਪੁਲਿਸ ਨੂੰ ਦੇਖ ਕੇ ਮੁੜਨ ’ਤੇ ਹੋਇਆ ਸ਼ੱਕ, ਬਿ... ਅਗਲੀ ਖ਼ਬਰ ਪੁਲਿਸ ਦੀ ਨਜ਼ਰ ਪੈਂਦਿਆਂ ਹੀ ਬਦਲਿਆ ਰਾਹ, ਤਲਾਸ਼ੀ ਨੇ ਖੋਲ੍ਹਿਆ ਚਾਕੂ ਦਾ ਰਾਜ਼ ਸੈਕਟਰ-44 ’ਚ ਕਮਾਨੀਦਾਰ ਚਾਕੂ ਸਮੇਤ 3...
Ad Position 24