16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਵਾਤਾਵਰਨ ਦਾ ਵੀ ਬਦਲਿਆ ਰੰਗ, ਖ਼ਰਾਬ ਹਵਾ ਪ੍ਰਦੂਸ਼ਣ ਤੋਂ ਹਰ ਆਮ ਤੇ ਖ਼ਾਸ ਹੋਇਆ ਤੰਗ !

ਲੁਧਿਆਣਾ, 16 ਨਵੰਬਰ (ਜਸਵਿੰਦਰ ਸਿੰਘ)- ਬੀਤੇ ਕੁੱਝ ਦਿਨਾਂ ਤੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀ ਆਬੋ ਹਵਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਸਮਾਨ ਵਿਚ ਛਾਏ ਬਦਲਾਂ ਕਾਰਨ ਗੰਧਲੀ ਧੁੰਦ ਹੋਰ ਸੰਘਣੀ ਲੱਗ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-11-2026
ਲੁਧਿਆਣਾ, 16 ਨਵੰਬਰ (ਜਸਵਿੰਦਰ ਸਿੰਘ)- ਬੀਤੇ ਕੁੱਝ ਦਿਨਾਂ ਤੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀ ਆਬੋ ਹਵਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਸਮਾਨ ਵਿਚ ਛਾਏ ਬਦਲਾਂ ਕਾਰਨ ਗੰਧਲੀ ਧੁੰਦ ਹੋਰ ਸੰਘਣੀ ਲੱਗ ਰਹੀ ਹੈ। ਵਾਤਾਵਰਣ, ਮੌਸਮ ਦਾ ਰੰਗ ਵੀ ਬਦਲ ਗਿਆ ਹੈ। ਇਸ ਸਭ ਦੇ ਮੁੱਖ ਕਾਰਨ ਖੇਤਾਂ ਵਿਚ ਲਗਾਈ ਪਰਾਲੀ ਨੂੰ ਅੱਗ, ਪਟਾਕਿਆਂ ਦਾ ਪ੍ਰਦੂਸ਼ਣ , ਫ਼ੈਕਟਰੀਆਂ ਦੀਆਂ ਚਿਮਨੀਆਂ ’ਚੋਂ ਨਿਕਲ ਰਿਹਾ ਧੂੰਆਂ, ਕੂੜੇ-ਕਰਕਟ ਨੂੰ ਲਗਾਈ ਜਾ ਰਹੀ ਅੱਗ, ਗੱਡੀਆਂ ਦਾ ਸ਼ੋਰ ਸ਼ਰਾਬਾ ਤੇ ਉਨ੍ਹਾਂ ’ਚੋਂ ਨਿਕਲ ਰਿਹਾ ਗੰਦਾ ਧੂੰਆਂ ਹਨ। ਇਸ ਖ਼ਰਾਬ ਪ੍ਰਦੂਸ਼ਣ ਦੇ ਕਰਕੇ ਸਿਰਫ਼ ਆਮ ਲੋਕ ਹੀ ਨਹੀਂ, ਸਗੋਂ ਖ਼ਾਸ ਲੋਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਮਹਾਂਨਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਹਰੇਕ 15 ਤੋਂ 20ਵਾਂ ਵਿਅਕਤੀ ਬੀੜੀ ਜਾਂ ਸਿਗਰਟ ਪੀਂਦਾ ਦਿਖਾਈ ਦੇ ਦਿੰਦਾ ਹੈ, ਜੋ ਕਿ ਪੀਣ ਵਾਲਿਆਂ ਲਈ ਤਾਂ ਜਾਨਲੇਵਾ ਹੈ ਹੀ ਉਥੇ ਉਹ ਨਸ਼ੇ ਦਾ ਸੇਵਨ ਨਾ ਕਰਨ ਵਾਲਿਆਂ ਵਾਸਤੇ ਵੀ ਖ਼ਤਰਨਾਕ ਹੈ। ਉਪਰੋਕਤ ਤਰ੍ਹਾਂ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਰੋਕਣ ਵਾਸਤੇ ਅਲੱਗ ਅਲੱਗ ਵਿਭਾਗ ਵੀ ਬਣੇ ਹੋਏ ਹਨ, ਪਰ ਹਾਲਾਤ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਅਧਿਕਾਰੀਆਂ ਨੇ ਆਪਣੀਆਂ ਅੱਖਾਂ ਮਿਚੀਆਂ ਹੋਈਆਂ ਹਨ ਤੇ ਲੋਕਾਂ ਦੀ ਸਿਹਤ ਤੇ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਗਿਣਤੀ ਘਟਣ ਦੀ ਬਜਾਏ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਨਾ ਹੋਣਾ ਹੈ। ਸ਼ਹਿਰ ਵਾਸੀ ਖ਼ਰਾਬ ਪ੍ਰਦੂਸ਼ਣ ਕਰਕੇ ਪਰਾਲੀ ਜਲਾਉਣ ਵਾਲਿਆਂ ਦਾ ਕਸੂਰ ਕੱਢੀ ਜਾ ਰਹੇ ਹਨ ਤੇ ਪਿੰਡਾਂ ਵਾਲੇ ਸ਼ਹਿਰ ਵਾਸੀਆਂ ਵਲੋਂ ਚਲਾਏ ਜਾ ਰਹੇ ਪਟਾਕੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਫ਼ੈਕਟਰੀਆਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ, ਪਰ ਇਸ ਸਭ ਦੇ ਵਿਚ ਜ਼ਿੰਮੇਵਾਰ ਵਿਭਾਗ ਤੇ ਅਧਿਕਾਰੀ ਖ਼ਾਮੋਸ਼ ਬੈਠੇ ਹਨ। ਖ਼ਰਾਬ ਆਬੋ ਹਵਾ ਤੇ ਪ੍ਰਦੂਸ਼ਣ ਦੇ ਕਾਰਨ ਖੰਘ, ਜ਼ੁਕਾਮ ਤੇ ਛਾਤੀ ਦਰਦ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਇਕਦਮ ਵਾਧਾ ਹੋ ਗਿਆ ਹੈ। 