16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚਰਸ ਬਰਾਮਦਗੀ ਦੇ ਮਾਮਲੇ ’ ਚ ਨਸ਼ਾ ਤਸਕਰ ਨੂੰ 10 ਸਾਲ ਕੈਦ

ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਰਹਿਣ ਵਾਲੇ ਕਯੂਮ ਖ਼ਾਨ ਨੂੰ 16. 470 ਕਿੱਲੋਗਰਾਮ ਚਰਸ ਦੀ ਤਸਕਰੀ ਕਰਨ ਦੇ ਦੋਸ਼ ਵਿਚ 10 ਸਾਲ ਦੀ ਸਖ਼ਤ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

Ad Position 21
No active advertisement
ਅਜੀਤ ਡੈਸਕ 17-11-2026
ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਰਹਿਣ ਵਾਲੇ ਕਯੂਮ ਖ਼ਾਨ ਨੂੰ 16.470 ਕਿੱਲੋਗਰਾਮ ਚਰਸ ਦੀ ਤਸਕਰੀ ਕਰਨ ਦੇ ਦੋਸ਼ ਵਿਚ 10 ਸਾਲ ਦੀ ਸਖ਼ਤ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਵਿਸ਼ੇਸ਼ ਜੱਜ ਰੰਜੀਵ ਕੁਮਾਰ ਵਿਸ਼ਿਸ਼ਟ (ਵਧੀਕ ਸੈਸ਼ਨ ਜੱਜ) ਨੇ ਐਨ. ਡੀ. ਪੀ. ਐਸ. ਐਕਟ ਤਹਿਤ ਇਹ ਸਜ਼ਾ ਸੁਣਾਈ। ਜਾਣਕਾਰੀ ਦਿੰਦਿਆਂ ਵਿਸ਼ੇਸ਼ ਸਰਕਾਰੀ ਵਕੀਲ ਐਲ. ਐਸ. ਰਾਏ ਨੇ ਦੱਸਿਆ ਕਿ ਇਸਤਗਾਸਾ ਪੱਖ ਨੇ ਦੋਸ਼ੀ ਹੋਣ ‘ਤੇ ਦੋਸ਼ ਸਾਬਤ ਕਰਨ ਲਈ 14 ਗਵਾਹਾਂ ਦੇ ਬਿਆਨ ਕਲਮ ਬੰਦ ਕੀਤੇ ਗਏ। ਹਾਲਾਂਕਿ, ਸਹਿ-ਮੁਲਜ਼ਮ ਸੰਜੀਵ ਕੁਮਾਰ ਨਿਵਾਸੀ ਸਾਹਿਬਜ਼ਾਦਾ ਫ਼ਤਿਹ ਸਿੰਘ ਨਗਰ ਲੁਧਿਆਣਾ ਨੂੰ ਸ਼ੱਕ ਦੇ ਆਧਾਰ ‘ਤੇ ਬਰੀ ਕਰ ਦਿੱਤਾ। ਇਸਤਗਾਸਾ ਪੱਖ ਦੇ ਅਨੁਸਾਰ, ਐਨ. ਸੀ. ਬੀ. ਨੂੰ 5 ਮਈ, 2019 ਨੂੰ ਇਕ ਖ਼ਾਸ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਕਯੂਮ ਖ਼ਾਨ ਇਕ ਟਾਟਾ 407 ਵਿਚ ਵੱਡੀ ਮਾਤਰਾ ਵਿਚ ਚਰਸ ਦੀ ਤਸਕਰੀ ਕਰ ਰਿਹਾ ਹੈ। ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਐਨ. ਸੀ. ਬੀ. ਦੀ ਇਕ ਟੀਮ ਨੇ 6 ਮਈ, 2019 ਨੂੰ ਲਾਡੋਵਾਲ ਟੋਲ ਪਲਾਜ਼ਾ ਨੇੜੇ ਵਾਹਨ ਨੂੰ ਰੋਕਿਆ, ਜਦੋਂ ਇਹ ਫਿਲੌਰ ਵਾਲੇ ਪਾਸੇ ਤੋਂ ਆ ਰਿਹਾ ਸੀ। ਤਲਾਸ਼ੀ ਦੌਰਾਨ, ਵਾਹਨ ਦੇ ਪਿਛਲੇ ਹਿੱਸੇ ਤੋਂ ਕਥਿਤ ਤੌਰ ‘ਤੇ ਚਾਰ ਚੌਲਾਂ ਵਾਲੇ ਬੈਗ ਅਤੇ ਇਕ ਪੀਲੇ ਪਲਾਸਟਿਕ ਦੀ ਬੋਰੀ, ਜਿਸ ਵਿਚ ਚਰਸ ਸੀ, ਬਰਾਮਦ ਕੀਤੀ ਗਈ ਚਰਸ ਭਾਰ 16.470 ਕਿੱਲੋਗਰਾਮ ਸੀ। ਜਾਂਚ ਦੌਰਾਨ ਦੋਸ਼ੀ ਨੇ ਕਥਿਤ ਤੌਰ ’ਤੇ ਖ਼ੁਲਾਸਾ ਕੀਤਾ ਕਿ ਉਸਨੇ ਇਹ ਨਸ਼ੀਲਾ ਪਦਾਰਥ ਹਿਮਾਚਲ ਪ੍ਰਦੇਸ਼ ਤੋਂ ਖ਼ਰੀਦਿਆ ਸੀ ਤੇ ਇਸ ਨੂੰ ਸੰਜੀਵ ਕੁਮਾਰ ਨੂੰ ਦੇਣ ਲਈ ਲੁਧਿਆਣਾ ਲਿਜਾ ਰਿਹਾ ਸੀ। ਮਾਨਯੋਗ ਜੱਜ ਨੇ ਇਸ ਮਾਮਲੇ ਦਾ ਨਿਰਾਲਾ ਕਰ ਲਿਆ ਦੋਸ਼ੀ ਨੂੰ ਸਜ਼ਾ ਸੁਣਾਈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ ਅਗਲੀ ਖ਼ਬਰ ਦਾਦਾ ਕੁਸ਼ਾਲ ਸਿੰਘ ਦਹੀਆ ਮੈਮੋਰੀਅਲ ਹਸਪਤਾਲ ਨੂੰ ਲੁਧਿਆਣਾ ਦੇ ਡਾਕਟਰਾਂ ਨੇ ਆਕਸੀਜਨ ਕੰਸਨਟ੍ਰੇਟਰ ਮਸ਼ੀਨ ਕੀਤੀ ਦਾਨ
Ad Position 24