10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਡੇਰਾਬੱਸੀ ’ਚ ਬੇਖੌਫ਼ ਚੋਰਾਂ ਵਲੋਂ ਇਕੋ ਰਾਤ ’ਚ ਚਾਰ ਗੱਡੀਆਂ ਦੀ ਬੈਟਰੀਆਂ ਚੋਰੀ

ਡੇਰਾਬੱਸੀ , 9 ਅਗਸਤ ( ਗੁਰਮੀਤ ਸਿੰਘ )- ਡੇਰਾਬੱਸੀ ਸ਼ਹਿਰ ’ ਚ ਬੀਤੀ ਰਾਤ ਚੋਰਾਂ ਵਲੋਂ ਇਕੋ ਇਲਾਕੇ ’ ਚ ਖੜ੍ਹੀਆਂ ਚਾਰ ਗੱਡੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ । ਇਸ ਘਟਨਾ ਬਾਰੇ ਸਵੇਰੇ ਗੱਡੀਆਂ ਸਟਾਰਟ ਕਰਨ ਦੀ ਕੋਸ਼ਿਸ਼ ਕਰਨ ਸਮੇਂ ਵਾਹਨ ਮਾਲਕਾਂ ਨੂੰ ਦਾ ਪਤਾ ਲੱਗਾ ।

Ad Position 21
No active advertisement
ਅਜੀਤ ਡੈਸਕ 10-08-2026
ਡੇਰਾਬੱਸੀ , 9 ਅਗਸਤ ( ਗੁਰਮੀਤ ਸਿੰਘ )- ਡੇਰਾਬੱਸੀ ਸ਼ਹਿਰ ’ ਚ ਬੀਤੀ ਰਾਤ ਚੋਰਾਂ ਵਲੋਂ ਇਕੋ ਇਲਾਕੇ ’ ਚ ਖੜ੍ਹੀਆਂ ਚਾਰ ਗੱਡੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ । ਇਸ ਘਟਨਾ ਬਾਰੇ ਸਵੇਰੇ ਗੱਡੀਆਂ ਸਟਾਰਟ ਕਰਨ ਦੀ ਕੋਸ਼ਿਸ਼ ਕਰਨ ਸਮੇਂ ਵਾਹਨ ਮਾਲਕਾਂ ਨੂੰ ਦਾ ਪਤਾ ਲੱਗਾ । ਇਸ ਘਟਨਾ ਸੰਬੰਧੀ ਗੱਡੀ ਮਾਲਕ ਹਰਪ੍ਰੀਤ ਸਿੰਘ ਹੈਪੀ , ਸੋਨੂੰ ਅਤੇ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਰਾਤ ਸਮੇਂ ਆਪਣੀ ਆਲਟੋ ਗੱਡੀਆਂ ਘਰਾਂ ਦੇ ਨੇੜੇ ਖੜ੍ਹੀਆਂ ਕੀਤੀਆਂ ਗਈਆਂ ਸਨ ਅਤੇ ਜਦੋਂ ਸਵੇਰੇ ਗੱਡੀਆਂ ਚਾਲੂ ਨਾ ਹੋਣ ’ ਤੇ ਬੋਨਟ ਖੋਲ੍ਹ ਕੇ ਦੇਖਿਆ ਗਿਆ ਤਾਂ ਗੱਡੀਆਂ ’ ਚੋਂ ਬੈਟਰੀਆਂ ਗਾਇਬ ਸਨ । ਜਾਂਚ ਦੌਰਾਨ ਸਾਹਮਣੇ ਆਇਆ ਕਿ ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਸਮੇਂ ਗੱਡੀਆਂ ਦੇ ਬੋਨਟ ਖੋਲ੍ਹ ਕੇ ਬੈਟਰੀਆਂ ਕੱਢ ਲਈਆਂ ਸਨ । ਵਾਹਨ ਮਾਲਕਾਂ ਅਨੁਸਾਰ ਵਾਰਦਾਤ ਨੂੰ ਕਾਫ਼ੀ ਸਾਵਧਾਨੀ ਨਾਲ ਅੰਜਾਮ ਦਿੱਤਾ ਗਿਆ ਹੈ । ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰਾਂ ਨੇ ਪਹਿਲਾਂ ਇਲਾਕੇ ਦੀ ਨਿਗਰਾਨੀ ਕੀਤੀ ਹੋ ਸਕਦੀ ਹੈ , ਜਿਸ ਤੋਂ ਬਾਅਦ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ । ਇਕੋ ਰਾਤ ਚਾਰ ਵਾਹਨਾਂ ਦੀਆਂ ਬੈਟਰੀਆਂ ਚੋਰੀ ਹੋਣ ਨਾਲ ਇਲਾਕੇ ਦੇ ਲੋਕ ਆਪਣੇ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ । ਇਲਾਕਾ ਵਾਸੀਆਂ ਨੇ ਕਿਹਾ ਕਿ ਡੇਰਾਬੱਸੀ ਅਤੇ ਨੇੜਲੇ ਇਲਾਕਿਆਂ ’ ਚ ਪਹਿਲਾਂ ਵੀ ਵਾਹਨਾਂ ਨਾਲ ਸੰਬੰਧਿਤ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ । ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਅਤੇ ਸੰਵੇਦਨਸ਼ੀਲ ਇਲਾਕਿਆਂ ’ ਚ ਨਿਗਰਾਨੀ ਸਖ਼ਤ ਕਰਨ ਦੀ ਮੰਗ ਕੀਤੀ ਹੈ । ਵਾਹਨ ਮਾਲਕਾਂ ਹੈਪੀ , ਸੋਨੂੰ ਅਤੇ ਰੋਹਿਤ ਨੇ ਪੁਲਿਸ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਦਾ ਪਤਾ ਲਗਾਉਣ ਅਤੇ ਚੋਰੀ ਕੀਤੀਆਂ ਬੈਟਰੀਆਂ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਪੁਲਿਸ ਥਾਣੇ ਦੀ ਕੰਧ ਨਾਲ ਨੁਕਸਾਨਿਆ ਮੇਨਹੋਲ ਦੇ ਰਿਹਾ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਘਰਾਂ ’ਚ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਸਿਟੀ ਇਨਕਲੇਵ ਦੇ ਵਸਨੀਕ ਪ੍ਰੇਸ਼ਾਨ
Ad Position 24