20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਰਣਬੀਰ ਕਪੂਰ ਬਣੇ ਸਲੋਨੀ ਅਤੇ ਸਟੇਫਿਟ ਰਿਫਾਇੰਡ ਤੇਲ ਦੇ ਨਵੇਂ ਬ੍ਰਾਂਡ ਅੰਬੈਸਡਰ <br/>

Ad Position 21
No active advertisement
ਅਜੀਤ ਡੈਸਕ 01-03-2026
ਚੰਡੀਗੜ੍ਹ, 28 ਫਰਵਰੀ (ਅ.ਬ.)-ਮਹੇਸ਼ ਐਡਿਬਲ ਆਇਲ ਇੰਡਸਟਰੀਜ਼, ਜੋ ਭਾਰਤ ਦੇ ਖਾਣ ਵਾਲੇ ਤੇਲ ਦੇ ਖੇਤਰ ਵਿੱਚ ਇਕ ਭਰੋਸੇਯੋਗ ਅਤੇ ਤੇਜ਼ੀ ਨਾਲ ਵੱਧ ਰਿਹਾ ਨਾਮ ਹੈ, ਨੇ ਆਪਣੇ ਮੁੱਖ ਬ੍ਰਾਂਡ ਸਲੋਨੀ (ਸਰਸੋਂ ਦਾ ਤੇਲ ਅਤੇ ਸੋਇਆ ਬੜੀ) ਅਤੇ ਸਟੇਫਿਟ (ਰਿਫਾਇੰਡ ਤੇਲ) ਲਈ ਰਣਬੀਰ ਕਪੂਰ ਨੂੰ ਬ੍ਰਾਂਡ ਐਂਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ | ਇਹ ਸਾਂਝ ਕੰਪਨੀ ਲਈ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਬ੍ਰਾਂਡ ਨੂੰ ਰਾਸ਼ਟਰੀ ਪੱਧਰ 'ਤੇ ਮਜ਼ਬੂਤ ਬਣਾਉਣ ਅਤੇ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਆਪਣੀ ਪਹੁੰਚ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੇਗੀ | ਦੇਸ਼ ਭਰ ਦੀਆਂ ਘਰੇਲੂ ਮਹਿਲਾਵਾਂ ਦੀ ਪਸੰਦ 'ਸਲੋਨੀ' ਸਰਸੋਂ ਦੇ ਤੇਲ ਨੇ ਉਨ੍ਹਾਂ ਦੇ ਮਨਪਸੰਦ ਹੀਰੋ ਰਣਬੀਰ ਕਪੂਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ ਹੈ, ਤਾਂ ਜੋ ਸਲੋਨੀ ਹਰ ਰਸੋਈ ਦੀ ਸ਼ਾਨ ਬਣ ਸਕੇ | ਇਹ ਭਾਗੀਦਾਰੀ ਵਿੱਤੀ ਸਾਲ 2026-27 ਲਈ ਕੰਪਨੀ ਦੇ ਲੰਬੇ ਸਮੇਂ ਦੇ ਲਕਸ਼ਾਂ ਦੇ ਅਨੁਸਾਰ ਹੈ | ਮਹੇਸ਼ ਐਡਿਬਲ ਆਇਲ ਇੰਡਸਟਰੀਜ਼ ਨੇ ਸਾਲਾਨਾ ਆਮਦਨ ਵਿੱਚ 25 ਫ਼ੀਸਦੀ ਵਾਧੇ ਦਾ ਟੀਚਾ ਰੱਖਿਆ ਹੈ ਅਤੇ ਲਗਾਤਾਰ ਡਬਲ ਡਿਜ਼ਿਟ ਵਾਧਾ ਹਾਸਲ ਕਰਨ ਦੀ ਯੋਜਨਾ ਬਣਾਈ ਹੈ | ਇਹ ਵਾਧਾ ਨਵੇਂ ਖੇਤਰਾਂ ਵਿੱਚ ਵਿਸਥਾਰ, ਪਿੰਡਾਂ ਦੇ ਬਾਜ਼ਾਰਾਂ ਵਿੱਚ ਪਹੁੰਚ ਵਧਾਉਣ ਅਤੇ ਮਜ਼ਬੂਤ ਟ੍ਰੇਡ ਮਾਰਕੀਟਿੰਗ ਅਤੇ ਚੈਨਲ ਐਕਟੀਵੇਸ਼ਨ ਰਾਹੀਂ ਕੀਤਾ ਜਾਵੇਗਾ | ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਦਿਨੇਸ਼ ਰਾਠੌੜ ਦੇ ਲੰਬੇ ਸਮੇਂ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਸਟੀਲ ਸਟਿ੍ਪਸ ਕੰਪਨੀ ਨੇ ਸਰਕਾਰੀ ਹਸਪਤਾਲ ਨੂੰ ਜ਼ਰੂਰੀ ਸਾਮਾਨ ਸੌਂਪਿਆ <br/> ਅਗਲੀ ਖ਼ਬਰ ਯੂਨੀਵਰਸਲ ਗਰੁੱਪ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ <br/>
Ad Position 24