19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਸਤੇ ਨੂੰ ਖੁੱਲ੍ਹਾ ਕਰਨ ਲਈ ਗਰੇਵਾਲ ਪਰਿਵਾਰ ਵਲੋਂ ਜ਼ਮੀਨ ਦਾਨ

ਫੁੱਲਾਂਵਾਲ, 18 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਪਿੰਡ ਥਰੀਕੇ ਵਿਖੇ ਗੁਰਨਾਮ ਸਿੰਘ ਚੈਰੀਟੇਬਲ ਹਸਪਤਾਲ ਨੂੰ ਜਾਂਦੇ ਤੰਗ ਰਸਤੇ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਆ ਰਹੀ ਮੁਸ਼ਕਿਲ ਨੂੰ ਦੂਰ ਕਰਨ ਲਈ ਐਨ. ਆਰ.

Ad Position 21
No active advertisement
ਅਜੀਤ ਡੈਸਕ 19-10-2026
ਫੁੱਲਾਂਵਾਲ, 18 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਪਿੰਡ ਥਰੀਕੇ ਵਿਖੇ ਗੁਰਨਾਮ ਸਿੰਘ ਚੈਰੀਟੇਬਲ ਹਸਪਤਾਲ ਨੂੰ ਜਾਂਦੇ ਤੰਗ ਰਸਤੇ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਆ ਰਹੀ ਮੁਸ਼ਕਿਲ ਨੂੰ ਦੂਰ ਕਰਨ ਲਈ ਐਨ.ਆਰ.ਆਈ. ਅੰਮ੍ਰਿਤਪਾਲ ਸਿੰਘ ਗਰੇਵਾਲ ਵਲੋਂ ਆਪਣੀ ਜ਼ਮੀਨ ਵਿਚੋਂ ਜਗ੍ਹਾ ਦਾਨ ਦਿੱਤੀ ਗਈ, ਜਿਸ ਨਾਲ ਰਸਤੇ ਨੂੰ ਚੌੜਾ ਕਰਨ ਵਿਚ ਮਦਦ ਮਿਲੇਗੀ ਅਤੇ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ। ਮੌਕੇ ’ਤੇ ਇਕੱਤਰ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਐਨ.ਆਰ.ਆਈ. ਅੰਮ੍ਰਿਤਪਾਲ ਸਿੰਘ ਗਰੇਵਾਲ ਨੇ 150 ਫੁੱਟ ਲੰਬੇ ਰਸਤੇ ਨੂੰ ਚੌੜਾ ਕਰਨ ਲਈ ਆਪਣੀ ਜ਼ਮੀਨ ਵਿਚੋਂ ਪੰਜ ਫੁੱਟ ਜਗ੍ਹਾ ਦਾਨ ਕੀਤੀ, ਜਿਸ ਨੂੰ ਦੇਖਦਿਆਂ ਸਮੂਹ ਗ੍ਰਾਮ ਪੰਚਾਇਤ ਵਲੋਂ ਸਰਪੰਚ ਅਤੇ ਪਿੰਡ ਵਾਸੀਆਂ ਨੇ ਅੰਮ੍ਰਿਤਪਾਲ ਸਿੰਘ ਗਰੇਵਾਲ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਪੰਚ ਗੁਰਵੀਰ ਸਿੰਘ, ਪੰਚ ਰਘਵੀਰ ਸਿੰਘ, ਪੰਚ ਹਰਦੀਪ ਸਿੰਘ, ਪੰਚ ਜਗਦੀਪ ਸਿੰਘ, ਪੰਚ ਸੁਖਰਾਜ ਸਿੰਘ, ਪੰਚ ਹਰਦੀਪ ਸਿੰਘ ਹੈਪੀ, ਪੰਚ ਧਨਵੰਤ ਸਿੰਘ, ਦਿਲਜੀਤ ਸਿੰਘ, ਬਲਵੰਤ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਸੋਨੀ (ਅਕਾਲੀ ਦਲ ਵਾਰਿਸ ਪੰਜਾਬ ਦੇ) ਹਰਵਿੰਦਰ ਸਿੰਘ ਲੇਖਕ, ਸੋਹਣ ਸਿੰਘ ਪੇਂਟਰ ਦਲਵੀਰ ਸਿੰਘ ਗੋਨੀ , ਸਵਰਨ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ . ਟੀ . ਬੀ . ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤਰਨਵੀਰ ਕੌਰ ਨੇ ਸਾਈਕਲਿੰਗ ’ ਚ ਗੋਲਡ ਅਤੇ ਸਿਲਵਰ ਮੈਡਲ... ਅਗਲੀ ਖ਼ਬਰ ਐਸ.ਕੇ.ਐਸ.ਕੇ. ਇੰਸਟੀਚਿਊਟ ’ਚ ਅੰਤਰ-ਸਕੂਲ ਸ਼ਬਦ ਗਾਇਨ ਮੁਕਾਬਲਾ
Ad Position 24