20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਚੰਡੀਗੜ੍ਹ 'ਚ ਲੇਖਿਕਾਂ ਦਵਿੰਦਰ ਕੌਰ ਢਿੱਲੋਂ ਦਾ ਕਾਵਿ-ਸੰਗ੍ਰਹਿ 'ਮੁਹੱਬਤਾਂ ਦੇ ਦੀਪ' ਹੋਈ ਲੋਕ ਅਰਪਣ <br/>

Ad Position 21
No active advertisement
ਚੰਡੀਗੜ੍ਹ ਵਿਖੇ ਸਾਹਿਤ ਵਿਗਿਆਨ ਕੇਂਦਰ ਵਲੋਂ ਲੇਖਕਾਂ ਦਵਿੰਦਰ ਕੌਰ ਢਿੱਲੋਂ ਦੇ ਕਾਵਿ ਸੰਗ੍ਰਹਿ 'ਮੁਹੱਬਤਾਂ ਦੇ ਦੀਪ' ਲੋਕ ਅਰਪਣ ਮੌਕੇ ਵਿਦਵਾਨ, ਕਵੀ ਤੇ ਲੇਖਕ ਸਾਂਝੀ ਤਸਵੀਰ ਕਰਾਉਂਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 01-03-2026
ਚੰਡੀਗੜ੍ਹ, 28 ਫ਼ਰਵਰੀ (ਅਜਾਇਬ ਸਿੰਘ ਔਜਲਾ)-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਲੇਖਕਾਂ ਦਵਿੰਦਰ ਕੌਰ ਢਿੱਲੋਂ ਦਾ ਕਾਵਿ-ਸੰਗ੍ਰਹਿ 'ਮੁਹੱਬਤਾਂ ਦੇ ਦੀਪ' ਲੋਕ-ਅਰਪਣ ਕੀਤਾ ਗਿਆ | ਪ੍ਰਧਾਨਗੀ ਮੰਡਲ ਵਿਚ ਜੇ.ਐੱਸ. ਖ਼ੁਸ਼ਦਿਲ ( ਸਾਬਕਾ ਜ਼ਿਲ੍ਹਾ ਅਤੇ ਸੈਸ਼ਨਜ ਜੱਜ) , ਡਾ. ਅਵਤਾਰ ਸਿੰਘ ਪਤੰਗ, ਪਰਮਜੀਤ ਕੌਰ ਪਰਮ, ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸਮੇਤ ਵਿਦਵਾਨਾਂ, ਕਵੀਆਂ ਤੇ ਲੇਖਕਾਂ ਨੇ ਭਰਵੀਂ ਸ਼ਿਰਕਤ ਕੀਤੀ | ਸਮਾਰੋਹ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵਲੋਂ ਕਿਤਾਬ ਵਿਚੋਂ ਗਾਏ ਗੀਤ ਨਾਲ ਹੋਈ | ਪ੍ਰਤਾਪ ਪਾਰਸ,ਦਰਸ਼ਨ ਤਿਊਣਾ, ਭਰਪੂਰ ਸਿੰਘ, ਸਿਮਰਜੀਤ ਕੌਰ ਗਰੇਵਾਲ, ਦਰਸ਼ਨ ਸਿੰਘ ਸਿੱਧੂ,ਨਰਿੰਦਰ ਕੌਰ ਲੌਂਗੀਆ ਨੇ ਵੀ ਜਾਰੀ ਕਿਤਾਬ ਵਿਚੋਂ ਗੀਤ ਗਾ ਕੇ ਚੰਗਾ ਰੰਗ ਬੰਨਿ੍ਹਆ | 'ਮੁਹੱਬਤਾਂ ਦੇ ਦੀਪ' ਕਾਵਿ ਸੰਗ੍ਰਹਿ 'ਤੇ ਪਰਚਾ ਪੜ੍ਹਦਿਆਂ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਵਿਤਾ ਲਿਖਣੀ ਕਰਤਾਰੀ ਵਰਤਾਰਾ ਹੈ | ਕਵਿਤਾ ਰੱਬ ਨੂੰ ਪਾਉਣ ਦੀ ਭਾਸ਼ਾ ਹੈ | ਇਸ ਕਿਤਾਬ ਵਿਚ ਦਵਿੰਦਰ ਢਿੱਲੋਂ ਨੇ ਬਹੁਤ ਸਾਰੇ ਸਮਾਜਿਕ ਵਿਸ਼ੇ ਛੋਹੇ ਹਨ | ਪਰਮਜੀਤ ਪਰਮ ਨੇ ਕਿਹਾ ਕਿ ਕਿਤਾਬ ਛੇ ਸਾਲ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਹੈ ਜੋ ਵਧੀਆ ਪਿਆਰ ਮੁਹੱਬਤ ਅਤੇ ਸਮਾਜ ਸੁਧਾਰ ਦੇ ਸੁਨੇਹੇ ਦਿੰਦੀ ਹੈ | ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਦਵਿੰਦਰ ਕੌਰ ਗਾਇਕੀ ਤੋਂ ਲਿਖਣ ਵੱਲ ਮੁੜੀ ਹੈ ਜੋ ਇਸ ਦੀ ਮਿਹਨਤ ਦੀ ਵੀ ਮਿਸਾਲ ਹੈ | ਉਸ ਨੇ ਸਭ ਲੇਖਕਾਂ ਨੂੰ ਸਮਾਜਿਕ ਅਤੇ ਮਿਆਰੀ ਸਾਹਿਤ ਲਿਖਣ ਦੀ ਅਪੀਲ ਕੀਤੀ | ਸਮਾਰੋਹ ਦੌਰਾਨ ਲੇਖਕਾਂ ਦਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਕਾਵਿ ਸੰਗ੍ਰਹਿ 'ਮੁਹੱਬਤਾਂ ਦੇ ਦੀਪ' ਲੋਕ ਅਰਪਣ ਕਰਕੇ ਕਾਫ਼ੀ ਉਤਸੁਕਤਾ ਹੋਈ | ਉਨ੍ਹਾਂ ਕਿਹਾ ਉਨ੍ਹਾਂ ਸਹਿਜੇ ਹੀ ਆਸ ਹੈ ਕਿ ਉਸ ਦਾ ਕਾਵਿ ਸੰਗ੍ਰਹਿ ਪਾਠਕਾਂ ਦੀ ਪਸੰਦ 'ਤੇ ਖਰ੍ਹਾ ਉੱਤਰੇਗਾ |
ਜੇ. ਐੱਸ.ਖ਼ੁਸ਼ਦਿਲ ਨੇ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਚਾਹੀਦਾ ਹੈ |ਚੰਗਾ ਸਰੋਤਾ ਵਧੀਆ ਲਿਖ ਸਕਦਾ ਹੈ |ਪਿੰਜੌਰ ਤੋਂ ਪਹੁੰਚੇ ਕਰਨੈਲ ਸਿੰਘ ਅਤੇ ਗੁਰਦਾਸ ਸਿੰਘ ਦਾਸ ਨੇ ਆਪਣੇ ਗੀਤ ਤੂੰਬੀ ਨਾਲ ਗੀਤ ਸੁਣਾ ਕੇ ਵਾਹਵਾ ਖੱਟੀ | ਇਸੇ ਦੌਰਾਨ ਸਹਿਯੋਗੀ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਟੇਜ ਦਾ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਵਲੋਂ ਆਪਣੀ ਢੁਕਵੀਂ ਸ਼ਬਦਾਵਲੀ ਨਾਲ ਬਾਖ਼ੂਬੀ ਨਿਭਾਇਆ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਪ੍ਰਗਤੀ 'ਚ ਵਿਗਿਆਨ ਦੀ ਅਹਿਮ ਭੂਮਿਕਾ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ <br/> ਅਗਲੀ ਖ਼ਬਰ ਐੱਸ.ਡੀ ਕਾਲਜ 'ਚ 48ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ <br/>
Ad Position 24