22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਦਾਅਵਿਆਂ ਨੂੰ ਕਦੋਂ ਪਏਗਾ ਬੂਰ ਆਖ਼ਿਰ ਕਦੋਂ ਤੱਕ ਬੁੱਢੇ ਦਰਿਆ ’ਤੇ ਹੁੰਦੀ ਰਹੇਗੀ ਸਿਆਸਤ ਅਤੇ ਡਿਗਦਾ ਰਹੇਗਾ ਰੰਗਦਾਰ ਪਾਣੀ ਜਤਿੰਦਰ ਭੰਬੀ

ਲੁਧਿਆਣਾ, 21 ਨਵੰਬਰ-ਵਿਧਾਨ ਸਭਾ 2027 ਦੀਆਂ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਰਾਜਨੀਤਿਕ ਆਗੂਆਂ ਵਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਜਦ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਵੀ ਸਤਾ ਵਿਚ ਆਉਣ ਤੋਂ ਬਾਅਦ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਗਏ ਉਥੇ ਹੀ ਕਈ ਹੀਲੇ ਵਸੀਲੇ ਵੀ ਕੀਤੇ ਗਏ, ਪਰ ਮਾਮਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ ਅਤੇ ਬੁੱਢੇ ਦਰਿਆ ਵਿਚ ਰੰਗਦਾਰ ਪਾਣੀ ਹਨੇਰੇ ਸਵੇਰੇ ਉਸੇ ਤਰ੍ਹਾਂ ਹੀ ਡਿਗ ਰਿਹਾ ਹੈ, ਜਿਵੇਂ ਕਿ ਕਈ ਵਰ੍ਹਿਆਂ ਤੋਂ ਡਿਗਦਾ ਆ ਰਿਹਾ ਹੈ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਅੱਜ ਵੀ ਸਵਾਲਾਂ ਦੇ ਘੇਰੇ ਵਿਚ ਹੈ, ਜਿਸ ਨੂੰ ਲੈ ਕੇ ਸਰਕਾਰ ਗੰਭੀਰ ਦਿਖਾਈ ਨਹੀਂ ਦੇ ਰਹੀ। ਵਾਤਾਵਰਣ ਪ੍ਰੇਮੀਆਂ ਅਤੇ ਸੰਸਥਾਵਾਂ ਵਲੋਂ ਕਾਲੇ ਪਾਣੀ ਦਾ ਮੋਰਚਾ ਲਾਉਣ ਤੋਂ ਇਲਾਵਾ ਸਰਕਾਰ ਦੇ ਰਵੱਈਏ ’ਤੇ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ ।

Ad Position 21
No active advertisement
ਬੁੱਢੇ ਦਰਿਆ ਵਿਚ ਡਿਗ ਰਹੇ ਰੰਗਦਾਰ ਪਾਣੀ ਦਾ ਦ੍ਰਿਸ਼। ਤਸਵੀਰ : ਸੇਵਕ ਸਿੰਘ 22-11-2026
ਲੁਧਿਆਣਾ, 21 ਨਵੰਬਰ-ਵਿਧਾਨ ਸਭਾ 2027 ਦੀਆਂ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਰਾਜਨੀਤਿਕ ਆਗੂਆਂ ਵਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਜਦ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਵੀ ਸਤਾ ਵਿਚ ਆਉਣ ਤੋਂ ਬਾਅਦ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਗਏ ਉਥੇ ਹੀ ਕਈ ਹੀਲੇ ਵਸੀਲੇ ਵੀ ਕੀਤੇ ਗਏ, ਪਰ ਮਾਮਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ ਅਤੇ ਬੁੱਢੇ ਦਰਿਆ ਵਿਚ ਰੰਗਦਾਰ ਪਾਣੀ ਹਨੇਰੇ ਸਵੇਰੇ ਉਸੇ ਤਰ੍ਹਾਂ ਹੀ ਡਿਗ ਰਿਹਾ ਹੈ, ਜਿਵੇਂ ਕਿ ਕਈ ਵਰ੍ਹਿਆਂ ਤੋਂ ਡਿਗਦਾ ਆ ਰਿਹਾ ਹੈ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਅੱਜ ਵੀ ਸਵਾਲਾਂ ਦੇ ਘੇਰੇ ਵਿਚ ਹੈ, ਜਿਸ ਨੂੰ ਲੈ ਕੇ ਸਰਕਾਰ ਗੰਭੀਰ ਦਿਖਾਈ ਨਹੀਂ ਦੇ ਰਹੀ। ਵਾਤਾਵਰਣ ਪ੍ਰੇਮੀਆਂ ਅਤੇ ਸੰਸਥਾਵਾਂ ਵਲੋਂ ਕਾਲੇ ਪਾਣੀ ਦਾ ਮੋਰਚਾ ਲਾਉਣ ਤੋਂ ਇਲਾਵਾ ਸਰਕਾਰ ਦੇ ਰਵੱਈਏ ’ਤੇ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ । ਬੀਤੇ ਦਿਨੀਂ ਇਸ ਮਾਮਲੇ ਨੂੰ ਲੈ ਕੇ 15 ਬਣਾਈ ਗਈ ਕਮੇਟੀ ਨੇ 15 ਦਿਨਾਂ ਦੇ ਅੰਦਰ ਰਿਪੋਰਟ ਜਾਰੀ ਕਰਨੀ ਸੀ, ਜਿਸ ਨੂੰ ਠੰਢੇ ਬਸਤੇ ਵਿਚ ਪਾਉਣ ਕਰਕੇ ਪੀ.ਏ.ਸੀ. ਮੈਂਬਰਾਂ ਵਲੋਂ ਰਿਪੋਰਟ ਜਨਤਕ ਕਰਨ ਦੀ ਵੀ ਮੰਗ ਉਠਾਉਣ ਲੱਗ ਗਏ ਹਨ। ਇਸ ਮਾਮਲੇ ਨੂੰ ਲੈ ਕੇ ਐਨ.ਜੀ.ਟੀ. ਵਿਚ ਮਾਮਲਾ ਵਿਚਾਰ ਅਧ ੀਨ ਦੱਸਿਆ ਜਾ ਰਿਹਾ ਹੈ। ਵਾਤਾਵਰਣ ਸੰਸਥਾਵਾਂ ਦਾ ਮੰਨਣਾ ਹੈ ਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਲਈ ਰੰਗਾਈ ਇਕਾਈਆਂ ਨੂੰ ਕਿਉਂ ਨਹੀਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਅਤੇ ਸਬੰਧਿਤ ਵਿਭਾਗ ਦੀ ਕੀ ਮਜਬੂਰੀ ਹੈ ਕਿ ਜ਼ਿੰਮੇਵਾਰ ਇਕਾਈਆਂ ਉਪਰ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ। ਜੇਕਰ ਵੱਖ-ਵੱਖ ਵਾਤਾਵਰਣ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਲੰਮੇ ਸਮੇਂ ਤੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਵਲੋਂ ਜਿੱਥੇ ਸਮੇਂ-ਸਮੇਂ ਸਿਰ ਪ੍ਰਦੂਸ਼ਣ ਨੂੰ ਲੈ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਹੀ ਪਿਛਲੇ ਕਈ ਸਾਲਾਂ ਤੋਂ ਰੰਗਾਈ ਇਕਾਈਆਂ ਵਲੋਂ ਸੁੱਟੇ ਜਾ ਰਹੇ ਜ਼ਹਿਰੀਲੇ ਰਸਾਇਣਾਂ ਵਾਲੇ ਪਾਣੀ ਦੀ ਮਾਰ ਝੱਲ ਰਹੇ ਬੁੱਢੇ ਦਰਿਆ ਨੂੰ ਕਾਲੇ ਜ਼ਹਿਰੀਲੇ ਪਾਣੀ ਅਤੇ ਗੰਦਗੀ ਤੋਂ ਨਿਜਾਤ ਦਿਵਾਉਣ ਲਈ ਵਾਤਾਵਰਨ ਪ੍ਰੇਮੀ ਸੰਸਥਾਵਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜੇਕਰ ਰਾਜ ਸਭਾ ਮੈਂਬਰ ਸੰਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਨੂੰ ਲੈ ਕੇ ਯਤਨਸ਼ੀਲ ਹਨ। ਇਸ ਮਾਮਲੇ ਨੂੰ ਲੈ ਕੇ ਜਦੋਂ ਚੀਫ਼ ਇੰਜੀਨੀਅਰ ਆਰ.ਕੇ. ਰੱਤੜਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਤਹਿਬਾਜ਼ਾਰੀ ਦੇ ਕੰਮ ’ ਚ ਅਣਗਹਿਲੀ ਪਈ ਭਾਰੀ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੜਕਾਂ ਦਾ ਕਰਵਾਇਆ ਜਾ ਰਿਹਾ ਨਵੀਨੀਕਰਨ-ਕਰਨ ਸਿੰਘ -ਡੀ. ਟੀ. ਓ.
Ad Position 24