09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

- ਮਾਮਲਾ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਮੁੱਖ ਅਧਿਆਪਕ ਦੇ ਕਤਲ ਦਾ- ਦੋ ਦਿਨ ਪਹਿਲਾਂ ਅਣਪਛਾਤੇ ਤਿੰਨ ਵਿਅਕਤੀਆਂ ਨੇ ਕੀਤਾ ਸੀ ਹਮਲਾ ਸਰਕਾਰੀ ਅਧਿਆਪਕ ਯੂਨੀਅਨ ਵਲੋਂ ਕਤਲ ਦੀ ਨਿਖੇਧੀ

ਖਰੜ, 9 ਅਗਸਤ (ਤਰਸੇਮ ਸਿੰਘ ਜੰਡਪੁਰੀ)-ਖਰੜ ਸੰਨੀ ਇਨਕਲੇਵ ਦੇ ਵਸਨੀਕ ਤੇ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਮੁੱਖ ਅਧਿਆਪਕ ਦੇ ਕਤਲ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਸੰਨੀ ਇਨਕਲੇਵ ਵਜੋਂ ਹੋਈ ਹੈ। ਇਸ ਸੰਬੰਧੀ ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਤੀ, ਜੋ ਕਿ ਸਰਕਾਰੀ ਹਾਈ ਸਕੂਲ ਕੁੰਭੜਾ ਵਿਖੇ ਬਤੌਰ ਮੁੱਖ ਅਧਿਆਪਕ ਲੱਗਾ ਹੋਇਆ ਹੈ, ਉਹ 5 ਅਗਸਤ ਨੂੰ ਜਦੋਂ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਗੇਟ ’ਤੇ ਆਪਣੀ ਕਾਰ ’ਚੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇ ਪਤੀ ਗੁਰਸੇਵਕ ਸਿੰਘ ਨੇ ਆਵਾਜ਼ ਲਗਾਈ, ਜਿਸ ’ਤੇ ਉਸ ਦੇ ਪੁੱਤਰ ਨੇ ਘਰ ’ਚੋਂ ਭੱਜ ਕੇ ਬਾਹਰ ਗਏ, ਜਿਥੇ ਦੋ ਨਾਮਾਲੂਮ ਦੋ ਨੌਜਵਾਨ ਉਨ੍ਹਾਂ ਨਾਲ ਕੁੱਟਮਾਰ ਕਰ ਰਹੇ ਸੀ ਤੇ ਨਾਲ ਹੀ ਇਕ ਅਣਪਛਾਤਾ ਨੌਜਵਾਨ ਕਾਰ ਸਟਾਰਟ ਕਰੀ ਬੈਠਾ ਸੀ।

