19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸੀ.ਪੀ.ਡੀ.ਐਲ. ਵਲੋਂ ਲਗਭਗ ਦੋ ਲੱਖ ਖ਼ਪਤਕਾਰਾਂ ਨੂੰ ਮੀਟਰ ਕਿਰਾਇਆ ਰਕਮ ਵਾਪਸ <br/>

Ad Position 21
No active advertisement
ਅਜੀਤ ਡੈਸਕ 19-02-2026
ਚੰਡੀਗੜ੍ਹ, 18 ਫ਼ਰਵਰੀ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਪਾਵਰ ਡਿ੍ਸਟੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐਲ) ਨੇ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨਰ (ਜੇ.ਈ.ਆਰ.ਸੀ) ਅਤੇ ਬਿਜਲੀ ਓਮਬਡਜ਼ਮੈਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲਗਭਗ ਦੋ ਲੱਖ ਬਿਜਲੀ ਖਪਤਕਾਰਾਂ ਨੂੰ ਮੀਟਰ ਕਿਰਾਏ ਦੀ ਰਕਮ ਵਾਪਸ ਕਰ ਦਿੱਤੀ ਹੈ | ਇਹ ਰਕਮ ਸਿੱਧੇ ਖਪਤਕਾਰਾਂ ਦੇ ਬਿਜਲੀ ਖਾਤਿਆਂ 'ਚ ਕ੍ਰੈਡਿਟ ਕੀਤੀ ਗਈ ਹੈ |ਜਾਣਕਾਰੀ ਅਨੁਸਾਰ ਜੇ.ਈ.ਆਰ.ਸੀ ਵਲੋਂ ਮੀਟਰ ਕਿਰਾਇਆ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ, ਪਰ ਇਸ ਦੇ ਬਾਵਜੂਦ ਇੰਜੀਨੀਅਰਿੰਗ ਵਿਭਾਗ ਦੇ ਬਿਜਲੀ ਵਿੰਗ ਵਲੋਂ 1 ਅਪ੍ਰੈਲ 2023 ਤੋਂ 5 ਨਵੰਬਰ 2024 ਤੱਕ ਇਹ ਰਕਮ ਵਸੂਲ ਕੀਤੀ ਜਾਂਦੀ ਰਹੀ | ਇਸ ਮਾਮਲੇ 'ਚ ਕੁੱਝ ਖਪਤਕਾਰਾਂ ਨੇ ਨਵੰਬਰ 2024 ਵਿਚ ਉਪਭੋਗਤਾ ਸ਼ਿਕਾਇਤ ਨਿਵਾਰਨ ਫ਼ੋਰਮ ਦਾ ਦਰਵਾਜ਼ਾ ਖਟਖਟਾਇਆ, ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਨੂੰ ਮੀਟਰ ਕਿਰਾਇਆ ਵਾਪਸ ਕਰਨ ਦੇ ਹੁਕਮ ਜਾਰੀ ਹੋਏ | ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਮਾਮਲਾ ਓਮਬਡਜ਼ਮੈਨ ਕੋਲ ਪਹੁੰਚਿਆ ਅਤੇ ਬਾਅਦ 'ਚ ਜੇ.ਈ.ਆਰ.ਸੀ ਵਲੋਂ 'ਸੁਓ ਮੋਟੋ' ਕਾਰਵਾਈ ਵੀ ਸ਼ੁਰੂ ਕੀਤੀ ਗਈ | ਬਿਜਲੀ ਵੰਡ ਪ੍ਰਣਾਲੀ 1 ਫਰਵਰੀ 2025 ਤੋਂ ਸੀ.ਪੀ.ਡੀ.ਐਲ ਵਲੋਂ ਸੰਭਾਲੇ ਜਾਣ ਉਪਰੰਤ ਸੰਬੰਧਿਤ ਰਕਮ ਖਪਤਕਾਰਾਂ ਦੇ ਖਾਤਿਆਂ 'ਚ ਜਮਾਂ ਕਰਨੀ ਕੰਪਨੀ ਦੀ ਜ਼ਿੰਮੇਵਾਰੀ ਬਣੀ | ਸੀ.ਪੀ.ਡੀ.ਐਲ ਨੇ ਦੱਸਿਆ ਕਿ ਰਾਸ਼ਟਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਸੰਸਥਾਨ (ਨਾਈਲਿਟ) ਤੋਂ ਖਪਤਕਾਰ-ਵਾਰ ਡਾਟਾ ਹਾਸਲ ਕਰਨ ਤੋਂ ਬਾਅਦ ਵਾਪਸੀ ਯੋਗ ਰਕਮ ਅਤੇ ਲਾਗੂ ਵਿਆਜ ਦੀ ਗਿਣਤੀ ਕਰਕੇ ਇਹ ਰਕਮ ਸਿੱਧੀ ਖਪਤਕਾਰਾਂ ਦੇ ਬਿਜਲੀ ਖਾਤਿਆਂ 'ਚ ਕ੍ਰੈਡਿਟ ਕੀਤੀ ਗਈ ਹੈ | ਕੰਪਨੀ ਵਲੋਂ ਹਾਲ ਹੀ 'ਚ ਲਾਗੂ ਕੀਤੇ ਗਏ ਆਪਣੇ ਇਨ-ਹਾਊਸ ਬਿਲਿੰਗ ਸਿਸਟਮ ਦੀ ਮਦਦ ਨਾਲ ਇਹ ਵੱਡੇ ਪੱਧਰ 'ਤੇ ਲੈਣ-ਦੇਣ ਸੰਭਵ ਹੋ ਸਕਿਆ | ਮੀਟਰ ਕਿਰਾਏ ਦੀ ਵਾਪਸੀ ਦੀ ਰਕਮ ਤਾਜ਼ਾ ਬਿਲਾਂ 'ਚ 'ਮੀਟਰ ਰੈਂਟਲ' ਸਿਰਲੇਖ ਹੇਠ ਦਰਸਾਈ ਗਈ ਹੈ | ਸੀ.ਪੀ.ਡੀ.ਐਲ ਮੁਤਾਬਿਕ ਕੰਪਨੀ ਨੇ ਰੈਗੂਲੇਟਰੀ ਅਧਿਕਾਰੀਆਂ ਦੇ ਹੁਕਮਾਂ ਦੀ ਸਮੇਂ ਸਿਰ ਪਾਲਣਾ ਕੀਤੀ ਹੈ ਅਤੇ ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਅਤੇ ਬਿਲਿੰਗ ਪ੍ਰਕਿਰਿਆ 'ਚ ਪਾਰਦਰਸ਼ਤਾ ਬਣਾਈ ਰੱਖਣ ਲਈ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਸੈਕਟਰ-94 'ਚ ਲੜਕੀ ਨੂੰ ਮਿਲਣ ਆਏ ਨੌਜਵਾਨ ਨੂੰ ਅਗਵਾ ਕਰ ਕੀਤੀ ਕੁੱਟਮਾਰ, 8-9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>... ਅਗਲੀ ਖ਼ਬਰ ਫੋਰਟਿਸ ਮੋਹਾਲੀ ਦੇ ਡਾਕਟਰਾਂ ਨੇ ਕੈਂਸਰ ਜਾਗਰੂਕਤਾ ਸਿਹਤ ਗੱਲਬਾਤ 'ਚ 'ਸਕ੍ਰੀਨਿੰਗ ਤੇ ਜਲਦੀ ਪਤਾ ਲਗਾਉਣ' ਦੇ ਤਰੀਕਿਆਂ...
Ad Position 24