ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਕਾਇਆਕਲਪ ਮੁਹਿੰਮ -2026 ਚਲਾਈ
ਲੁਧਿਆਣਾ, 2 ਨਵੰਬਰ (ਡਾ. ਤਰਲੋਚਨ ਸਿੰਘ)- ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਾਲਜ ਆਫ਼ ਨਰਸਿੰਗ ਵਲੋਂ ਵਿਸ਼ੇਸ਼ ਮੁਹਿੰਮ 6 ਦੇ ਹਿੱਸੇ ਵਜੋਂ ਕਾਇਆਕਲਪ ਗਤੀਵਿਧੀਆਂ ਕਰਵਾਈਆਂ ਗਈਆਂ।
ਲੁਧਿਆਣਾ, 2 ਨਵੰਬਰ (ਡਾ. ਤਰਲੋਚਨ ਸਿੰਘ)- ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਾਲਜ ਆਫ਼ ਨਰਸਿੰਗ ਵਲੋਂ ਵਿਸ਼ੇਸ਼ ਮੁਹਿੰਮ 6 ਦੇ ਹਿੱਸੇ ਵਜੋਂ ਕਾਇਆਕਲਪ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਗਤੀਵਿਧੀ ਡਾ. ਹਰਜੀਤ, ਪ੍ਰਿੰਸੀਪਲ, ਕਾਲਜ ਆਫ਼ ਨਰਸਿੰਗ, ਸੀ.ਐਮ.ਸੀ ਅਤੇ ਵਾਈਸ ਪ੍ਰਿੰਸੀਪਲਾਂ ਪ੍ਰੋ. ਰੀਤੂ ਪੀ. ਨੈਹਰ ਅਤੇ ਪ੍ਰੋ. ਸੁਮਨ ਕੁਮਾਰ ਐਸ.ਐਨ.ਏ. ਕੋਆਰਡੀਨੇਟਰ ਦੀ ਅਗਵਾਈ ਹੇਠ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਪ੍ਰਬੰਧ ਐਸੋਸੀਏਟ ਪ੍ਰੋਫੈਸਰ ਸਪਨਾ ਡੀ. ਮਾਲਵੀਆ ਅਤੇ ਐਸੋਸੀਏਟ ਪ੍ਰੋਫੈਸਰ ਆਸ਼ਿਮਾ ਬਵੇਜਾ ਐਸ.ਐਨ.ਏ., ਐਸ.ਬੀ.ਏ. ਕੋਆਰਡੀਨੇਟਰ ਨੇ ਕੌਂਸਲ ਦੇ ਸਹਿਯੋਗ ਨਾਲ ਕੀਤਾ। ਮੁਹਿੰਮ ਦੇ ਤਹਿਤ ਸਫਾਈ ਕਰਮਚਾਰੀਆਂ ਦੀ ਮਦਦ ਨਾਲ ਐਮ.ਸੀ. ਹੋਸਟਲ ਦੇ ਲਾਅਨ ਵਿਚ ਸਫਾਈ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ ਕਾਲਜ ਆਫ਼ ਨਰਸਿੰਗ ਵਿਖੇ ਹੱਥਾਂ ਦੀ ਸਫਾਈ ਬਾਰੇ ਜਾਗਰੂਕਤਾ ਗਤੀਵਿਧੀ ਕਰਵਾਈ ਗਈ, ਜਿਸ ਵਿਚ ਬੀ.ਐਸ.ਸੀ. ਨਰਸਿੰਗ ਪਹਿਲੇ ਸਮੈਸਟਰ ਅਤੇ ਜੀ.ਐਨ.ਐਮ. ਪਹਿਲੇ ਸਾਲ ਬੈਚ-2026 ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਵਿਦਿਆਰਥੀਆਂ ਨੂੰ ਹੱਥਾਂ ਦੀ ਸਫ਼ਾਈ ਦੇ ਸਹੀ ਤਰੀਕੇ ਸਿਖਾਏ ਗਏ ਅਤੇ ਇਨਫੈਕਸ਼ਨ ਦੀ ਰੋਕਥਾਮ, ਨਿੱਜੀ ਸਫ਼ਾਈ ਅਤੇ ਇਕ ਸਾਫ਼, ਸਿਹਤਮੰਦ ਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਵਿਚ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ।