08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ਚ ਪੁਲਿਸ ਵਲੋਂ ਮੌਕ ਡਰਿੱਲ

ਚੰਡੀਗੜ੍ਹ, 8 ਅਗਸਤ (ਕਪਿਲ ਵਧਵਾ)- ਅਗਾਮੀ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਪਰਖਣ ਲਈ ਅੱਜ ਪੰਜਾਬ ਯੂਨੀਵਰਸਿਟੀ ਦੇ ਸੈਕਟਰ-14 ਸਥਿਤ ਸਟੂਡੈਂਟ ਸੈਂਟਰ ਵਿਖੇ ਮੌਕ ਡਰਿੱਲ ਕਰਵਾਈ ਗਈ। ਇਹ ਅਭਿਆਸ ਐੱਸ.

Ad Position 21
No active advertisement
ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿਖੇ ਮੌਕ ਡਰਿੱਲ ਦਾ ਦ੍ਰਿਸ਼। ਤਸਵੀਰ : ਗੁਰਿੰਦਰ ਸਿੰਘ 09-08-2026
ਚੰਡੀਗੜ੍ਹ, 8 ਅਗਸਤ (ਕਪਿਲ ਵਧਵਾ)- ਅਗਾਮੀ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਪਰਖਣ ਲਈ ਅੱਜ ਪੰਜਾਬ ਯੂਨੀਵਰਸਿਟੀ ਦੇ ਸੈਕਟਰ-14 ਸਥਿਤ ਸਟੂਡੈਂਟ ਸੈਂਟਰ ਵਿਖੇ ਮੌਕ ਡਰਿੱਲ ਕਰਵਾਈ ਗਈ। ਇਹ ਅਭਿਆਸ ਐੱਸ.ਪੀ. ਆਪ੍ਰੇਸ਼ਨਜ਼ ਦੀ ਅਗਵਾਈ ਅਤੇ ਡੀ.ਐੱਸ.ਪੀ. ਆਪ੍ਰੇਸ਼ਨਜ਼ ਰਣਜੋਧ ਸਿੰਘ ਦੀ ਨਿਗਰਾਨੀ ਹੇਠ ਹੋਇਆ। ਮੌਕ ਡਰਿੱਲ ਦੌਰਾਨ ਸਟੂਡੈਂਟ ਸੈਂਟਰ ਵਿਚ ਸ਼ੱਕੀ ਧਮਾਕਾਖੇਜ਼ ਸਮੱਗਰੀ ਹੋਣ ਦੀ ਸੂਚਨਾ ਮਿਲਣ ਦਾ ਦ੍ਰਿਸ਼ ਬਣਾਇਆ ਗਿਆ। ਸੂਚਨਾ ਮਿਲਦੇ ਹੀ ਆਪ੍ਰੇਸ਼ਨਜ਼ ਸੈੱਲ ਦੇ ਕਮਾਂਡੋਜ਼ ਵੱਲੋਂ ਸਟੂਡੈਂਟ ਸੈਂਟਰ ਨੂੰ ਘੇਰ ਕੇ ਖਾਲੀ ਕਰਵਾਇਆ ਗਿਆ। ਇਸ ਤੋਂ ਬਾਅਦ ਐੱਚ.ਆਈ.ਟੀ. ਟੀਮਾਂ, ਬੰਬ ਡਿਟੈਕਸ਼ਨ ਸਕੁਐਡ ਅਤੇ ਡਾਗ ਸਕੁਐਡ ਵਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਸਟੂਡੈਂਟ ਸੈਂਟਰ ਦੇ ਲੈਟਰ ਬਾਕਸ ਨੇੜਿਉਂ ਨਕਲੀ ਆਈ.ਈ.ਡੀ. ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਪੂਰੇ ਇਲਾਕੇ ਦੀ ਮੁੜ ਸੈਨੇਟਾਈਜ਼ੇਸ਼ਨ ਕਰਕੇ ਕਿਸੇ ਹੋਰ ਸ਼ੱਕੀ ਵਸਤੂ ਦੀ ਮੌਜੂਦਗੀ ਦੀ ਜਾਂਚ ਕੀਤੀ ਗਈ। ਮੌਕ ਡਰਿੱਲ ਵਿਚ ਆਪ੍ਰੇਸ਼ਨਜ਼ ਸੈੱਲ ਦੀਆਂ ਕਿਊ.ਆਰ.ਟੀਜ਼, ਪੀ.ਸੀ.ਆਰ. ਯੂਨਿਟਾਂ, ਡਾਇਲ-112, ਫਾਇਰ ਬ੍ਰਿਗੇਡ, ਸਿਵਲ ਡਿਫੈਂਸ, ਬੰਬ ਡਿਟੈਕਸ਼ਨ ਸਕੁਐਡ, ਡਾਗ ਸਕੁਐਡ, ਮੋਬਾਈਲ ਫੋਰੈਂਸਿਕ ਟੀਮ, ਡਿਸਟ੍ਰਿਕਟ ਕ੍ਰਾਈਮ ਸੈੱਲ, ਕ੍ਰਾਈਮ ਬ੍ਰਾਂਚ, ਪੁਲਿਸ ਪੋਸਟ ਪੀ.ਯੂ., ਥਾਣਾ ਸੈਕਟਰ-11, ਐੱਸ.ਡੀ.ਪੀ.ਓ. ਸੈਂਟਰਲ ਅਤੇ ਜੀ.ਐੱਮ.ਐੱਸ.ਐੱਚ.-16 ਤੇ ਪੁਲਿਸ ਹਸਪਤਾਲ ਸੈਕਟਰ-26 ਦੀਆਂ ਐਂਬੂਲੈਂਸ ਸੇਵਾਵਾਂ ਸਮੇਤ ਹੋਰ ਸਬੰਧਿਤ ਏਜੰਸੀਆਂ ਨੇ ਹਿੱਸਾ ਲਿਆ। ਬਰਾਮਦ ਕੀਤੀ ਗਈ ਨਕਲੀ ਆਈ.ਈ.ਡੀ. ਨੂੰ ਨਿਰਧਾਰਿਤ ਐੱਸ.ਓ.ਪੀ. ਤਹਿਤ ਰੇਤ ਦੀਆਂ ਬੋਰੀਆਂ ਵਾਲੇ ਵਾਹਨ ਰਾਹੀਂ ਪੁਲਿਸ ਲਾਈਨਜ਼ ਸੈਕਟਰ -26 ਦੇ ਖੁੱਲ੍ਹੇ ਮੈਦਾਨ ਵਿੱਚ ਸੁਰੱਖਿਅਤ ਢੰਗ ਨਾਲ ਲਿਜਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਐਂਡਰਿਊ ਜੌਨ ਗੋਸਾਈਂ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਆਰੰਭ ਪਹਿਲੇ ਮੈਚ ’ ਚ ਸਕੂਲ ਆਫ਼ ਐਮੀਨੈਂਸ ਮੋਹਾਲੀ ਦੀ ਟੀ... ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਪੀ.ਜੀ.ਆਈ ਵਿਖੇ ਫਲਾਂ ਦਾ ਲੰਗਰ ਲਗਾਇਆ
Ad Position 24