11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨਗਰ ਨਿਗਮ ਲੁਧਿਆਣਾ ਦੇ 2 ਅਧਿਕਾਰੀਆਂ ਦੇ ਤਬਾਦਲੇ

ਲੁਧਿਆਣਾ, 11 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਨਿਗਮ ਕਾਡਰ ਦੇ 11 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਬਾਦਲਾ ਸੂਚੀ ਵਿਚ ਲੁਧਿਆਣਾ ਨਗਰ ਨਿਗਮ ਨਾਲ ਸਬੰਧਤ 2 ਅਧਿਕਾਰੀ ਵੀ ਸ਼ਾਮਲ ਹਨ।

Ad Position 21
No active advertisement
ਅਜੀਤ ਡੈਸਕ 12-11-2026
ਲੁਧਿਆਣਾ, 11 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਨਿਗਮ ਕਾਡਰ ਦੇ 11 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਬਾਦਲਾ ਸੂਚੀ ਵਿਚ ਲੁਧਿਆਣਾ ਨਗਰ ਨਿਗਮ ਨਾਲ ਸਬੰਧਤ 2 ਅਧਿਕਾਰੀ ਵੀ ਸ਼ਾਮਲ ਹਨ। ਜਾਰੀ ਹੁਕਮਾਂ ਅਨੁਸਾਰ ਲੁਧਿਆਣਾ ਨਗਰ ਨਿਗਮ ਵਿਖੇ ਤਾਇਨਾਤ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਦਾ ਤਬਾਦਲਾ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਸਹਾਇਕ ਕਮਿਸ਼ਨਰ ਨਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਸਹਾਇਕ ਕਮਿਸ਼ਨਰ ਨੀਰਜ ਜੈਨ ਨੂੰ ਲੁਧਿਆਣਾ ਤੋਂ ਬਦਲਕੇ ਬਰਨਾਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਵਿਭਾਗ ਦੇ ਹੁਕਮਾਂ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਐਮ. ਟੀ. ਪੀ., ਐਸ. ਈ. ਤੇ ਐਕਸੀਅਨ ਵੀ ਬਦਲੇ- ਸੂਬਾ ਸਰਕਾਰ ਵਲੋਂ ਜੋਨਲ ਕਮਿਸ਼ਨਰਾਂ ਦੇ ਨਾਲ-ਨਾਲ ਐਮ.ਟੀ.ਪੀ. ਵਿਜੇ ਕੁਮਾਰ ਤੋਂ ਲੁਧਿਆਣਾ ਦਾ ਵਾਧੂ ਚਾਰਜ ਵਾਪਸ ਲੈ ਲਿਆ ਗਿਆ ਹੈ। ਐਸ.ਈ. ਪ੍ਰਵੀਨ ਸਿੰਗਲਾ ਦਾ ਤਬਾਦਲਾ ਜਲੰਧਰ, ਐਸ.ਈ. ਰੰਜੀਤ ਸਿੰਘ ਦਾ ਤਬਾਦਲਾ ਪਟਿਆਲਾ, ਐਸ.ਈ. ਸ਼ਾਮ ਲਾਲ ਗੁਪਤਾ ਦਾ ਤਬਾਦਲਾ ਜਲੰਧਰ, ਐਸ.ਈ. ਹਰਕਿਰਨਪਾਲ ਸਿੰਘ ਤਬਾਦਲਾ ਮੋਗਾ ਵਿਖੇ ਕੀਤਾ ਗਿਆ ਹੈ। ਇਸ ਨਾਲ ਹੀ ਐਕਸੀਅਨ ਸੰਜੀਵ ਸ਼ਰਮਾ ਦਾ ਤਬਾਦਲਾ ਬਠਿੰਡਾ, ਐਕਸੀਅਨ ਅਰਵਿੰਦ ਕੁਮਾਰ ਦਾ ਤਬਾਦਲਾ ਪਟਿਆਲਾ, ਐਕਸੀਅਨ ਰਮਨ ਕੌਸ਼ਲ ਦਾ ਤਬਾਦਲਾ ਮੋਗਾ ਵਿਖੇ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਚੌਕਸੀ ਜਾਗਰੂਕਤਾ ਹਫ਼ਤਾ ਮਨਾਇਆ ਅਗਲੀ ਖ਼ਬਰ ਮਨੋਹਰ ਨਗਰ ’ ਚ ਸ਼ਰੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਪੁਲਿਸ ਖ਼ਿਲਾਫ਼ ਖੋਲ੍ਹਿਆ ਮੋਰਚਾ ਸੋਸ਼ਲ ਮੀਡੀਆ ’ਤੇ...
Ad Position 24