31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਲਿਟਲ ਲਰਨਰਜ਼ ਪ੍ਰੀ ਸਕੂਲ ਵਿਖੇ ਹੈਲੋਵੀਨ ਪਾਰਟੀ ਦਾ ਸ਼ਾਨਦਾਰ ਆਯੋਜਨ

ਆਲਮਗੀਰ, 31 ਅਕਤੂਬਰ (ਜਰਨੈਲ ਸਿੰਘ ਪੱਟੀ)-ਸਥਾਨਕ ਲਿਟਲ ਲਰਨਰਜ਼ ਪ੍ਰੀ ਸਕੂਲ ਪਾਮ ਐਨਕਲੇਵ ਵਿਖੇ ਹੈਲੋਵੀਨ ਪਾਰਟੀ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਈ ਗਈ। ਇਸ ਮੌਕੇ ਨੰਨੇ-ਮੁੰਨੇ ਬੱਚੇ ਭੂਤਾਂ, ਜਾਦੂਗਰਨੀਆਂ, ਕੱਦੂਆਂ ਅਤੇ ਹੋਰ ਦਿਲਚਸਪ ਕਿਰਦਾਰਾਂ ਦੇ ਰੰਗ ਬਿਰੰਗੇ ਪਹਿਰਾਵਿਆਂ ਵਿਚ ਸਜੇ ਨਜ਼ਰ ਆਏ।

Ad Position 21
No active advertisement
ਅਜੀਤ ਡੈਸਕ 01-11-2026
ਆਲਮਗੀਰ, 31 ਅਕਤੂਬਰ (ਜਰਨੈਲ ਸਿੰਘ ਪੱਟੀ)-ਸਥਾਨਕ ਲਿਟਲ ਲਰਨਰਜ਼ ਪ੍ਰੀ ਸਕੂਲ ਪਾਮ ਐਨਕਲੇਵ ਵਿਖੇ ਹੈਲੋਵੀਨ ਪਾਰਟੀ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਈ ਗਈ। ਇਸ ਮੌਕੇ ਨੰਨੇ-ਮੁੰਨੇ ਬੱਚੇ ਭੂਤਾਂ, ਜਾਦੂਗਰਨੀਆਂ, ਕੱਦੂਆਂ ਅਤੇ ਹੋਰ ਦਿਲਚਸਪ ਕਿਰਦਾਰਾਂ ਦੇ ਰੰਗ ਬਿਰੰਗੇ ਪਹਿਰਾਵਿਆਂ ਵਿਚ ਸਜੇ ਨਜ਼ਰ ਆਏ। ਸਕੂਲ ਵਿਚ ਹੈਲੋਵੀਨ ਥੀਮ ਅਧੀਨ ਵਿਸ਼ੇਸ਼ ਸਜਾਵਟ ਕੀਤੀ ਗਈ। ਬੱਚਿਆਂ ਨੇ ਵੱਖ-ਵੱਖ ਮਨੋਰੰਜਕ ਖੇਡਾਂ, ਸੰਗੀਤ, ਡਾਂਸ ਅਤੇ ਰਚਨਾਤਮਿਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਰਾਹੀਂ ਬੱਚਿਆਂ ਨੂੰ ਵਿਦੇਸ਼ੀ ਸਭਿਆਚਾਰ ਅਤੇ ਪਰੰਪਰਾਵਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਇਸ ਮੌਕੇ ਸਕੂਲ ਡਾਇਰੈਕਟਰ ਪਰਵਿੰਦਰ ਕੌਰ ਨੇ ਕਿਹਾ ਕਿ ਸਕੂਲ ਦਾ ਉਦੇਸ਼ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਰਾਹੀਂ ਆਤਮ ਵਿਸ਼ਵਾਸ, ਰਚਨਾਤਮਿਕਤਾ ਅਤੇ ਸਮਾਜਿਕ ਸਾਂਝ ਦੀ ਭਾਵਨਾ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ। ਸਮਾਗਮ ਦਾ ਸਮਾਪਨ ਹਾਸੇ, ਖ਼ੁਸ਼ੀਆਂ ਅਤੇ ਯਾਦਗਾਰ ਪਲਾਂ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਖੁਰਾਕ ਸੁਰੱਖਿਆ ਵਿਭਾਗ ਨੇ ਕੋਲਡ ਸਟੋਰਾਂ ’ ਤੇ ਅਚਨਚੇਤ ਛਾਪੇਮਾਰੀ ਦੌਰਾਨ ਇਕ ਟਨ ਤੋਂ ਵੱਧ ਪੁਰਾਣੀਆਂ ਮਿਠਾਈਆਂ ਕਰਵਾਈਆਂ... ਅਗਲੀ ਖ਼ਬਰ 1984 ਦੇ ਸ਼ਹੀਦ ਸਿੰਘਾਂ - ਸਿੰਘਣੀਆਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਵਿਖੇ...
Ad Position 24