03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਆਰਮੋਨੀਆ ਬਾਅ ਆਦਰਸ਼ ਫ਼ਰਨੀਚਰ ’ ਤੇ ਖ਼ਰੀਦਦਾਰੀ ਕਰਨ ਵਾਲਿਆਂ ਨੂੰ ਮਿਲੇਗੀ ਵਿਸ਼ੇਸ਼ ਛੂਟ

ਲੁਧਿਆਣਾ, 2 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 03-11-2026
ਲੁਧਿਆਣਾ, 2 ਨਵੰਬਰ (ਅ. ਬ.)- ਸਥਾਨਕ ਭਾਰਤ ਨਗਰ ਚੌਕ ਨੇੜੇ ਆਰਮੋਨੀਆ ਬਾਅ ਆਦਰਸ਼ ਫ਼ਰਨੀਚਰ ਦੇ ਸ਼ੋਅਰੂਮ ਵਿਖੇ ਘਰ, ਦਫ਼ਤਰ ਤੇ ਹੋਰ ਸੰਸਥਾਨਾਂ ਦੀ ਸਜਾਵਟ ਲਈ ਵਰਤੋਂ ਵਿਚ ਆਉਣ ਵਾਲੀਆਂ ਕਲਾਕ੍ਰਿਤੀਆਂ, ਮੂਰਤੀਆਂ, ਕੰਧ ਘੜੀਆਂ ਤੇ ਕੰਧ ’ਤੇ ਲਗਾਉਣ ਵਾਲੀਆਂ ਪੇਂਟਿੰਗਾਂ ਤੇ ਹੋਰ ਆਈਟਮਾਂ ਦੀ ਵਿਸ਼ਾਲ ਰੇਂਜ ਉਪਲਬਧ ਹੈ, ਜੋ ਕਿ ਕਿਫ਼ਾਇਤੀ ਮੁੱਲ ‘ਤੇ ਘਰ ਦੀ ਸ਼ੋਭਾ ਨੂੰ ‘ਚਾਰ ਚੰਨ’ ਲਗਾਉਣ ਵਾਲੀ ਹੈ ਅਤੇ ਇਨ ਦਿਨਾਂ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਇਨ੍ਹਾਂ ਉਤਪਾਦਾਂ ‘ਤੇ ਗਾਹਕਾਂ ਨੂੰ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ ਤਾਂ ਜੋ ਗਾਹਕ ਵੱਧ ਤੋਂ ਵੱਧ ਖ਼ਰੀਦਦਾਰੀ ਦਾ ਲਾਹਾ ਪ੍ਰਾਪਤ ਕਰ ਸਕਣ। ਆਰਮੋਨੀਆ ਸ਼ੋਅਰੂਮ ਦੇ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਰਮੋਨੀਆ ਸ਼ੋਅਰੂਮ ਅਤੇ ਆਦਰਸ਼ ਫ਼ਰਨੀਚਰ ਸਟੋਰ ‘ਤੇ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਗਾਹਕਾਂ ਲਈ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸਟੋਰ ਦੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਾਡੇ ਵਲੋਂ ਗਾਹਕਾਂ ਦੀ ਮੰਗ ਅਨੁਸਾਰ ਅਤਿ ਆਧੁਨਿਕ ਫ਼ਰਨੀਚਰ ਦੀ ਵਿਸਥਾਰਤ ਰੇਂਜ ਪੇਸ਼ ਕੀਤੀ ਗਈ ਹੈ, ਜੋ ਕਿ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡਾ ਸਟੋਰ ਗਾਹਕਾਂ ਲਈ ਹਫ਼ਤੇ ਦੇ 7 ਦਿਨ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਸਟੋਰ ’ਤੇ ਭਾਰਤ ਅਤੇ ਵਿਦੇਸ਼ੀ (ਇੰਪੋਰਟਿਡ) ਫ਼ਰਨੀਚਰ ’ਤੇ ਵੀ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ ਅਤੇ ਅਸਲੀ ਐਮ.ਪੀ. ਟੀਕ (ਸਾਗਵਾਨ) ਦੀ ਲੱਕੜੀ ਨਾਲ ਤਿਆਰ ਫ਼ਰਨੀਚਰ ਨਵੇਂ ਡਿਜ਼ਾਈਨ ਵਿਚ ਅਤੇ ਆਈਟਮਾਂ ’ਚ ਉਪਲਬਧ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਚੰਨੀ ਨੇ ਪ੍ਰਧਾਨ ਸੁਖਬੀਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਭਾਕਿਯੂ ਕਾਦੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ( ਬ ) ਦੀ ਹਮਾਇਤ ਦਾ ਐਲਾਨ ਸ਼ਲਾਘਾਯੋਗ ਕਦਮ - ਸਿਮਕ
Ad Position 24