18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪ੍ਰੀਤ ਨਟਰਾਜ ਡਰਾਮਾਟ੍ਰਿਕ ਕਲੱਬ ਵਲੋਂ ਰਾਮਲੀਲ੍ਹਾ ਦਾ ਮੰਚਨ

ਡਾਬਾ/ਲੁਹਾਰਾ, 18 ਅਕਤੂਬਰ (ਕੁਲਵੰਤ ਸਿੰਘ ਸੱਪਲ)- ਪ੍ਰੀਤ ਨਟਰਾਜ ਡਰਾਮਾਟ੍ਰਿਕ ਕਲੱਬ ਵਲੋਂ ਰਾਮ- ਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ, ਸਮਾਜ ਸੇਵੀ ਡਾ: ਤਜਿੰਦਰਪਾਲ ਸਿੰਘ, ਮਨਜੀਤ ਕੌਰ ਸਰੋਏ, ਗੁਰਨਾਮ ਸਿੰਘ ਕਲੇਰ ਅਤੇ ਡਾ: ਪਰਮਜੀਤ ਸਿੰਘ ਸਰੋਏ ਵਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਡਾਬਾ/ਲੁਹਾਰਾ, 18 ਅਕਤੂਬਰ (ਕੁਲਵੰਤ ਸਿੰਘ ਸੱਪਲ)- ਪ੍ਰੀਤ ਨਟਰਾਜ ਡਰਾਮਾਟ੍ਰਿਕ ਕਲੱਬ ਵਲੋਂ ਰਾਮ- ਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ, ਸਮਾਜ ਸੇਵੀ ਡਾ: ਤਜਿੰਦਰਪਾਲ ਸਿੰਘ, ਮਨਜੀਤ ਕੌਰ ਸਰੋਏ, ਗੁਰਨਾਮ ਸਿੰਘ ਕਲੇਰ ਅਤੇ ਡਾ: ਪਰਮਜੀਤ ਸਿੰਘ ਸਰੋਏ ਵਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਰਾਮ-ਲੀਲ੍ਹਾ ਰਾਹੀਂ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਸੰਭਾਲਣ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਉਨ੍ਹਾਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਭਗਵਾਨ ਰਾਮ ਜੀ ਦਾ ਜੀਵਨ ਸਾਨੂੰ ਸੱਚ, ਧਰਮ, ਮਰਿਆਦਾ, ਸੇਵਾ ਅਤੇ ਇਮਾਨਦਾਰੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਸਮਾਜ ਸੇਵੀ ਡਾ: ਤਜਿੰਦਰਪਾਲ ਸਿੰਘ ਨੇ ਲੋੜਵੰਦਾਂ ਨੂੰ ਕੰਬਲ ਵੰਡੇ ਅਤੇ ਡਾ: ਪਰਮਜੀਤ ਸਿੰਘ ਸਰੋਏ ਤੇ ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਧੰਨਵਾਦ ਕੀਤਾ। ਇਸ ਦੌਰਾਨ ਗਗਨਦੀਪ ਕੌਰ, ਮਮਤਾ ਰਾਣੀ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਜੈਸਮੀਨ, ਜ਼ੋਰਾਵਰ ਸਿੰਘ ਬਾਬਾ, ਭਗਵੰਤ ਰਾਏ ਸ਼ੁਕਲਾ, ਗੁਰਮੀਤ ਸਿੰਘ ਗੀਤਾ, ਗੁਰਮੇਜ ਸਿੰਘ ਨੀਟਾ, ਬਿਨੈ ਕੁਮਾਰ, ਮੰਗਾ, ਵਿੱਕੀ, ਭੁਪਿੰਦਰ ਮਿੰਟੂ, ਵਿਪਨ ਕੁਮਾਰ, ਮਨੀ ਸੁੱਖੀ, ਗੋਰੀ ਸ਼ੰਕਰ, ਗੋਲੂ, ਈਨਾ, ਅਮਨ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਚਾਚੇ ਦੀ ਕੁੱਟਮਾਰ ਕਰ ਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਭਤੀਜੇ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
Ad Position 24