04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੜਕ ਹਾਦਸੇ ’ ਚ ਨੌਜਵਾਨ ਮੌਤ

ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਰੋਡ ’ਤੇ ਪਾਹਵਾ ਚੌਕ ਤੋਂ ਲੈ ਕੇ ਜੈਮਲ ਚੌਕ ਤੱਕ ਖ਼ਰਾਬ ਪਈ ਸੜਕ ਮੰਗਲਵਾਰ ਸਵੇਰੇ ਇਕ ਨੌਜਵਾਨ ਲਈ ਕਾਲ ਬਣ ਗਈ। ਦਿਆਲ ਸਵੀਟ ਸ਼ਾਪ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਬੱਸ ਹੇਠ ਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

Ad Position 21
No active advertisement
ਗਿੱਲ ਰੋਡ ’ਤੇ ਹੋਏ ਹਾਦਸੇ ਦੌਰਾਨ ਜਾਂਚ ਕਰਦਾ ਪੁਲਿਸ ਮੁਲਾਜ਼ਮ। ਤਸਵੀਰ-ਸੇਵਕ ਸਿੰਘ 04-11-2026
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਰੋਡ ’ਤੇ ਪਾਹਵਾ ਚੌਕ ਤੋਂ ਲੈ ਕੇ ਜੈਮਲ ਚੌਕ ਤੱਕ ਖ਼ਰਾਬ ਪਈ ਸੜਕ ਮੰਗਲਵਾਰ ਸਵੇਰੇ ਇਕ ਨੌਜਵਾਨ ਲਈ ਕਾਲ ਬਣ ਗਈ। ਦਿਆਲ ਸਵੀਟ ਸ਼ਾਪ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਬੱਸ ਹੇਠ ਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤੇ ਉਸ ਦੇ ਨਾਲ ਹੀ ਇਕ ਬੱਸ ਚੱਲ ਰਹੀ ਸੀ। ਸੜਕ ’ਤੇ ਪਏ ਟੋਏ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਦੀ ਗੱਲ ਸਾਹਮਣੇ ਆ ਰਹੀ ਹੈ। ਨੌਜਵਾਨ ਮੋਟਰਸਾਈਕਲ ਸਮੇਤ ਸੜਕ ’ਤੇ ਡਿਗ ਪਿਆ ਅਤੇ ਇਸੇ ਦੌਰਾਨ ਬੱਸ ਦੀ ਲਪੇਟ ਵਿਚ ਆ ਗਿਆ। ਬੱਸ ਉਸ ਦੇ ਉਪਰੋਂ ਲੰਘ ਗਈ, ਜਿਸ ਕਾਰਨ ਨੌਜਵਾਨ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਪਾਹਵਾ ਚੌਕ ਤੋਂ ਜੈਮਲ ਚੌਕ ਤੱਕ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਪਾਈਪਲਾਈਨ ਦੇ ਕੰਮ ਲਈ ਪੁੱਟੀਆਂ ਸੜਕਾਂ ਦੀ ਹਾਲਤ ਦੀ ਜਾਂਚ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਤੋਂ ਦੁਖੀ ਹੋ ਕੇ ਲੜਕੀ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਸਸਤਾ ਲੋਹਾ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਦੇ ਮਾਮਲੇ ’ ਚ ਇਕ ਕਾਬੂ
Ad Position 24