ਪੀ . ਏ . ਯੂ . ਨੂੰ ਦਾਲਾਂ ਦੀ ਜੈਵਿਕ ਤੇ ਕੁਦਰਤੀ ਕਾਸ਼ਤ ਲਈ 2.33 ਕਰੋੜ ਰੁਪਏ ਦਾ ਖੋਜ ਪ੍ਰੋਜੈਕਟ ਮਿਲਿਆ
ਲੁਧਿਆਣਾ, 29 ਨਵੰਬਰ (ਜਤਿੰਦਰ ਭੰਬੀ)- ਬੀਤੇ ਦਿਨੀਂ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਤਹਿਤ ਦਾਲਾਂ ਵਿਚ ਆਤਮ ਨਿਰਭਰਤਾ ਦਾ ਮਿਸ਼ਨ ਪ੍ਰੋਜੈਕਟ ਵਿਚ ਪੀ. ਏ.
ਲੁਧਿਆਣਾ, 29 ਨਵੰਬਰ (ਜਤਿੰਦਰ ਭੰਬੀ)- ਬੀਤੇ ਦਿਨੀਂ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਤਹਿਤ ਦਾਲਾਂ ਵਿਚ ਆਤਮ ਨਿਰਭਰਤਾ ਦਾ ਮਿਸ਼ਨ ਪ੍ਰੋਜੈਕਟ ਵਿਚ ਪੀ.ਏ.ਯੂ. ਨੂੰ ਦਾਲਾਂ ਦੀ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਖੋਜ ਲਈ 2.33 ਕਰੋੜ ਰੁਪਏ ਦਾ ਪ੍ਰੋਜੈਕਟ ਪ੍ਰਦਾਨ ਕੀਤਾ ਗਿਆ। ਇਹ ਪ੍ਰੋਜੈਕਟ ਮਾਂਹ ਅਤੇ ਛੋਲਿਆਂ ਦੀ ਜੈਵਿਕ ਕਾਸ਼ਤ ਰਾਹੀਂ ਦਾਲਾਂ ਦੀ ਸਥਿਰਤਾ ਲਈ ਖੋਜ ਸੰਭਾਵਨਾਵਾਂ ਵਾਸਤੇ ਪ੍ਰਦਾਨ ਕੀਤਾ ਗਿਆ ਹੈ। ਪੀ. ਏ. ਯੂ. ਦੇ ਦਾਲਾਂ ਦੇ ਵਿ ਗਿਆਨੀ ਡਾ. ਪਾਰੁਲ ਸ਼ਰਮਾ ਅਤੇ ਡਾ. ਸਰੁਚੀ ਵਿਜ ਤੋਂ ਇਲਾਵਾ ਇਸ ਪ੍ਰੋਜੈਕਟ ਦੇ ਸਹਿ ਨਿਗਰਾਨਾਂ ਵਿਚ ਡਾ. ਅਮਨਦੀਪ ਸਿੰਘ ਸਿੱਧੂ, ਡਾ. ਅਸ਼ੋਕ ਕੁਮਾਰ, ਡਾ. ਬੀ.ਐੱਸ. ਗਿੱਲ, ਡਾ. ਇੰਦਰਜੀਤ ਸਿੰਘ, ਡਾ. ਐਸ.ਐਸ. ਵਾਲੀਆ ਅਤੇ ਡਾ. ਹਰਪ੍ਰੀਤ ਕੌਰ ਸ਼ਾਮਿਲ ਹਨ। ਇਸ ਰਿਸਰਚ ਤਹਿਤ ਦਾਲਾਂ ਦੀ ਕਾਸ਼ਤ ਉਪਰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਗੈਰ ਜੈਵਿਕ ਤਰੀਕਿਆਂ ਬਾਰੇ ਖੋਜ ਕੀਤੀ ਜਾਵੇਗੀ। ਜੈਵਿਕ ਅਤੇ ਕੁਦਰਤੀ ਖੇਤੀ ਦੇ ਨਜ਼ਰੀਏ ਤੋਂ ਇਸ ਖੋਜ ਪ੍ਰੋਜੈਕਟ ਨੂੰ ਦਾਲਾਂ ਵਾਸਤੇ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਸੁਰਿੰਦਰ ਕੌਰ ਸੰਧੂ ਨੇ ਇਸ ਖੋਜ ਪ੍ਰੋਜੈਕਟ ਦਾ ਸਵਾਗਤ ਕਰਦਿਆਂ ਵਿਗਿਆਨੀਆਂ ਨੂੰ ਵਧਾਈ ਦਿੱਤੀ।