03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜੀ . ਏ . ਡੀ . ਅਕੈਡਮੀ ਦੇ ਬੱਚਿਆਂ ਨੇ ਨਿਰਵਾਣਾ ਦਾ ਵਿੱਦਿਅਕ ਟੂਰ ਲਗਾਇਆ

ਲਾਡੋਵਾਲ, 2 ਨਵੰਬਰ (ਬਲਬੀਰ ਸਿੰਘ ਰਾਣਾ)- ਜੀ. ਏ.

Ad Position 21
No active advertisement
ਅਜੀਤ ਡੈਸਕ 03-11-2026
ਲਾਡੋਵਾਲ, 2 ਨਵੰਬਰ (ਬਲਬੀਰ ਸਿੰਘ ਰਾਣਾ)- ਜੀ. ਏ. ਡੀ. ਅਕੈਡਮੀ ਲਾਦੀਆਂ ਖੁਰਦ, ਲੁਧਿਆਣਾ ਦੇ ਵਿਦਿਆਰਥੀਆਂ ਲਈ ਨਿਰਵਾਣਾ ਦਾ ਇਕ ਰੋਮਾਂਚਕ ਅਤੇ ਯਾਦਗਾਰੀ ਵਿੱਦਿਅਕ ਅਤੇ ਮਨੋਰੰਜਕ ਟੂਰ ਕਰਵਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਅਤੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ, ਰੋਮਾਂਚਕ ਝੂਲਿਆਂ ਅਤੇ ਸਾਹਸੀ ਖੇਡਾਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ਦੋਸਤਾਂ ਤੇ ਅਧਿਆਪਕਾਂ ਨਾਲ ਖੁਸ਼ੀ ਭਰਿਆ ਸਮਾਂ ਬਤੀਤ ਕਰਕੇ ਟੀਮ ਵਰਕ, ਆਤਮ-ਵਿਸ਼ਵਾਸ, ਸਹਿਯੋਗ ਅਤੇ ਸਮਾਜਿਕ ਹੁਨਰਾਂ ਦੇ ਵਿਕਾਸ ਵਿਚ ਵਾਧਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਅਧਿਆਪਕਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ’ਤੇ ਸਕੂਲ ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿੱਦਿਅਕ ਟੂਰਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਕਿਤਾਬਾਂ ਦੇ ਗਿਆਨ ਤੋਂ ਇਲਾਵਾ ਉਨ੍ਹਾਂ ਸਥਾਨਾਂ ਦਾ ਵੀ ਗਿਆਨ ਹੋਣਾ ਚਾਹੀਦਾ ਹੈ, ਜੋ ਸਮਾਜ ਦੇ ਲੋਕਾਂ ਨੂੰ ਨਵੀਂ ਸੇਧ ਦੇ ਕੇ ਨਿਵਾਜਦੇ ਹਨ, ਕਿਉਂਕਿ ਟੂਰ ਪ੍ਰੋਗਰਾਮਾਂ ’ਤੇ ਜਾ ਕੇ ਬੱਚਿਆਂ ਨੂੰ ਹੋਰ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੇ ਕਿਹਾ ਕਿ ਬੱਚਿਆਂ ਨੇ ਇਸ ਟੂਰ ’ਤੇ ਜਾ ਕੇ ਬੜਾ ਕੁੱਝ ਸਿੱਖਿਆ, ਸਾਰੇ ਬੱਚਿਆਂ ਨੇ ਟੂਰ ਦਾ ਖੂਬ ਆਨੰਦ ਮਾਣਿਆ ਅਤੇ ਖੂਬ ਮਸਤੀ ਕੀਤੀ, ਜਦ ਕਿ ਇਹ ਟੂਰ ਖੁਸ਼ੀਆਂ ਭਰੇ ਪਲਾਂ, ਮੁਸਕਰਾਉਂਦੇ ਚਿਹਰਿਆਂ ਅਤੇ ਅਭੁੱਲ ਯਾਦਾਂ ਨਾਲ ਸਮਾਪਤ ਹੋਇਆ, ਜੋ ਜੀ. ਏ. ਡੀ. ਅਕੈਡਮੀ ਪਰਿਵਾਰ ਲਈ ਇਕ ਯਾਦਗਾਰੀ ਅਨੁਭਵ ਬਣ ਗਿਆ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਕਾਇਆਕਲਪ ਮੁਹਿੰਮ -2026 ਚਲਾਈ ਅਗਲੀ ਖ਼ਬਰ ਭਾਈ ਲਾਲੋ ਸੇਵਾ ਸੁਸਾਇਟੀ ਨੇ ਰਾਸ਼ਨ ਵੰਡ ਸਮਾਰੋਹ ਕਰਵਾਇਆ
Ad Position 24