31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੁਲਿਸ ਦੀ ਨਜ਼ਰ ਪੈਂਦਿਆਂ ਹੀ ਬਦਲਿਆ ਰਾਹ, ਤਲਾਸ਼ੀ ਨੇ ਖੋਲ੍ਹਿਆ ਚਾਕੂ ਦਾ ਰਾਜ਼ ਸੈਕਟਰ-44 ’ਚ ਕਮਾਨੀਦਾਰ ਚਾਕੂ ਸਮੇਤ 30 ਸਾਲਾ ਨੌਜਵਾਨ ਕਾਬੂ

ਚੰਡੀਗੜ੍ਹ, 30 ਅਗਸਤ (ਸੰਦੀਪ ਕੁਮਾਰ ਮਹਨਾ) -ਸੈਕਟਰ-44 ਦੇ ਪੈਟਰੋਲ ਪੰਪ ਨੇੜੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਦੇਖ ਕੇ ਅਚਾਨਕ ਪਿੱਛੇ ਮੁੜਨਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਕਮਾਨੀਦਾਰ ਚਾਕੂ ਬਰਾਮਦ ਹੋਇਆ।

Ad Position 21
No active advertisement
ਅਜੀਤ ਡੈਸਕ 31-08-2026
ਚੰਡੀਗੜ੍ਹ, 30 ਅਗਸਤ (ਸੰਦੀਪ ਕੁਮਾਰ ਮਹਨਾ) -ਸੈਕਟਰ-44 ਦੇ ਪੈਟਰੋਲ ਪੰਪ ਨੇੜੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਦੇਖ ਕੇ ਅਚਾਨਕ ਪਿੱਛੇ ਮੁੜਨਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਕਮਾਨੀਦਾਰ ਚਾਕੂ ਬਰਾਮਦ ਹੋਇਆ। ਥਾਣਾ ਸੈਕਟਰ-34 ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਰਿੰਦਰ ਵਰਮਾ ਪੁੱਤਰ ਸਰਦਾਰੀ ਲਾਲ (30), ਵਾਸੀ ਮਲੋਆ, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਇਕ ਕਮਾਨੀਦਾਰ ਚਾਕੂ ਬਰਾਮਦ ਕੀਤਾ ਹੈ। ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ 29 ਅਗਸਤ ਨੂੰ ਏ.ਐੱਸ.ਆਈ. ਗੁਰਪ੍ਰੀਤ ਸਿੰਘ ਪੁਲਿਸ ਟੀਮ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਜਦੋਂ ਉਹ ਸੈਕਟਰ-44 ਦੇ ਪੈਟਰੋਲ ਪੰਪ ਨੇੜੇ ਪੁੱਜੇ ਤਾਂ ਲੇਬਰ ਚੌਕ ਵਲੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ’ਤੇ ਨਜ਼ਰ ਪੈਂਦਿਆਂ ਹੀ ਨੌਜਵਾਨ ਨੇ ਆਪਣੀ ਦਿਸ਼ਾ ਬਦਲ ਲਈ ਅਤੇ ਵਾਪਸ ਜਾਣ ਲੱਗਾ। ਪੁਲਿਸ ਮੁਤਾਬਕ ਉਸ ਦੀ ਇਸ ਸ਼ੱਕੀ ਹਰਕਤ ਕਾਰਨ ਪੁਲਿਸ ਪਾਰਟੀ ਨੇ ਉਸ ਨੂੰ ਰੋਕ ਲਿਆ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਕਮਾਨੀਦਾਰ ਚਾਕੂ ਮਿਲਿਆ। ਪੁੱਛਗਿੱਛ ਦੌਰਾਨ ਜਦੋਂ ਉਸ ਤੋਂ ਚਾਕੂ ਰੱਖਣ ਸਬੰਧੀ ਲਾਇਸੈਂਸ ਜਾਂ ਕੋਈ ਵੈਧ ਪਰਮਿਟ ਮੰਗਿਆ ਗਿਆ ਤਾਂ ਉਹ ਇਸ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਪੁਲਿਸ ਨੇ ਬਰਾਮਦ ਹਥਿਆਰ ਨੂੰ ਮੌਕੇ ’ਤੇ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਅਸਲਾ ਐਕਟ ਤਹਿਤ ਐਫ਼.ਆਈ.ਆਰ. : ਇਸ ਮਾਮਲੇ ਸਬੰਧੀ ਥਾਣਾ ਸੈਕਟਰ-34 ਵਿਖੇ ਐਫ਼.ਆਈ.ਆਰ. ਧਾਰਾ 25/54/59 ਅਸਲਾ ਐਕਟ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਨੇ ਬਰਾਮਦ ਚਾਕੂ ਕਬਜ਼ੇ ਵਿਚ ਲੈ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਵਰਿੰਦਰ ਵਰਮਾ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੋਂ ਬਿਨਾਂ ਪੰਜਾਬ ਠੱਪ ਹੋ ਜਾਵੇਗਾ, ਟਕਰਾਅ ਦਾ ਰਾਹ ਨਾ ਚੁਣੇ ਸਰਕਾਰ-ਵੜਿੰਗ ਅਗਲੀ ਖ਼ਬਰ ਹਰ ਗਰਭਵਤੀ ਮਹਿਲਾ ਦੀ ‘ਸਮਰਿਧੀ’ ਪੋਰਟਲ ਰਾਹੀਂ ਹੋਵੇਗੀ ਡਿਜੀਟਲ ਨਿਗਰਾਨੀ-ਨਾਇਬ ਸਿੰਘ ਸੈਣੀ
Ad Position 24