18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਗੁਰਦਾਸਪੁਰ ਦੇ ਘੱਟ ਗਿਣਤੀ ਬਹੁਲ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 8.33 ਕਰੋੜ ਰੁਪਏ ਖਰਚੇ ਜਾਣਗੇ-ਡਾ. ਬਲਜੀਤ ਕੌਰ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਘੱਟ ਗਿਣਤੀ ਬਹੁਲ ਖੇਤਰਾਂ ਵਿਚ ਅਹਿਮ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ 8.

Ad Position 21
No active advertisement
ਅਜੀਤ ਡੈਸਕ 18-08-2026
ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਘੱਟ ਗਿਣਤੀ ਬਹੁਲ ਖੇਤਰਾਂ ਵਿਚ ਅਹਿਮ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ 8.33 ਕਰੋੜ ਰੁਪਏ ਮਨਜ਼ੂਰ ਕਰਕੇ ਜਾਰੀ ਕੀਤੇ ਹਨ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਰਾਸ਼ੀ ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਧਾਰੀਵਾਲ ਬਲਾਕਾਂ ਵਿਚ 258 ਆਂਗਣਵਾੜੀ ਕੇਂਦਰਾਂ, 4 ਕਮਿਊਨਿਟੀ ਕੰਪਲੈਕਸਾਂ ਅਤੇ 6 ਐਡੀਸ਼ਨਲ ਕਲਾਸ ਰੂਮਾਂ ਦੇ ਨਿਰਮਾਣ ਕਾਰਜ ਮੁਕੰਮਲ ਕਰਨ ਲਈ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਭਾਈਚਾਰਕ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ, ਲੋਕਾਂ ਨੂੰ ਬਿਹਤਰ ਜਨਤਕ ਸੇਵਾਵਾਂ ਮਿਲਣਗੀਆਂ ਤੇ ਬੱਚਿਆਂ, ਮਹਿਲਾਵਾਂ ਅਤੇ ਸਥਾਨਕ ਵਸਨੀਕਾਂ ਲਈ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਨਜ਼ੂਰਸ਼ੁਦਾ ਪ੍ਰੋਜੈਕਟਾਂ ਵਿੱਚ ਗੁਰਦਾਸਪੁਰ ਬਲਾਕ ਵਿੱਚ 78 ਆਂਗਣਵਾੜੀ ਕੇਂਦਰਾਂ ਅਤੇ 01 ਕਮਿਉਨਿਟੀ ਕੰਪਲੈਕਸ, ਡੇਰਾ ਬਾਬਾ ਨਾਨਕ ਬਲਾਕ ਵਿੱਚ 57 ਆਂਗਣਵਾੜੀ ਕੇਂਦਰਾਂ, 01 ਕਮਿਉਨਿਟੀ ਕੰਪਲੈਕਸ ਅਤੇ 5 ਐਡੀਸ਼ਨਲ ਕਲਾਸ ਰੂਮ, ਕਲਾਨੌਰ ਬਲਾਕ ਵਿੱਚ 51 ਆਂਗਣਵਾੜੀ ਕੇਂਦਰਾਂ, 01 ਕਮਿਉਨਿਟੀ ਕੰਪਲੈਕਸ ਅਤੇ 01 ਐਡੀਸ਼ਨਲ ਕਲਾਸ ਰੂਮ, ਜਦਕਿ ਧਾਰੀਵਾਲ ਬਲਾਕ ਵਿੱਚ 72 ਆਂਗਣਵਾੜੀ ਕੇਂਦਰਾਂ ਅਤੇ 01 ਕਮਿਉਨਿਟੀ ਕੰਪਲੈਕਸ ਦੇ ਨਿਰਮਾਣ ਕਾਰਜ ਮੁਕੰਮਲ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਅੱਜ ਤੋਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਹਰਵੇਲ ਸਿੰਘ ਮਾਧੋਪੁਰ ਨੂੰ
Ad Position 24