ਡੇਰਾਬੱਸੀ ’ਚ ਗਰਮੀ ਵਿਚ ਬੰਦ ਪੱਖਿਆਂ ਹੇਠ ਬੱਸਾਂ ਦੀ ਉਡੀਕ ਕਰਨ ਲਈ ਮਜ਼ਬੂਰ ਯਾਤਰੀ
ਬੱਸ ਕਿਊ ਸ਼ੈਲਟਰਾਂ ’ਚ ਸਹੂਲਤਾਂ ਦਾ ਬੁਰਾ ਹਾਲ, ਇਕ ਸ਼ੈਲਟਰ ‘ਚੋਂ ਪੱਖਾ ਵੀ ਗਾਇਬ
ਡੇਰਾਬੱਸੀ , 9 ਅਗਸਤ ( ਰਣਬੀਰ ਸਿੰਘ ਪੜ੍ਹੀ )- ਬਰਸਾਤੀ ਮੌਸਮ ਦੌਰਾਨ ਹੁੰਮਸ ਭਰੀ ਗਰਮੀ ‘ ਚ ਡੇਰਾਬੱਸੀ ਦੇ ਬੱਸ ਕਿਊ ਸ਼ੈਲਟਰ ਯਾਤਰੀਆਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀ ਪ੍ਰੇਸ਼ਾਨੀ ਵਧਾ ਰਹੇ ਹਨ । ਯਾਤਰੀਆਂ ਦੀ ਸਹੂਲਤ ਲਈ ਲਗਾਏ ਗਏ ਛੱਤ ਵਾਲੇ ਪੱਖੇ ਲੰਮੇ ਸਮੇਂ ਤੋਂ ਬੰਦ ਪਏ ਹਨ , ਜੋ ਕਿ ਹੁਣ ਸਿਰਫ਼ ਸਜਾਵਟੀ ਸਮਾਨ ਬਣ ਕੇ ਰਹਿ ਗਏ ਹਨ ।
ਡ
ਡੇਰਾਬੱਸੀ ਦੇ ਬੱਸ ਸਟੈਂਡ ’ਤੇ ਰਾਮਤਲਾਈ ਨੇੜੇ ਬੱਸ ਕਿਊ ਸ਼ੈਲਟਰ ’ਤੇ ਬਿਨਾਂ ਪੱਖੇ ਤੋਂ ਬੈਠੇ ਯਾਤਰੀ। ਤਸਵੀਰ : ਰਣਬੀਰ ਸਿੰਘ ਪੜ੍ਹੀ
10-08-2026
ਡੇਰਾਬੱਸੀ , 9 ਅਗਸਤ ( ਰਣਬੀਰ ਸਿੰਘ ਪੜ੍ਹੀ )- ਬਰਸਾਤੀ ਮੌਸਮ ਦੌਰਾਨ ਹੁੰਮਸ ਭਰੀ ਗਰਮੀ ‘ ਚ ਡੇਰਾਬੱਸੀ ਦੇ ਬੱਸ ਕਿਊ ਸ਼ੈਲਟਰ ਯਾਤਰੀਆਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀ ਪ੍ਰੇਸ਼ਾਨੀ ਵਧਾ ਰਹੇ ਹਨ । ਯਾਤਰੀਆਂ ਦੀ ਸਹੂਲਤ ਲਈ ਲਗਾਏ ਗਏ ਛੱਤ ਵਾਲੇ ਪੱਖੇ ਲੰਮੇ ਸਮੇਂ ਤੋਂ ਬੰਦ ਪਏ ਹਨ , ਜੋ ਕਿ ਹੁਣ ਸਿਰਫ਼ ਸਜਾਵਟੀ ਸਮਾਨ ਬਣ ਕੇ ਰਹਿ ਗਏ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਇਕ ਬੱਸ ਕਿਊ ਸ਼ੈਲਟਰ ‘ ਚੋਂ ਤਾਂ ਇਕ ਪੱਖਾ ਹੀ ਗਾਇਬ ਹੋ ਚੁੱਕਾ ਹੈ , ਪਰ ਨਗਰ ਕੌਂਸਲ ਵਲੋਂ ਅਜੇ ਤੱਕ ਇਸ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਗਿਆ । ਨਗਰ ਕੌਂਸਲ ਡੇਰਾਬੱਸੀ ਵਲੋਂ ਡੇਰਾਬੱਸੀ ਤੇ ਮੁਬਾਰਿਕਪੁਰ ਸਮੇਤ ਵੱਖ - ਵੱਖ ਥਾਵਾਂ ‘ ਤੇ ਯਾਤਰੀਆਂ ਨੂੰ ਧੁੱਪ , ਮੀਂਹ ਅਤੇ ਗਰਮੀ ਤੋਂ ਬਚਾਉਣ ਲਈ ਬੱਸ ਕਿਊ ਸ਼ੈਲਟਰ ਬਣਾਏ ਗਏ ਸਨ । ਹਰ ਸ਼ੈਲਟਰ ‘ ਚ ਬੈਠਣ ਦੀ ਸਹੂਲਤ ਦੇ ਨਾਲ ਰੌਸ਼ਨੀ ਅਤੇ ਚਾਰ - ਚਾਰ ਛੱਤ ਵਾਲੇ ਪੱਖੇ ਵੀ ਲਗਾਏ ਗਏ ਸਨ , ਪਰ ਸੰਭਾਲ ਦੀ ਘਾਟ ਕਾਰਨ ਜ਼ਿਆਦਾਤਰ ਪੱਖੇ ਖਰਾਬ ਹੋ ਚੁੱਕੇ ਹਨ । ਡੇਰਾਬੱਸੀ ਬੱਸ ਸਟੈਂਡ ਨੇੜੇ ਸਿਵਲ ਹਸਪਤਾਲ ਸਾਹਮਣੇ ਬਣੇ ਬੱਸ ਕਿਊ ਸ਼ੈਲਟਰ ‘ ਚੋਂ ਚਾਰ ‘ ਚੋਂ ਕੇਵਲ ਇਕ ਪੱਖਾ ਹੀ ਚੱਲ ਰਿਹਾ ਹੈ । ਇਸ ਦੇ ਸਾਹਮਣੇ ਸਥਿਤ ਸ੍ਰੀ ਰਾਮਤਲਾਈ ਵਾਲੇ ਸ਼ੈਲਟਰ ‘ ਚ ਇਕ ਵੀ ਪੱਖਾ ਕੰਮ ਨਹੀਂ ਕਰ ਰਿਹਾ , ਜਦਕਿ ਇਕ ਪੱਖਾ ਸ਼ਰਾਰਤੀ ਅਨਸਰ ਉਤਾਰ ਕੇ ਲੈ ਗਏ ਹਨ । ਅਜਿਹੇ ਹਾਲਾਤਾਂ ‘ ਚ ਬੱਸਾਂ ਚੜ੍ਹਨ ਵਾਲੀਆਂ ਸਵਾਰੀਆਂ ਨੂੰ ਬੱਸਾਂ ਦੀ ਉਡੀਕ ਦੌਰਾਨ ਹੁੰਮਸ ਭਰੀ ਗਰਮੀ ‘ ਚ ਖੜ੍ਹੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਮੌਕੇ ‘ ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਇਹ ਪੱਖੇ ਸਰਦੀਆਂ ਤੋਂ ਹੀ ਬੰਦ ਪਏ ਹਨ । ਇਸ ਸੰਬੰਧੀ ਜਦੋਂ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਕਾਰੀ ਅਧਿਕਾਰੀ ਰਵਨੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ ਚ ਨਹੀਂ ਹੈ । ਉਨ੍ਹਾਂ ਭਰੋਸਾ ਦਿੱਤਾ ਕਿ ਇਕ - ਦੋ ਦਿਨਾਂ ‘ ਚ ਸਾਰੇ ਖਰਾਬ ਪੱਖਿਆਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਪੱਖੇ ਵਾਰ - ਵਾਰ ਖਰਾਬ ਹੋਣ ਦਾ ਕਾਰਨ ਕੀ ਹਨ ਤਾਂ ਜੋ ਭਵਿੱਖ ‘ ਚ ਅਜਿਹੀ ਸਮੱਸਿਆ ਦੁਬਾਰਾ ਪੈਦਾ ਨਾ ਹੋਵੇ ।