ਪੰਜਾਬੀ ਸਾਹਿਤ ਅਕਾਦਮੀ ਵਲੋਂ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ ਰਤਨ ਐਵਾਰਡ ਡਾ. ਸਰਦਾਰਾ ਸਿੰਘ ਜੌਹਲ ਨੂੰ ਦੇਣ ਦਾ ਐਲਾਨ
ਲੁਧਿਆਣਾ, 31 ਅਕਤੂਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਡਾ.
ਲੁਧਿਆਣਾ, 31 ਅਕਤੂਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਡਾ. ਰਤਨ ਸਿੰਘ ਜੱਗੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ ਰਤਨ ਐਵਾਰਡ ਪਦਮਸ੍ਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਪਰੋਕਤ ਜਾਣਕਰੀ ਦਿੰਦਿਆਂ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਹਾ ਕਿ ਡਾ. ਰਤਨ ਸਿੰਘ ਜੱਗੀ ਵਡੇ ਵਿਦਵਾਨ ਸਨ। ਉਨ੍ਹਾਂ ਦੇ ਸਪੁੱਤਰ ਮਾਲਵਿੰਦਰ ਸਿੰਘ ਜੱਗੀ ਅਤੇ ਉ੍ਨਨਾਂ ਦੀ ਮਾਤਾ ਡਾ. ਗੁਰਸ਼ਰਨ ਕੌਰ ਜੱਗੀ ਨੇ ਪੰਜਾਬੀ ਸਾਹਿਤ ਅਕਾਦਮੀ ਰਾਹੀਂ ਲੇਖਕਾਂ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦੇਣ ਲਈ ਦਮਸ੍ਰੀ ਡ. ਰਤਨ ਸਿੰਘ ਯਾਦਗਾਰੀ ਪੰਜਾਬ ਰਤਨ ਐਵਾਰਡ ਸਥਾਪਤ ਕਰਕੇ ਵੱਡਾ ਕਾਰਜ ਕੀਤਾ ਹੈ। ਅਕਾਦਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਦੱਸਿਆ ਕਿ ਡਾ.ਰਤਨ ਸਿੰਘ ਜੱਗੀ ਫਾਊਂਡੇਸ਼ਨ ਵਲੋਂ ਅਕਾਦਮੀ ਦੀ ਲਾਇਬ੍ਰੇਰੀ ਦੇ ਨਾਲ ਆਧੁਨਿਕ ਸਹੂਲਤਾਂ ਵਾਲਾ ਰੀਡਿੰਗ ਰੂਮ ਬਣਵਾਇਆ ਜਾ ਰਿਹਾ, ਜਿਸ ਦਾ ਨਾਮ ਡਾ. ਰਤਨ ਸਿੰਘ ਜੱਗੀ ਬਲਾਕ ਰੱਖਿਆ ਜਾਵੇਗਾ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਡ. ਤਨਸਿੰਘ ਜੱਗੀ ਅਕਾਦਮੀ ਦੇ ਜੀਵਨ ਮੈਂਬਰ ਸਨ। ਉਨ੍ਹਾਂ ਦੇ ਨਾਮ ‘ਤੇ ਅਕਾਦਮੀ ਵਲੋਂ ਐਵਾਰਡ ਸਥਾਪਤ ਕੀਤਾ ਗਿਆ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਸਨਮਾਨ ਸਮਾਗਮ ਮੌਕੇ ਪੜ੍ਹੇ ਜਾਣ ਵਾਲਾ ਪੇਪਰ ਅਕਾਦਮੀ ਦੇ ਰੈਫ਼ਰੀਡ ਜਨਰਲ ਆਲੋਚਨਾ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ 21 ਨਵੰਬਰ ਤੋਂ 24 ਨਵੰਬਰ ਤੱਕ ਪੰਜਾਬੀ ਭਵਨ ਵਿਖੇ ਕਰਵਾਏ ਜਾ ਰਹੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਇਕ ਪੂਰਾ ਦਿਨ ਡਾ. ਰਤਨ ਸਿੰਘ ਜੱਗੀ ਨੂੰ ਸਮਰਪਿਤ ਹੋਵੇਗਾ। 24 ਨਵੰਬਰ,ਦਿਨ ਮੰਲਵਾਰ ਨੂੰ ਪਦਮਸ੍ਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਪਦਮਸ੍ਰੀ ਡਾ. ਰਤਨ ਸਿੰਘ ਜਗੀ ਯਦਗਾਰੀ ਪੰਜਾਬ ਰਤਨ ਐਵਾਰਡ ਭੇਟਾ ਕੀਤਾ ਜਾਵੇਗਾ। ਉਨ੍ਹਾਂ ਦੀ ਸੁਪਤਨੀ ਡਾ. ਗੁਰਸ਼ਰਨ ਕੌਰ ਜੱਗੀ ਵੀ ਅਕਾਦਮੀ ਦੇ ਮੈਂਬਰ ਹਨ। ਅੱਜ ਪੁਰਸਕਾਰ ਕਮੇਟੀ ਦੀ ਮੀਟਿੰਗ ਵਿਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਮਾਲਵਿੰਦਰ ਸਿੰਘ ਜੱਗੀ, ਡਾ. ਪਾਲ ਕੌਰ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ, ਨਵਤੇਜ ਗੜ੍ਹਦੀਵਾਲਾ ਅਤੇ ਡਾ. ਸਿਮਰਜੀਤ ਕੌਰ ਗਿੱਲ ਆਦਿ ਹਾਜ਼ਰ ਸਨ।