28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲੇ ਵਿਚ ਇਨਾਮ ਪ੍ਰਾਪਤ ਕੀਤੇ

ਡਾਬਾ/ਲੁਹਾਰਾ, 27 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਗੁਰਦੁਆਰਾ ਖੂਹੀਸਰ ਸਾਹਿਬ ਮੇਰੀ ਸਿੱਖੀ ਮੇਰੀ ਪਹਿਚਾਣ ਹੇਠ ਗੁਰਮਤਿ ਮੁਕਾਬਲੇ ਵਿਚ ਹਿੱਸਾ ਲਿਆ ਗਿਆ। ਇਹ ਮੁਕਾਬਲਾ ਜੀ.

Ad Position 21
No active advertisement
ਅਜੀਤ ਡੈਸਕ 27-10-2026
ਡਾਬਾ/ਲੁਹਾਰਾ, 27 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਗੁਰਦੁਆਰਾ ਖੂਹੀਸਰ ਸਾਹਿਬ ਮੇਰੀ ਸਿੱਖੀ ਮੇਰੀ ਪਹਿਚਾਣ ਹੇਠ ਗੁਰਮਤਿ ਮੁਕਾਬਲੇ ਵਿਚ ਹਿੱਸਾ ਲਿਆ ਗਿਆ। ਇਹ ਮੁਕਾਬਲਾ ਜੀ.ਐਚ.ਜੀ. ਅਕੈਡਮੀ ਜਗਰਾਉਂ ਦੁਆਰਾ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਵਿਦਿਆਰਥੀ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਪਹੁੰਚੇ। ਇਸ ਉਪਰੰਤ ਗੁਰਦਵਾਰਾ ਕਮੇਟੀ ਵਲੋਂ ਬੱਚਿਆਂ ਦੀ ਉਮਰ ਅਨੁਸਾਰ ਵੱਖ ਵੱਖ ਗਰੁੱਪ ਬਣਵਾ ਕੇ ਗੁਰਮਤਿ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਬੱਚਿਆਂ ਨੇ ਹਾਜ਼ਰ ਜਵਾਬੀ ਨਾਲ ਜਵਾਬ ਦਿੱਤੇ ਅਤੇ ਇਨਾਮ ਵਜੋਂ ਮੈਡਲ ਅਤੇ ਸ਼ੀਲਡਾਂ ਦਿੱਤੀਆਂ ਗਈਆਂ। ਇਹ ਬੱਚੇ ਅੱਗੇ ਸੈਮੀ ਫਾਈਨਲ ਲਈ ਚੁਣੇ ਗਏ, ਜੋ ਕਿ ਪਿੰਡ ਖੜੂਰ ਵਿਖੇ ਹੋਵੇਗਾ। ਇਸ ਮੌਕੇ ’ਤੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਵਲੋਂ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਧਰਮ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਮੌਜੂਦਾ ਹਾਲਾਤਾਂ ਲਈ ‘ਆਪ’ ਸਰਕਾਰ ਜ਼ਿੰਮੇਵਾਰ-ਸ਼ਿਵਾਲਿਕ ਅਗਲੀ ਖ਼ਬਰ ਖੱਡਿਆਂ ਵਾਲਾ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ ਤੇ ਵਿਧਾਇਕ ਬੱਗਾ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
Ad Position 24