ਦਾਜ ਮੰਗਣ, ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਕੇਸ ਦਰਜ
ਜ਼ੀਰਕਪੁਰ, 9 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਵਿਆਹੁਤਾ ਲੜਕੀ ਦੀ ਸ਼ਿਕਾਇਤ ’ਤੇ ਦਾਜ ਮੰਗਣ, ਕੁੱਟਮਾਰ ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪਤੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਬੀ. ਐਨ.
ਜ਼ੀਰਕਪੁਰ, 9 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਵਿਆਹੁਤਾ ਲੜਕੀ ਦੀ ਸ਼ਿਕਾਇਤ ’ਤੇ ਦਾਜ ਮੰਗਣ, ਕੁੱਟਮਾਰ ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪਤੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਬੀ. ਐਨ. ਐਸ. ਦੀ ਧਾਰਾ 85 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਵਿਅਕਤੀਆਂ ਦੀ ਪਛਾਣ ਪਤੀ ਸ਼ਿਵਮ ਸ਼ਰਮਾ, ਸਹੁਰਾ ਰਾਮ ਨਿਵਾਸ ਸ਼ਰਮਾ ਤੇ ਸੱਸ ਇੰਦੂ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕੀਰਤੀ ਸ਼ਰਮਾ ਵਾਸੀ ਦਸਮੇਸ਼ ਨਗਰ ਜ਼ੀਰਕਪੁਰ ਨੇ ਦੱਸਿਆ ਕਿ ਉਸ ਦਾ ਵਿਆਹ 28 ਨਵੰਬਰ 2023 ਨੂੰ ਸ਼ਿਵਮ ਸ਼ਰਮਾ ਨਾਲ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਬਾਅਦ ਉਹ ਪੰਚਕੂਲਾ ਦੇ ਸੈਕਟਰ-4 ਸਥਿਤ ਸਹੁਰੇ ਘਰ ਰਹਿਣ ਲੱਗੀ। ਦੋਸ਼ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਘੱਟ ਦਾਜ ਲਿਆਉਣ ਦੇ ਤਾਨੇ ਮਾਰੇ ਜਾਣ ਲੱਗੇ ਅਤੇ ਹੋਰ ਸਾਮਾਨ ਦੀਆਂ ਮੰਗਾਂ ਕੀਤੀਆਂ ਗਈਆਂ। ਸ਼ਿਕਾਇਤ ਅਨੁਸਾਰ ਵਿਆਹ ਤੋਂ ਪਹਿਲਾਂ ਸਹੁਰਾ ਪਰਿਵਾਰ ਵਲੋਂ ਮਹਿੰਦਰਾ ਐਕਸ. ਯੂ. ਵੀ.-700 ਕਾਰ ਦੀ ਮੰਗ ਕੀਤੀ ਗਈ, ਜਿਸ ਨੂੰ ਉਸ ਦੇ ਭਰਾ ਨੇ ਬੈਂਕ ਤੋਂ ਫਾਈਨਾਂਸ ਕਰਵਾ ਕੇ ਪੂਰਾ ਕੀਤਾ। ਇਸ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ 2025 ਵਿਚ ਕਾਰ ਤੇ ਮਾਰਚ 2026 ਵਿਚ 20 ਲੱਖ ਰੁ. ਨਕਦ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਵਿਆਹੁਤਾ ਨੇ ਕੁੱਟਮਾਰ, ਜਾਨੋਂ ਮਾਰਨ ਦੀਆਂ ਧਮਕੀਆਂ ਤੇ ਘਰੋਂ ਕੱਢਣ ਦੇ ਵੀ ਦੋਸ਼ ਲਗਾਏ ਹਨ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ, ਦਸਤਾਵੇਜ਼ਾਂ, ਵਿਆਹ ਦੀਆਂ ਤਸਵੀਰਾਂ ਤੇ ਹੋਰ ਸਬੂਤਾਂ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।