06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਉਦਯੋਗਿਕ ਵਿਕਾਸ ਲਈ ਨਿਯਮਾਂ 'ਚ ਸੰਤੁਲਨ ਜ਼ਰੂਰੀ– ਰਾਜਪਾਲ ਕਟਾਰੀਆ <br/>

Ad Position 21
No active advertisement
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ ਦੇ ਉਦਯੋਗਿਕ ਖੇਤਰ ਦਾ ਦੌਰਾ ਕਰਦੇ ਹੋਏ, ਨਾਲ ਮੌਜੂਦ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਤੇ ਹੋਰ ਅਧਿਕਾਰੀ | ਅਜੀਤ ਤਸਵੀਰ <br/> 23-01-2026
ਚੰਡੀਗੜ੍ਹ, 22 ਜਨਵਰੀ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਦੇ ਹੋਏ ਸ਼ਹਿਰ ਦੇ ਯੋਜਨਾਬੱਧ ਸੁਭਾਅ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ | ਰਾਜਪਾਲ ਕਟਾਰੀਆ ਨੇ ਅੱਜ ਚੰਡੀਗੜ੍ਹ ਦੇ ਉਦਯੋਗਿਕ ਖੇਤਰ ਫੇਜ਼-1 ਤੇ ਫੇਜ਼-2 ਦਾ ਦੌਰਾ ਕਰਕੇ ਉਦਯੋਗਿਕ ਇਕਾਈਆਂ ਨਾਲ ਜੁੜੇ ਮਸਲਿਆਂ ਅਤੇ ਲੋੜਾਂ ਦੀ ਸਮੀਖਿਆ ਕੀਤੀ | ਦੌਰੇ ਦੌਰਾਨ ਪ੍ਰਸ਼ਾਸਕ ਨੇ ਉਦਯੋਗਪਤੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ | ਉਦਯੋਗਿਕ ਪ੍ਰਤੀਨਿਧੀਆਂ ਨੇ ਮੌਜੂਦਾ ਇਮਾਰਤੀ ਨਿਯਮਾਂ ਕਾਰਨ ਆ ਰਹੀਆਂ ਹਕੀਕਤੀ ਦਿੱਕਤਾਂ ਵੱਲ ਰਾਜਪਾਲ ਦਾ ਧਿਆਨ ਦਿਵਾਇਆ ਅਤੇ ਉਦਯੋਗਿਕ ਇਕਾਈਆਂ ਦੇ ਅਪਗ੍ਰੇਡੇਸ਼ਨ ਅਤੇ ਵਿਸਥਾਰ ਲਈ ਨਿਯਮਾਂ ਨੂੰ ਹੋਰ ਲਚਕੀਲਾ ਬਣਾਉਣ ਦੀ ਮੰਗ ਕੀਤੀ | ਉਦਯੋਗਪਤੀਆਂ ਨੇ ਇਹ ਵੀ ਦੱਸਿਆ ਕਿ ਕੁਝ ਪ੍ਰਸ਼ਾਸਨਿਕ ਅਤੇ ਨਿਯਮਕ ਪ੍ਰਕਿਰਿਆਵਾਂ ਕਾਰਨ ਉਦਯੋਗਾਂ ਦੇ ਕੰਮਕਾਜ ਅਤੇ ਵਿਕਾਸ 'ਤੇ ਅਸਰ ਪੈ ਰਿਹਾ ਹੈ | ਉਨ੍ਹਾਂ ਅਨੁਸਾਰ, ਜੇਕਰ ਨੀਤੀਆਂ ਨੂੰ ਜ਼ਮੀਨੀ ਹਕੀਕਤਾਂ ਦੇ ਅਨੁਕੂਲ ਬਣਾਇਆ ਜਾਵੇ ਤਾਂ ਉਦਯੋਗਿਕ ਗਤੀਵਿਧੀਆਂ ਨੂੰ ਵੱਡਾ ਹੁੰਗਾਰਾ ਮਿਲ ਸਕਦਾ ਹੈ | ਉਦਯੋਗਪਤੀਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਗੁਲਾਬ ਚੰਦ ਕਟਾਰੀਆ ਨੇ ਭਰੋਸਾ ਦਿੱਤਾ ਕਿ ਦੌਰੇ ਦੌਰਾਨ ਸਾਹਮਣੇ ਆਏ ਸਾਰੇ ਮਸਲਿਆਂ ਅਤੇ ਸੁਝਾਵਾਂ ਦੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਗੰਭੀਰਤਾ ਨਾਲ ਸਮੀਖਿਆ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨੀਤੀਕ ਅਤੇ ਪ੍ਰਕਿਰਿਆਤਮਕ ਸੁਧਾਰਾਂ ਰਾਹੀਂ ਉਦਯੋਗਾਂ ਲਈ ਹੋਰ ਸਹਾਇਕ ਅਤੇ ਸੁਗਮ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਪ੍ਰਸ਼ਾਸਕ ਨੇ ਕਿਹਾ ਕਿ ਅਜਿਹੇ ਮੈਦਾਨੀ ਦੌਰੇ ਪ੍ਰਸ਼ਾਸਨ ਅਤੇ ਉਦਯੋਗਿਕ ਵਰਗ ਵਿਚਕਾਰ ਸੰਵਾਦ ਨੂੰ ਮਜ਼ਬੂਤ ਕਰਦੇ ਹਨ ਅਤੇ ਉਦਯੋਗਿਕ ਵਿਕਾਸ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ | ਇਸ ਮੌਕੇ ਰਾਜਪਾਲ ਦੇ ਪਿ੍ੰਸੀਪਲ ਸਕੱਤਰ ਵੀ. ਪੀ. ਸਿੰਘ, ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਵੀ ਕਈ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਸਰਕਾਰੀ ਸਕੂਲ ਮੁਰਾਦਪੁਰਾ ਜ਼ਿਲ੍ਹਾ ਅੰਮਿ੍ਤਸਰ ਦੀ ਪਿ੍ੰਸੀਪਲ ਨੂੰ ਮੁਅੱਤਲ... ਅਗਲੀ ਖ਼ਬਰ ਹਰਿਆਣਾ ਦੇ ਰਾਜਪਾਲ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਦੇ ਸਲੋਕਾਂ 'ਤੇ ਆਧਾਰਿਤ ਪੁਸਤਕ ਲੋਕ ਅਰਪਣ <br/>
Ad Position 24