40 ਸਾਲ ਤੋਂ ਲੈ ਕੇ 70-80 ਸਾਲ ਤੱਕ ਉਮਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਹਰੇਕ ਚੌਥਾ ਪੰਜਵਾਂ ਵਿਅਕਤੀ ਖ਼ਰਾਬ ਮੌਸਮ ਦੀ ਮਾਰ ਝੱਲ ਰਿਹਾ ਹੈ। ਆਪੋ ਆਪਣੇ ਘਰ ਦੇ ਬਾਹਰ ਇਕ ਦਰਖ਼ਤ ਜ਼ਰੂਰ ਲਗਾਇਆ ਜਾਵੇ-ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਪੰਜਾਬ ਕਾਲੋਨਾਈਜਰ ਤੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਕਾਸ ਦੇ ਨਾਂ ’ਤੇ ਸ਼ਹਿਰਾਂ ਦੀਆਂ ਅੰਦਰੂਨੀ ਸੜਕਾਂ ਤੇ ਮੁੱਖ ਮਾਰਗਾਂ ਤੋਂ ਦਰਖਤਾਂ ਦੀ ਧੜਾ ਧੜ ਕਟਾਈ ਕੀਤੀ ਜਾ ਰਹੀ ਹੈ, ਪਰ ਉਸ ਦੇ ਬਦਲ ਵਿਚ ਹੋਰ ਬੂਟੇ ਨਹੀਂ ਲਗਾਏ ਜਾ ਰਹੇ ਜੇਕਰ ਲਗਾਏ ਵੀ ਜਾ ਰਹੇ ਹਨ ਤਾਂ ਉਨ੍ਹਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ। ਸ਼ਹਿਰ ਅੰਦਰ ਬਣੇ ਪਾਰਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਕਈ-ਕਈ ਮਹੀਨਿਆਂ ਤੋਂ ਉਥੇ ਮਾਲੀ ਦਿਖਾਈ ਨਹੀਂ ਦਿੰਦਾ, ਗਰੀਨ ਬੈਲਟਾਂ ਉਜਾੜੀਆਂ ਜਾ ਰਹੀਆਂ ਹਨ ਅਤੇ ਨਾ ਮਾਤਰ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਆਪੋ-ਆਪਣੇ ਘਰ ਦੇ ਬਾਹਰ ਇਕ ਦਰਖ਼ਤ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਕ ਹਰਿਆ ਭਰਿਆ ਮਾਹੌਲ ਅਤੇ ਸਾਫ਼ ਵਾਤਾਵਰਨ ਮਿਲ ਸਕੇ। ਸਰਕਾਰ ਪਹਿਲ ਦੇ ਆਧਾਰ ’ਤੇ ਪਟਾਕਿਆਂ ਉਪਰ ਲਗਾਏ ਪਾਬੰਦੀ-ਸਕੱਤਰ ਗੁਰਪ੍ਰੀਤ ਸਿੰਘ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਖ਼ਰਾਬ ਮੌਸਮ ਅਤੇ ਪ੍ਰਦੂਸ਼ਣ ਦੇ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਪਟਾਕਿਆਂ ਉਪਰ ਮੁਕੰਮਲ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਪੈਸਿਆਂ ਦੀ ਬਰਬਾਦੀ ਅਤੇ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਗ੍ਰੀਨ ਦੀਵਾਲੀ ਮਨਾਉਣ। ਪ੍ਰਦੂਸ਼ਣ ਦੇ ਕਾਰਨ ਨਵਜਾਤ ਅਤੇ ਬਜ਼ੁਰਗ ਸਾਹ ਦੀ ਬਿਮਾਰੀ ਨਾਲ ਜੂਝ ਰਹੇ ਹਨ। ਕਿਸਾਨ ਵੀਰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿਚ ਵਾਹਨ ਨੂੰ ਤਰਜੀਹ ਦੇਣ, ਜੋ ਕਿ ਆਲੂ ਦੀ ਫ਼ਸਲ ਦੇ ਨਾਲ-ਨਾਲ ਹੋਰਨਾਂ ਫ਼ਸਲਾਂ ਲਈ ਵੀ ਲਾਭਦਾਇਕ ਹੈ।
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ‘ ਕੌਮੀ ਦੁੱਧ ਦਿਵਸ ’ ਮੌਕੇ ਲਗਾਏਗੀ ਮੁਫ਼ਤ ਜਾਂਚ ਕੈਂਪ ਅਗਲੀ ਖ਼ਬਰ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਵਿਖੇ ਵਿਸ਼ਵ ਸ਼ੂਗਰ ਦਿਵਸ ਦੇ ਮੌਕੇ ’ ਤੇ ਸੈਮੀਨਾਰ ਤੇ ਜਾਗਰੂਕਤਾ ਸਮਾਰੋਹ ਕਰਵਾਇਆ
Ad Position 24