Ad Position 21
No active advertisement
ਅਜੀਤ ਡੈਸਕ 10-08-2026
ਖਰੜ, 9 ਅਗਸਤ (ਤਰਸੇਮ ਸਿੰਘ ਜੰਡਪੁਰੀ)-ਖਰੜ ਸੰਨੀ ਇਨਕਲੇਵ ਦੇ ਵਸਨੀਕ ਤੇ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਮੁੱਖ ਅਧਿਆਪਕ ਦੇ ਕਤਲ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਸੰਨੀ ਇਨਕਲੇਵ ਵਜੋਂ ਹੋਈ ਹੈ। ਇਸ ਸੰਬੰਧੀ ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਤੀ, ਜੋ ਕਿ ਸਰਕਾਰੀ ਹਾਈ ਸਕੂਲ ਕੁੰਭੜਾ ਵਿਖੇ ਬਤੌਰ ਮੁੱਖ ਅਧਿਆਪਕ ਲੱਗਾ ਹੋਇਆ ਹੈ, ਉਹ 5 ਅਗਸਤ ਨੂੰ ਜਦੋਂ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਗੇਟ ’ਤੇ ਆਪਣੀ ਕਾਰ ’ਚੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇ ਪਤੀ ਗੁਰਸੇਵਕ ਸਿੰਘ ਨੇ ਆਵਾਜ਼ ਲਗਾਈ, ਜਿਸ ’ਤੇ ਉਸ ਦੇ ਪੁੱਤਰ ਨੇ ਘਰ ’ਚੋਂ ਭੱਜ ਕੇ ਬਾਹਰ ਗਏ, ਜਿਥੇ ਦੋ ਨਾਮਾਲੂਮ ਦੋ ਨੌਜਵਾਨ ਉਨ੍ਹਾਂ ਨਾਲ ਕੁੱਟਮਾਰ ਕਰ ਰਹੇ ਸੀ ਤੇ ਨਾਲ ਹੀ ਇਕ ਅਣਪਛਾਤਾ ਨੌਜਵਾਨ ਕਾਰ ਸਟਾਰਟ ਕਰੀ ਬੈਠਾ ਸੀ। ਉਨ੍ਹਾਂ ਕਿਹਾ ਇਕ ਨਾਂਅ ਨੂੰ ਵਿਅਕਤੀ ਨੇ ਉਨ੍ਹਾਂ ਦੀ ਪਤੀ ਦੇ ਪੇਟ ਵਿਚ ਕੋਈ ਤਿੱਖੇ ਤਿਆਰ ਨਾਲ ਵਾਰ ਕੀਤਾ ਤੇ ਨਾਲ ਹੀ ਦੂਜੇ ਵਿਅਕਤੀ ਦੇ ਹੱਥ ਵਿਚ ਫੜੀ ਲੋਹੇ ਦੀ ਰਾਡ ਨਾਲ ਮੇਰੇ ਪਤੀ ਦੇ ਮੋਢੇ ’ਤੇ ਮਾਰੀ ਤੇ ਹੋਰ ਸਰੀਰ ਜਿਹੀ ਹਿੱਸਿਆਂ ਵਿਚ ਵੀ ਸੱਟਾਂ ਮਾਰੀਆਂ ਜਿਸ ਕਰਕੇ ਉਨ੍ਹਾਂ ਦੇ ਪਤੀ ਲਹੂ ਲੁਹਾਨ ਹੋ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਤੀ ਉਨ੍ਹਾਂ ਕੋਲ ਬਚ ਕੇ ਅਤੇ ਜ਼ਮੀਨ ਤੋਂ ਉਠ ਕੇ ਘਰ ਦੇ ਅੰਦਰ ਆਉਣ ਲੱਗਾ ਤਾਂ ਫਿਰ ਉਨ੍ਹਾਂ ਦੇ ਪਤੀ ਨੂੰ ਘੇਰ ਕੇ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ’ਤੇ ਅਸੀਂ ਉੱਚੀ ਉੱਚੀ ਰੌਲਾ ਪਾਇਆ ਤਾਂ ਲੋਕਾਂ ਦਾ ਇਕੱਠ ਦੇਖ ਕੇ ਉਹ ਦੋਨੋਂ ਵਿਅਕਤੀ ਉਨ੍ਹਾਂ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਸਮੇਤ ਹਥਿਆਰਾਂ ਉਥੋਂ ਭੱਜ ਗਏ। ਉਨ੍ਹਾਂ ਨੇ ਜ਼ਖ਼ਮੀ ਹਾਲਤ ਵਿਚ ਗੁਰਸੇਵਕ ਸਿੰਘ ਨੂੰ ਸਨੀ ਇਨਕਲੇਵ ਦੀ ਇਕ ਨਿੱਜੀ ਹਸਪਤਾਲ ਵਿੱਚ ਲੈ ਗਈ ਜਿਥੇ ਉਨ੍ਹਾਂ ਨੇ ਮੁਢਲੀ ਸਹਾਇਤਾ ਦੇਖੇ ਉਨ੍ਹਾਂ ਨੂੰ ਕਿਤੇ ਹੋਰ ਪਾਸੇ ਲੈ ਜਾਣ ਦੇ ਲਈ ਕਿਹਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤੀ ਦਾ ਮੁਹਾਲੀ ਦੇ ਇਕ ਗਰੇਸ਼ੀਅਨ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਜਿੱਥੇ ਕਿ ਅੱਜ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਸਨੀ ਇਨਕਲਾਬ ਦੇ ਇੰਚਾਰਜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਹਿਲਾਂ ਦਰਜ ਕੀਤੇ ਗਏ ਮਾਮਲੇ ’ਚ ਕਤਲ ਦੀ ਧਾਰਾ ਦਾ ਵਾਧਾ ਕਰਕੇ ਮਿ੍ਤਕ ਦੀ ਲਾਸ ਦਾ ਡਾਕਟਰਾਂ ਦੀ ਬੋਰਡ ਤੋਂ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੀ ਹਵਾਲੇ ਕਰ ਦਿੱਤੀ ਹੈ। ਗੌਰਮਿੰਟ ਟੀਚਰਜ਼ ਯੂਨੀਅ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਦੇ ਸੂਬਾ ਸਕੱਤਰ ਐਨ. ਡੀ. ਤਿਵਾੜੀ ਨੇ ਦੱਸਿਆ ਕਿ ਕਿ ਮੁੱਖ ਅਧਿਆਪਕ ਗੁਰਸੇਵਕ ਸਿੰਘ ਤੇ ਪਹਿਲਾਂ ਵੀ ਇਕ ਮਈ ਦੀ ਰਾਤ ਨੂੰ ਵੀ ਅਣਪਛਾਤੇ ਵਿਅਕਤੀਆਂ ਵਲੋਂ ਟੁਲਿਪ ਹੋਟਲ ਦੀ ਪਾਰਕਿੰਗ ਵਿਚ ਹਮਲਾ ਕੀਤਾ ਗਿਆ ਸੀ, ਜਿਸ ਸੰਬੰਧੀ ਸੈਕਟਰ 71 ਦੇ ਪੁਲਿਸ ਥਾਣੇ ਵਿਚ ਦਰਖ਼ਾਸਤ ਵੀ ਦਿੱਤੀ ਗਈ ਪਰ ਪੁਲਿਸ ਦੀ ਢਿੱਲਮੱਠ ਨੇ ਇਕ ਨੇਕ ਇਮਾਨਦਾਰ ਤੇ ਕਾਬਲ ਹੈੱਡ ਮਾਸਟਰ ਉਨ੍ਹਾਂ ਕੋਲੋਂ ਖੋਹ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹਰ ਪਿੰਡ, ਸ਼ਹਿਰ ਤੇ ਹਰ ਮੁਹੱਲੇ ’ਚ ਜਾ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਾਂਗੇ-ਬੈਨੀਪਾਲ ਅਗਲੀ ਖ਼ਬਰ ਦਾਜ ਮੰਗਣ, ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਕੇਸ ਦਰਜ
Ad Position 24