ਚੰਡੀਗੜ੍ਹ ’ਚ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਅੱਜ ਤੋਂ
ਚੰਡੀਗੜ੍ਹ, 17 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਯੂ. ਟੀ.
ਚੰਡੀਗੜ੍ਹ, 17 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਯੂ. ਟੀ. ਚੰਡੀਗੜ੍ਹ ਵਲੋਂ ਦੂਜੇ ਦੌਰ ਦਾ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ 18 ਅਗਸਤ ਤੋਂ 9 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਰੀਬ 20 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀ ਭਾਗ ਲੈਣਗੇ। ਟੂਰਨਾਮੈਂਟ ਵਿਚ ਤਿੰਨ ਉਮਰ ਵਰਗਾਂ 14 ਸਾਲ, 17 ਸਾਲ ਅਤੇ 19 ਸਾਲ ਦੇ ਕੁੜੀਆਂ ਅਤੇ ਮੁੰਡੇ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਟੂਰਨਾਮੈਂਟ ਵਿਚ ਬੈਡਮਿੰਟਨ, ਬੇਸਬਾਲ, ਬਾਸਕਟਬਾਲ, ਚੈਸ, ਕ੍ਰਿਕਟ, ਤਲਵਾਰਬਾਜ਼ੀ, ਫੁਟਬਾਲ, ਹੈਂਡਬਾਲ, ਹਾਕੀ, ਕਬੱਡੀ, ਖੋ ਖੋ, ਨੈਟਬਾਲ, ਨਿਸ਼ਾਨੇਬਾਜੀ, ਸਕੇਟਿੰਗ, ਟੇਬਲ ਟੈਨਿਸ,ਵਾਲੀਬਾਲ, ਟੈਨਿਸ, ਵੁਸ਼ੂ ਅਤੇ ਯੋਗ ਆਸਨ ਮੁਕਾਬਲੇ ਕਰਾਏ ਜਾਣਗੇ।