10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਡੇਰਾਬੱਸੀ ਪੁਲਿਸ ਥਾਣੇ ਦੀ ਕੰਧ ਨਾਲ ਨੁਕਸਾਨਿਆ ਮੇਨਹੋਲ ਦੇ ਰਿਹਾ ਹਾਦਸਿਆਂ ਨੂੰ ਸੱਦਾ

ਡੇਰਾਬੱਸੀ, 9 ਅਗਸਤ (ਗੁਰਮੀਤ ਸਿੰਘ)-ਡੇਰਾਬੱਸੀ ਸਰਕਾਰੀ ਕਾਲਜ ਨੂੰ ਜਾਂਦੀ ਸੜਕ ’ਤੇ ਥਾਣਾ ਡੇਰਾਬੱਸੀ ਦੀ ਕੰਧ ਨਾਲ ਲੱਗਦਾ ਡਰਨੇਜ ਨਾਲੇ ਦਾ ਨੁਕਸਾਨਿਆ ਮੇਨਹੋਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਕਿਉਂਕਿ ਇਸ ਮੇਨਹੋਲ ਉਪਰ ਲੱਗੀ ਲੋਹੇ ਦੀ ਜਾਲੀ ਟੁੱਟ ਕੇ ਅੰਦਰ ਧਸ ਚੁੱਕੀ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸੰਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਮੇਨਹੋਲ ਪਿਛਲੇ ਕਈ ਮਹੀਨਿਆਂ ਤੋਂ ਖ਼ਰਾਬ ਹਾਲਤ ’ਚ ਹੈ।

Ad Position 21
No active advertisement
ਅਜੀਤ ਡੈਸਕ 10-08-2026
ਡੇਰਾਬੱਸੀ, 9 ਅਗਸਤ (ਗੁਰਮੀਤ ਸਿੰਘ)-ਡੇਰਾਬੱਸੀ ਸਰਕਾਰੀ ਕਾਲਜ ਨੂੰ ਜਾਂਦੀ ਸੜਕ ’ਤੇ ਥਾਣਾ ਡੇਰਾਬੱਸੀ ਦੀ ਕੰਧ ਨਾਲ ਲੱਗਦਾ ਡਰਨੇਜ ਨਾਲੇ ਦਾ ਨੁਕਸਾਨਿਆ ਮੇਨਹੋਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਕਿਉਂਕਿ ਇਸ ਮੇਨਹੋਲ ਉਪਰ ਲੱਗੀ ਲੋਹੇ ਦੀ ਜਾਲੀ ਟੁੱਟ ਕੇ ਅੰਦਰ ਧਸ ਚੁੱਕੀ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸੰਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਮੇਨਹੋਲ ਪਿਛਲੇ ਕਈ ਮਹੀਨਿਆਂ ਤੋਂ ਖ਼ਰਾਬ ਹਾਲਤ ’ਚ ਹੈ। ਇਸ ਸੜਕ ਤੋਂ ਰੋਜ਼ਾਨਾ ਸਕੂਲਾਂ ਤੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਸਮੇਤ ਸੈਂਕੜੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਇਸ ਦੇ ਬਾਵਜੂਦ ਸੰਬੰਧਿਤ ਵਿਭਾਗ ਵਲੋਂ ਮੇਨਹੋਲ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੌਰਾਨ ਇਸ ਮੇਨਹੋਲ ’ਚ ਪਾਣੀ ਭਰ ਜਾਣ ਕਾਰਨ ਇਹ ਦਿਖਾਈ ਵੀ ਨਹੀਂ ਦਿੰਦਾ, ਜਿਸ ਕਾਰਨ ਖ਼ਤਰਾ ਹੋਰ ਵਧ ਜਾਂਦਾ ਹੈ। ਰਾਤ ਸਮੇਂ ਦੁਪਹੀਆ ਵਾਹਨ ਚਾਲਕਾਂ ਲਈ ਇਹ ਥਾਂ ਵਿਸ਼ੇਸ਼ ਤੌਰ ’ਤੇ ਖ਼ਤਰਨਾਕ ਬਣ ਜਾਂਦੀ ਹੈ। ਲੋਕਾਂ ਅਨੁਸਾਰ ਇਸ ਸੰਬੰਧੀ ਕਈ ਵਾਰ ਪ੍ਰਸ਼ਾਸਨ ਤੇ ਨਗਰ ਕੌਂਸਲ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਇਸ ਮੇਨਹੋਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਕੰਗ ਨੇ ਹਲਕਾ ਖਰੜ ਦੀਆਂ ਖਸਤਾ ਹਾਲਤ ਸੜਕਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਡੇਰਾਬੱਸੀ ’ਚ ਬੇਖੌਫ਼ ਚੋਰਾਂ ਵਲੋਂ ਇਕੋ ਰਾਤ ’ਚ ਚਾਰ ਗੱਡੀਆਂ ਦੀ ਬੈਟਰੀਆਂ ਚੋਰੀ
Ad Position 24