ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਲਲਤੋਂ ਕਲਾਂ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ
ਇਯਾਲੀ/ਥਰੀਕੇ, 18 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ ਸੂਬਾ ਕਮੇਟੀ ਵਲੋਂ ਤੈਅ ਕੀਤੇ ਸ਼ਡਿਊਲ ਅਨੁਸਾਰ ਮਿਤੀ ਟੀ. ਐਸ.
ਇਯਾਲੀ/ਥਰੀਕੇ, 18 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ ਸੂਬਾ ਕਮੇਟੀ ਵਲੋਂ ਤੈਅ ਕੀਤੇ ਸ਼ਡਿਊਲ ਅਨੁਸਾਰ ਮਿਤੀ ਟੀ.ਐਸ.ਯੂ. ਮੰਡਲ ਲਲਤੋਂ ਕਲਾਂ ਦੀ ਕਮੇਟੀ ਦੀ ਚੋਣ ਵਾਸਤੇ ਲਲਤੋਂ ਕਲਾਂ ਵਿਖੇ ਚੋਣ ਇਜਲਾਸ ਕੀਤਾ ਗਿਆ, ਜਿਸ ਵਿਚ ਮੰਡਲ ਲਲਤੋਂ ਕਲਾਂ ਅਧੀਨ ਆਉਂਦੇ ਉਪ ਮੰਡਲਾਂ ਲਲਤੋਂ ਕਲਾਂ, ਪੱਖੋਵਾਲ, ਸਰੀਂਹ ਅਤੇ ਨਾਰੰਗਵਾਲ ਦੇ ਡੈਲੀਗੇਟਾਂ, ਮੈਂਬਰਾਂ ਅਤੇ ਪੈਨਸ਼ਨਰਾਂ ਨੇ ਭਾਗ ਲਿਆ। ਚੋਣ ਇਜਲਾਸ ਦੌਰਾਨ ਪਹਿਲਾਂ ਚੁਣੀ ਗਈ ਕਮੇਟੀ ਵਲੋਂ ਪਿਛਲੇ ਅਰਸੇ ਦੌਰਾਨ ਕੀਤੇ ਸੰਘਰਸ਼ ਅਤੇ ਸਰਗਰਮੀਆਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਸਰਬਜੀਤ ਸਿੰਘ ਫੋਰਮੈਨ ਵਲੋਂ ਫ਼ੰਡਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਚੋਣ ਇਜਲਾਸ ਦੀ ਨਿਗਰਾਨ ਕਮੇਟੀ ਵਜੋਂ ਸਰਕਲ ਪ੍ਰਧਾਨ ਜ਼ਮੀਰ ਹੁਸੈਨ, ਸਕੱਤਰ ਨਛੱਤਰ ਸਿੰਘ, ਸਰਕਲ ਖ਼ਜ਼ਾਨਚੀ ਜਗਤਾਰ ਸਿੰਘ ਸ਼ੇਖ਼ੂਪੁਰਾ ਨੇ ਜ਼ਿੰਮੇਵਾਰੀ ਨਿਭਾਈ, ਜਿਸ ਵਿਚ ਪੈਨਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰ ਸਰਬਜੀਤ ਸਿੰਘ, ਜਗਤਾਰ ਸਿੰਘ ਸ਼ਾਮਲ ਹੋਏ ਅਤੇ ਜਥੇਬੰਦੀ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਇਜਲਾਸ ਦੌਰਾਨ ਬਿਜਲੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ, 15 ਜਨਵਰੀ, 2015 ਦੇ ਪੱਤਰ ਅਤੇ 17 ਜੁਲਾਈ, 2020 ਦਾ ਕੇਂਦਰੀ ਪੇ ਸਕੇਲ ਲਾਗੂ ਕਰਨ ਦਾ ਪੱਤਰ ਰੱਦ ਕਰਾਉਣ ਤੇ ਪ੍ਰਮੋਟ ਹੋਏ ਸਾਥੀਆਂ ਦਾ 35400 ਦਾ ਸਕੇਲ ਲਾਗੂ ਕਰਵਾਉਣ, ਸੇਵਾ ਸ਼ਰਤਾਂ ਵਿਚ ਤਬਦੀਲੀ ਦਾ ਹੱਲਾ ਰੁਕਵਾਉਣ ਤੇ ਵਿਚਾਰ ਕੀਤੀ ਗਈ ਅਤੇ ਇਹਨਾਂ ਮੰਗਾਂ ਦੀ ਪੂਰਤੀ ਵਾਸਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ ਕਰਨ ਤੇ ਵਿਚਾਰ ਕੀਤੀ ਗਈ। ਇਸ ਉਪਰੰਤ ਪੁਰਾਣੀ ਕਮੇਟੀ ਭੰਗ ਕਰਕੇ ਕਾਰਵਾਈ ਚੋਣ ਨਿਗਰਾਨ ਕਮੇਟੀ ਨੂੰ ਸੌਂਪ ਦਿੱਤੀ ਗਈ, ਜਿਸ ਵਲੋਂ ਹਾਜ਼ਰ ਡੈਲੀਗੇਟਾਂ ਪਾਸੋਂ ਕਮੇਟੀ ਦੀ ਚੋਣ ਲਈ ਪੈਨਲ ਦੀ ਮੰਗ ਕੀਤੀ ਗਈ, ਜਿਸ ‘ਤੇ ਜਗਤਾਰ ਸਿੰਘ ਪ੍ਰਧਾਨ, ਗੁਲਸ਼ੇਰ ਸਿੰਘ ਸਕੱਤਰ ਲਲਤੋਂ ਕਲਾਂ, ਦਵਿੰਦਰ ਸਿੰਘ ਪ੍ਰਧਾਨ, ਅੰਮ੍ਰਿਤਪਾਲ ਸਿੰਘ ਸਕੱਤਰ ਪੱਖੋਵਾਲ, ਅਜੀਤਪਾਲ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਸਕੱਤਰ ਸਰੀਂਹ, ਰਣਬੀਰ ਸਿੰਘ ਪ੍ਰਧਾਨ ਅਤੇ ਦਲਜੀਤ ਸਿੰਘ ਸਕੱਤਰ ਪੱਖੋਵਾਲ ਡੈਲੀਗੇਟ ਵਜੋਂ ਨਵੀਂ ਕਮੇਟੀ ਦੀ ਚੋਣ ਲਈ ਪੈਨਲ ਪੇਸ਼ ਕੀਤਾ ਗਿਆ, ਜਿਸ ਵਿਚੋਂ ਸਰਬਸੰਮਤੀ ਨਾਲ਼ ਇੰਜੀ. ਚਮਕੌਰ ਸਿੰਘ ਦਾਦ ਜੇ.ਈ. ਪ੍ਰਧਾਨ, ਦਰਪਾਲ ਸਿੰਘ ਜੇ.ਈ. ਮੀਤ ਪ੍ਰਧਾਨ, ਹਰਵਿੰਦਰ ਸਿੰਘ ਭੱਟੀ ਲ.ਮ. ਸਕੱਤਰ, ਦਵਿੰਦਰ ਸਿੰਘ ਲ.ਮ. ਤੇ ਜਗਤਾਰ ਸਿੰਘ ਜੱਸੜ ਲ.ਮ. ਸਹਾਇਕ ਸਕੱਤਰ ਅਤੇ ਦਲਜੀਤ ਸਿੰਘ ਲ.ਮ. ਖ਼ਜ਼ਾਨਚੀ ਚੁਣੇ ਗਏ।