11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

ਲੁਧਿਆਣਾ, 11 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਕੈਮਿਸਟ ਐਸੋਸੀਏਸ਼ਨ, ਜੋ ਕਿ ਆਲ ਇੰਡੀਆ ਕੈਮਿਸਟ ਐਂਡ ਡਰੱਗਇਸ਼ਟ ਐਸੋਸੀਏਸ਼ਨ ਨਾਲ ਸੰਬੰਧਿਤ ਹੈ, ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ.

Ad Position 21
No active advertisement
ਅਜੀਤ ਡੈਸਕ 12-11-2026
ਲੁਧਿਆਣਾ, 11 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਕੈਮਿਸਟ ਐਸੋਸੀਏਸ਼ਨ, ਜੋ ਕਿ ਆਲ ਇੰਡੀਆ ਕੈਮਿਸਟ ਐਂਡ ਡਰੱਗਇਸ਼ਟ ਐਸੋਸੀਏਸ਼ਨ ਨਾਲ ਸੰਬੰਧਿਤ ਹੈ, ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ. ਐਸ. ਚਾਵਲਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਮੁੱਖ ਸਕੱਤਰ ਕੁਮਾਰ ਰਾਹੁਲ, ਜੁਆਇੰਟ ਕਮਿਸ਼ਨਰ ਡਰੱਗ ਸੰਜੀਵ ਗਰਗ, ਅਸਿਸਟੈਂਟ ਕਮਿਸ਼ਨਰ ਗੁਰਵਿੰਦਰ ਸਿੰਘ, ਅਮਿਤ ਦੁੱਗਲ ਨਾਲ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ। ਵਫ਼ਦ ਵਲੋਂ ਮੰਗ ਕੀਤੀ ਗਈ ਕਿ ਨਵੀਂ ਡਰੱਗ ਪਾਲਿਸੀ ਵਿਚ ਸੰਸ਼ੋਧਨ ਕਰਕੇ ਜਲਦੀ ਰਿਲੀਜ਼ ਕਰਨਾ, ਪੁਲਿਸ ਦੀ ਮੌਜੂਦਗੀ ਨਿਯਮਿਤ ਜਾਂਚ ਦੇ ਦੌਰਾਨ ਨਾ ਹੋਣਾ, ਡਰੱਗ ਵਿਭਾਗ ਜਾਂਚ ਕਰੇ, ਵਿਸ਼ੇਸ਼ ਇਨਫਰਮੇਸ਼ਨ ’ਤੇ ਹੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨਾਲ ਪੰਜਾਬ ਸਿਹਤ ਵਿਭਾਗ ਜਲਦੀ ਵਿਚਾਰ ਕਰੇ ਤੇ ਇਸ ’ਤੇ ਪੂਰਨ ਤੌਰ ’ਤੇ ਲਗਾਮ ਲਗਾਏ। ਪੰਜਾਬ ਵਿਚ ਪਾਬੰਦੀਸ਼ੁਦਾ ਦਵਾਈਆਂ ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਦਿੱਲੀ, ਚੰਡੀਗੜ੍ਹ ਵਿਚ ਮਿਲਣਾ, ਜਿਸ ਨਾਲ ਸਾਡੇ ਵਪਾਰ ’ਤੇ ਅਸਰ ਪੈਂਦਾ ਹੈ, ਆਨਲਾਈਨ ਤੋਂ ਆਉਣ ਵਾਲੀਆਂ ਇਹ ਪਾਬੰਦੀਸ਼ੁਦਾ ਦਵਾਈਆਂ ’ਤੇ ਪੰਜਾਬ ਵਿਚ ਆਉਣ ’ਤੇ ਪਾਬੰਦੀ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਸ ਤੇ ਰੋਕ ਲਗਾਏ, ਇਕ ਹੀ ਦਵਾਈ ਹਜ਼ਾਰਾਂ ਕੰਪਨੀਆਂ ਵਲੋਂ ਬਣਾਉਣਾ ਤੇ ਉਨ੍ਹਾਂ ਨੂੰ ਵੇਚਣਾ ਕਿਵੇਂ ਰਜਿਸਟਰ ’ਤੇ ਰਿਕਾਰਡ ਰੱਖਿਆ ਜਾਵੇ, ਸਾਰੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਵਿੱਕਰੀ ਸਰਕਾਰ ਆਪਣੇ ਹਸਪਤਾਲਾਂ ਤੇ ਸਟੋਰਾਂ ’ਤੇ ਕਰੇ ਤਾਂਕਿ ਕੈਮਿਸਟ ਜੋ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿਚ ਕੰਮ ਕਰਦੇ ਹਨ ਉਨ੍ਹਾਂ ਦਾ ਚਰਿੱਤਰ ਹਨਨ ਨਾ ਹੋਵੇ। ਇਸ ਮੌਕੇ ਸੁਰਿੰਦਰ ਦੁੱਗਲ, ਜੀ. ਐਸ. ਚਾਵਲਾ, ਅਮਰਦੀਪ ਸਿੰਘ, ਰਾਜੀਵ ਜੈਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ . ਸੀ . ਐਸ . ਪੇਪਰ ਲੀਕ ਮਾਮਲੇ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਵਲੋਂ ਡੀ . ਸੀ . ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਲੜਕੀ ਨਾਲ ਛੇੜਖ਼ਾਨੀ ਕਰਨ ਤੋਂ ਰੋਕਣ ’ ਤੇ ਹਮਲਾਵਰਾਂ ਵਲੋਂ ਕੀਤੇ ਹਮਲੇ ’ ਚ ਵਰਕਸ਼ਾਪ ਦਾ ਮਾਲਕ ਜ਼ਖਮੀ
Ad Position 24