ਬੀ . ਐਫ . ਆਈ . ਐਨ . ਬੀ . ਏ . ਅਤੇ ਏ . ਸੀ . ਜੀ . ਵਲੋਂ ਨੈਸ਼ਨਲ ਟੂਰਨਾਮੈਂਟ ਦੇ 2026-27 ਸੀਜ਼ਨ ਦੀ ਸ਼ੁਰੂਆਤ
ਲੁਧਿਆਣਾ, 29 ਨਵੰਬਰ (ਜਸਵਿੰਦਰ ਸਿੰਘ)- ਬਾਸਕਟਬਾਲ ਫੈਡਰੇਸ਼ਨ ਆਫ਼ ਇੰਡੀਆ, ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਅਤੇ ਏ. ਸੀ.
ਲੁਧਿਆਣਾ, 29 ਨਵੰਬਰ (ਜਸਵਿੰਦਰ ਸਿੰਘ)- ਬਾਸਕਟਬਾਲ ਫੈਡਰੇਸ਼ਨ ਆਫ਼ ਇੰਡੀਆ, ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਅਤੇ ਏ. ਸੀ. ਜੀ. ਵਲੋਂ ਸਾਂਝੇ ਤੌਰ ‘ਤੇ 2026-27 ਸੀਜ਼ਨ ਦੇ ਏ.ਸੀ.ਜੀ. ਜੂਨੀਅਰ ਐਨ.ਬੀ.ਏ. 3 ਨਾਲ 3 ਨੈਸ਼ਨਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਅੰਡਰ-16 ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਲਈ ਦੇਸ਼ ਪੱਧਰ ‘ਤੇ ਕਰਵਾਇਆ ਜਾਣ ਵਾਲਾ ਸਕੂਲ-ਆਧਾਰਿਤ ਬਾਸਕਟਬਾਲ ਮੁਕਾਬਲਾ ਹੈ ਅਤੇ ਦੇਸ਼ ਵਿਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਲੁਧਿਆਣਾ ਨੂੰ ਇਸ ਟੂਰਨਾਮੈਂਟ ਦੇ 10 ਨਿਰਧਾਰਿਤ ਸੈਂਟਰਾਂ ਵਿਚੋਂ ਇਕ ਚੁਣਿਆ ਗਿਆ ਹੈ। ਇੱਥੇ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ ਟੀਮਾਂ ਭਾਗ ਲੈਣਗੀਆਂ। ਲੁਧਿਆਣਾ ਸੈਂਟਰ ਵਿਖੇ ਚੈਂਪੀਅਨਸ਼ਿਪ ਅੱਜ ਤੋਂ 4 ਦਸੰਬਰ 2026 ਤੱਕ ਕਰਵਾਈ ਜਾਵੇਗੀ। ਇਸ ਸੈਂਟਰ ਨੂੰ ਹੁਣ ਤੱਕ ਖਿਡਾਰੀਆਂ ਅਤੇ ਟੀਮਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਕੁੱਲ 208 ਟੀਮਾਂ ਨੇ ਆਪਣੀਆਂ ਐਂਟਰੀਆਂ ਦਰਜ ਕਰਵਾਈਆਂ ਹਨ, ਜਿਨ੍ਹਾਂ ਵਿਚ 154 ਲੜਕਿਆਂ ਦੀਆਂ ਅਤੇ 54 ਲੜਕੀਆਂ ਦੀਆਂ ਟੀਮਾਂ ਸ਼ਾਮਿਲ ਹਨ। ਚੈਂਪੀਅਨਸ਼ਿਪ ਨੂੰ ਸੁਚਾਰੂ ਅਤੇ ਪੇਸ਼ੇਵਰ ਢੰਗ ਨਾਲ ਕਰਵਾਉਣ ਲਈ 20 ਤਕਨੀਕੀ ਅਧਿਕਾਰੀਆਂ ਦੀ ਟੀਮ ਲੁਧਿਆਣਾ ਪਹੁੰਚੇਗੀ, ਜੋ ਟੂਰਨਾਮੈਂਟ ਦੇ ਮੈਚਾਂ ਨੂੰ ਨਿਯਮਾਂ ਅਨੁਸਾਰ ਸੰਚਾਲਿਤ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਏਗੀ।