ਚੌਕੀਦਾਰ ਨੂੰ ਬੰਨ੍ਹ ਕੇ ਤਾਰਾਂ ਲੈ ਕੇ ਫ਼ਰਾਰ ਹੋਏ ਅਣਪਛਾਤੇ ਵਿਅਕਤੀ
ਕੁਸ਼ਤੀ ਦੰਗਲ ਅੱਜ
ਪੰਚਕੂਲਾ, 27 ਅਗਸਤ (ਕਪਿਲ)- ਸੈਕਟਰ-25/26 ਨੇੜਲੇ ਵਾਟਰ ਸਪਲਾਈ ਪੰਪ ‘ਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਨੇ ਆਉਂਦੇ ਸਾਰ ਹੀ ਚੌਕੀਦਾਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਤੇ ਮੋਟਰ ਦੀਆਂ ਤਾਰਾਂ ਕੱਟ ਕੇ ਫ਼ਰਾਰ ਹੋ ਗਏ। ਵਾਰਦਾਤ ਕਾਰਨ ਮੋਟਰਾਂ ਬੰਦ ਹੋਣ ਨਾਲ ਇਲਾਕੇ ‘ਚ ਪਾਣੀ ਦੀ ਸਪਲਾਈ ਠੱਪ ਹੋ ਗਈ।
ਪੰਚਕੂਲਾ, 27 ਅਗਸਤ (ਕਪਿਲ)- ਸੈਕਟਰ-25/26 ਨੇੜਲੇ ਵਾਟਰ ਸਪਲਾਈ ਪੰਪ ‘ਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਨੇ ਆਉਂਦੇ ਸਾਰ ਹੀ ਚੌਕੀਦਾਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਤੇ ਮੋਟਰ ਦੀਆਂ ਤਾਰਾਂ ਕੱਟ ਕੇ ਫ਼ਰਾਰ ਹੋ ਗਏ। ਵਾਰਦਾਤ ਕਾਰਨ ਮੋਟਰਾਂ ਬੰਦ ਹੋਣ ਨਾਲ ਇਲਾਕੇ ‘ਚ ਪਾਣੀ ਦੀ ਸਪਲਾਈ ਠੱਪ ਹੋ ਗਈ। ਹਾਸਿਲ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਦੇਰ ਰਾਤ ਵਾਟਰ ਸਪਲਾਈ ਪੰਪ ਵਾਲੇ ਕਮਰੇ ਦੇ ਅੰਦਰ ਦਾਖ਼ਲ ਹੋਏ ਅਤੇ ਉਥੇ ਤਾਇਨਾਤ ਚੌਕੀਦਾਰ ਗੋਵਿੰਦ ਬੈਨੀਵਾਲ ਵਾਸੀ ਸੈਕਟਰ-26 ਪੰਚਕੂਲਾ ਨਾਲ ਕੁੱਟਮਾਰ ਕਰਨ ਲੱਗ ਪਏ। ਇਸ ਤੋਂ ਬਾਅਦ ਉਨ੍ਹਾਂ ਨੇ ਚੌਕੀਦਾਰ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਤੇ ਮੋਟਰਾਂ ਦੀਆਂ ਬਿਜਲੀ ਦੀਆਂ ਸਾਰੀਆਂ ਤਾਰਾਂ ਕੱਟ ਕੇ ਫ਼ਰਾਰ ਹੋ ਗਏ। ਸਵੇਰੇ ਡਿਊਟੀ ‘ਤੇ ਪਹੁੰਚੇ ਪੈਟਰੋਲਮੈਨ ਆਕਾਸ਼ ਅਤੇ ਕੀ-ਮੈਨ ਸੰਜੂ ਨੇ ਜਦੋਂ ਪੰਪ ਦੇ ਅੰਦਰ ਜਾ ਕੇ ਦੇਖਿਆ ਤਾਂ ਗੋਵਿੰਦ ਮੰਜੇ ਨਾਲ ਬੰਨ੍ਹਿਆ ਹੋਇਆ ਸੀ ਅਤੇ ਉਸ ਦੇ ਸਿਰ ‘ਤੇ ਸੱਟ ਲੱਗੀ ਹੋਈ ਸੀ। ਉਨ੍ਹਾਂ ਨੇ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਵੀ ਕੱਟੀਆਂ ਹੋਈਆਂ ਦੇਖੀਆਂ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਡਾਇਲ-112 ‘ਤੇ ਦਿੱਤੀ ਗਈ। ਇਸ ਉਪਰੰਤ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਚੌਕੀਦਾਰ ਨੂੰ ਇਲਾਜ ਲਈ ਸੈਕਟਰ-6 ਦੇ ਹਸਪਤਾਲ ਵਿਖੇ ਪਹੁੰਚਾਇਆ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।