02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵੈਟਰਨਰੀ ਯੂਨੀਵਰਸਿਟੀ ਵਲੋਂ ਬੀਟਲ ਨਸਲ ਦੀਆਂ ਬੱਕਰੀਆਂ ਦੇ ਸੁਧਾਰ ਲਈ ਵਿਚਾਰ - ਗੋਸ਼ਠੀ ਕਰਵਾਈ

ਲੁਧਿਆਣਾ, 2 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੇ ਪੰਜਾਬ ਵਿਚ ‘ਬੀਟਲ’ ਨਸਲ ਦੀਆਂ ਬੱਕਰੀਆਂ ਵਿਚ ਸੁਧਾਰ ਲਈ ਰੂਪ-ਰੇਖਾ ਸੰਭਾਲ ਤੋਂ ਵਪਾਰੀਕਰਨ ਤੱਕ’ਵਿਸ਼ੇ ’ਤੇ ਇਕ ਵਿਚਾਰ-ਗੋਸ਼ਟੀ ਕਰਵਾਈ। ਇਸ ਸਮਾਗਮ ਵਿਚ ਵਿਗਿਆਨੀ, ਨੀਤੀ ਨਿਰਮਾਤਾ, ਉਦਯੋਗਿਕ ਨੁਮਾਇੰਦੇ ਅਤੇ ਅਗਾਂਹਵਧੂ ਬੱਕਰੀ ਪਾਲਕ ਇਕੱਠੇ ਹੋਏ ਤਾਂ ਜੋ ਪੰਜਾਬ ਦੀ ਦੇਸੀ ‘ਬੀਟਲ’ ਨਸਲ ਦੀਆਂ ਬੱਕਰੀਆਂ ਦੀ ਸੰਭਾਲ ਅਤੇ ਸੁਧਾਰ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਜਾ ਸਕੇ।

Ad Position 21
No active advertisement
ਅਜੀਤ ਡੈਸਕ 03-11-2026
ਲੁਧਿਆਣਾ, 2 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੇ ਪੰਜਾਬ ਵਿਚ ‘ਬੀਟਲ’ ਨਸਲ ਦੀਆਂ ਬੱਕਰੀਆਂ ਵਿਚ ਸੁਧਾਰ ਲਈ ਰੂਪ-ਰੇਖਾ ਸੰਭਾਲ ਤੋਂ ਵਪਾਰੀਕਰਨ ਤੱਕ’ਵਿਸ਼ੇ ’ਤੇ ਇਕ ਵਿਚਾਰ-ਗੋਸ਼ਟੀ ਕਰਵਾਈ। ਇਸ ਸਮਾਗਮ ਵਿਚ ਵਿਗਿਆਨੀ, ਨੀਤੀ ਨਿਰਮਾਤਾ, ਉਦਯੋਗਿਕ ਨੁਮਾਇੰਦੇ ਅਤੇ ਅਗਾਂਹਵਧੂ ਬੱਕਰੀ ਪਾਲਕ ਇਕੱਠੇ ਹੋਏ ਤਾਂ ਜੋ ਪੰਜਾਬ ਦੀ ਦੇਸੀ ‘ਬੀਟਲ’ ਨਸਲ ਦੀਆਂ ਬੱਕਰੀਆਂ ਦੀ ਸੰਭਾਲ ਅਤੇ ਸੁਧਾਰ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਜਾ ਸਕੇ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਇਸ ਸਮਾਗਮ ਦੇ ਸਰਪ੍ਰਸਤ ਸਨ, ਜਦਕਿ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਇਸ ਵਿਚਾਰ-ਗੋਸ਼ਠੀ ਦੀ ਪ੍ਰਧਾਨਗੀ ਕੀਤੀ । ਡਾ. ਗਿੱਲ ਨੇ ਕਿਹਾ ਕਿ ਇਸ ਵਿਚਾਰ-ਗੋਸ਼ਟੀ ਨਾਲ ਖੋਜ ਸੰਸਥਾਵਾਂ, ਸਰਕਾਰੀ ਵਿਭਾਗਾਂ, ਕਿਸਾਨਾਂ ਅਤੇ ਉਦਯੋਗਿਕ ਹਿੱਸੇਦਾਰਾਂ ਵਿਚਕਾਰ ਸਹਿਯੋਗ ਮਜ਼ਬੂਤ ਹੋਵੇਗਾ। ਇਸ ਨਾਲ ਪੰਜਾਬ ਵਿਚ ਬੀਟਲ ਨਸਲ ਦੀ ਸੰਭਾਲ, ਅਣੂਵੰਸ਼ਿਕ ਸੁਧਾਰ ਅਤੇ ਵਪਾਰੀਕਰਨ ਲਈ ਇਕ ਤਾਲਮੇਲ ਵਾਲੀ ਪਹੁੰਚ ਅਪਣਾਉਣ ਦਾ ਰਾਹ ਪੱਧਰਾ ਹੋਵੇਗਾ। ਮਖ਼ਦੂਮ ਸਥਿਤ ‘ਸੈਂਟਰਲ ਇੰਸਟੀਚਿਊਟ ਫ਼ਾਰ ਰਿਸਰਚ ਆਨ ਗੋਟਸ’ ਦੇ ਪ੍ਰਮੁੱਖ ਕੋਆਰਡੀਨੇਟਰ, ਡਾ. ਐਮ.ਕੇ. ਸਿੰਘ ਨੇ ਨਸਲ ਵਿਕਾਸ ਦੇ ਟੀਚੇ ਵਿਚ ਬੱਕਰੀ ਪਾਲਣ ਖੇਤਰ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਡਾ. ਗਰੇਵਾਲ ਨੇ ਦੱਸਿਆ ਕਿ ਬੀਟਲ ਬੱਕਰੀ ਨਸਲ ਦੀ ਸੰਭਾਲ ਅਤੇ ਅਣੂਵੰਸ਼ਿਕ ਸੁਧਾਰ ਪੰਜਾਬ ਦੇ ਪਸ਼ੂ-ਧਨ ਖੇਤਰ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਪੇਂਡੂ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹਨ। ਸਮਾਪਤੀ ਸੈਸ਼ਨ ਪ੍ਰਤੀਭਾਗੀਆਂ ਦੇ ਦ੍ਰਿਸ਼ਟੀਕੋਣ, ਖੁੱਲ੍ਹੇ ਵਿਚਾਰ-ਵਟਾਂਦਰੇ ਅਤੇ ਨੀਤੀਗਤ ਸਿਫ਼ਾਰਸ਼ਾਂ ਤਿਆਰ ਕਰਨ ਨੂੰ ਸਮਰਪਿਤ ਸੀ। ਇਸ ਪਹਿਲਕਦਮੀ ਨੇ ਪੰਜਾਬ ਵਿਚ ਵਿਗਿਆਨਕ ਬੱਕਰੀ ਪਾਲਣ ਨੂੰ ਅੱਗੇ ਵਧਾਉਣ, ਦੇਸੀ ਜਾਨਵਰਾਂ ਦੇ ਅਣੂਵੰਸ਼ਿਕ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਪਸ਼ੂ-ਆਧਾਰਤ ਜੀਵਨ ਨੂੰ ਉਤਸ਼ਾਹਿਤ ਕਰਨ ਸੰਬੰਧੀ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ 50 ਖਿਡਾਰੀ 5 ਵੀਂ ਆਲ ਇੰਡੀਆ ਮਾਰਸ਼ਲ ਆਰਟ ਚੈਂਪੀਅਨਸ਼ਿਪ 2026 ਵਿਚ ਲੈਣਗੇ ਭਾਗ ਅਗਲੀ ਖ਼ਬਰ ਧਾਲੀਵਾਲ ਪਰਿਵਾਰ ਨੂੰ ਸਦਮਾ, ਗਣੇਸ਼ਵਰ ਸਿੰਘ ਧਾਲੀਵਾਲ ਦਾ ਦਿਹਾਂਤ
Ad Position 24