19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਾਵਾਧਸ ਵਲੋਂ 24 ਨੂੰ ਕੱਢੀ ਜਾਵੇਗੀ 16ਵੀਂ ਬ੍ਰਹਮ ਜੋਤੀ ਯਾਤਰਾ-ਅਸ਼ਵਨੀ ਸਹੋਤਾ

ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਭਾਵਾਧਸ ਦੇ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ’ ਦੇ ਸਬੰਧ ਵਿਚ 16ਵੀਂ ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ਸਬੰਧੀ ਨਗਰ ਨਿਗਮ ਜ਼ੋਨ ਸੀ ਲੁਧਿਆਣਾ ਵਿਖੇ ਬੀਤੇ ਦਿਨੀਂ ਮੀਟਿੰਗ ਹੋਈ। ਇਸ ਮੌਕੇ ਅਸ਼ਵਨੀ ਸਹੋਤਾ ਨੇ ਕਿਹਾ ਕਿ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ’ਚ 24 ਅਕਤੂਬਰ ਦਿਨ ਸ਼ਨੀਵਾਰ ਨੂੰ 16ਵੀਂ ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ਸ਼ੁਰੂ ਹੋਵੇਗੀ, ਜਿਸ ਵਿਚ 300 ਤੋਂ ਵੱਧ ਝਾਂਕੀਆਂ ਖਿੱਚ ਦਾ ਕੇਂਦਰ ਅਤੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਪਾਵਨ ਰਾਮਾਇਣ ‘ਤੇ ਆਧਾਰਿਤ ਹੋਵੇਗੀ।

Ad Position 21
No active advertisement
ਅਜੀਤ ਡੈਸਕ 19-10-2026
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਭਾਵਾਧਸ ਦੇ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ’ ਦੇ ਸਬੰਧ ਵਿਚ 16ਵੀਂ ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ਸਬੰਧੀ ਨਗਰ ਨਿਗਮ ਜ਼ੋਨ ਸੀ ਲੁਧਿਆਣਾ ਵਿਖੇ ਬੀਤੇ ਦਿਨੀਂ ਮੀਟਿੰਗ ਹੋਈ। ਇਸ ਮੌਕੇ ਅਸ਼ਵਨੀ ਸਹੋਤਾ ਨੇ ਕਿਹਾ ਕਿ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ’ਚ 24 ਅਕਤੂਬਰ ਦਿਨ ਸ਼ਨੀਵਾਰ ਨੂੰ 16ਵੀਂ ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ਸ਼ੁਰੂ ਹੋਵੇਗੀ, ਜਿਸ ਵਿਚ 300 ਤੋਂ ਵੱਧ ਝਾਂਕੀਆਂ ਖਿੱਚ ਦਾ ਕੇਂਦਰ ਅਤੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਪਾਵਨ ਰਾਮਾਇਣ ‘ਤੇ ਆਧਾਰਿਤ ਹੋਵੇਗੀ। ਇਹ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਗੇਟ ਦਰੇਸੀ ਮੈਦਾਨ ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ ਚੌਕ, ਮਾਲੀਗੰਜ ਚੌਕ ਤੋਂ ਪ੍ਰਤਾਪ ਬਾਜ਼ਾਰ, ਮੀਨਾ ਬਾਜ਼ਾਰ, ਮਾਤਾ ਰਾਣੀ ਚੌਕ ਤੋਂ ਘੰਟਾ ਘਰ ਚੌਕ, ਗਿਰਜਾ ਘਰ ਚੌਕ, ਗੁੜ-ਮੰਡੀ ਚੌਕ, ਘਾਹ ਮੰਡੀ, ਡਿਵੀਜ਼ਨ ਨੰਬਰ 3 ਤੋਂ ਇਸਲਾਮੀਆ ਸਕੂਲ ਰੋਡ ਤੋਂ ਹੁੰਦੀ ਹੋਈ ਘਾਟੀ ਵਾਲਮੀਕਿ ਚੌਕ ਭਗਵਾਨ ਵਾਲਮੀਕਿ ਬ੍ਰਹਮਾਲਿਆ (ਮੰਦਿਰ) ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ‘ਚ ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਜੀ ਮਹਾਰਾਜ ਆਪਣੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਕੇ ਆਸ਼ੀਰਵਾਦ ਦੇਣਗੇ। ਸ਼ੋਭਾ ਯਾਤਰਾ ‘ਚ ਭਾਵਾਧਸ ਦੇ ਕੇਂਦਰੀ ਸੰਗਠਨ, ਪ੍ਰਾਂਤੀ ਸੰਗਠਨ ਦੇ ਅਹੁਦੇਦਾਰ, ਧਾਰਮਿਕ ਵਿਦਵਾਨ, ਰਾਜਨੀਤਿਕ ਅਤੇ ਸਮਾਜਿਕ ਨੇਤਾ ਵੱਡੀ ਗਿਣਤੀ ‘ਚ ਸ਼ਾਮਿਲ ਹੋਣਗੇ। ਸ੍ਰੀ ਸਹੋਤਾ ਨੇ ਵਿਸ਼ਾਲ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ‘ਚ ਜਿੱਥੇ ਭਜਨ ਮੰਡੀਆਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਵਿਜੈ ਮਾਨਵ, ਨਰੇਸ਼ ਸੌਦਾ, ਵਰਿੰਦਰ ਸਿੰਘ, ਟੋਨੀ ਸਹੋਤਾ, ਅਭੈ ਸਹੋਤਾ, ਕਰਨ ਬਾਲੀ, ਵਿੱਕੀ ਚੌਹਾਨ, ਮੋਨੂੰ ਸਹੋਤਾ, ਰਾਜ ਕਰੋਤੀਆ, ਅਰੁਣ ਵੈਦ, ਰਾਜੇਸ਼ ਮੱਟੂ, ਸੰਦੀਪ ਗੌਤਮ, ਸੰਜੀਵ ਸਹੋਤਾ ਬੰਟੀ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹਾਦੁਰਕੇ ਰੋਡ ’ਚ ਛਪਾਈ ਕਾਰਖਾਨੇ ਨੂੰ ਲੱਗੀ ਭਿਆਨਕ ਅੱਗ ਘੰਟਿਆਂ ਦੀ ਜੱਦੋ ਜਹਿਦ ਮਗਰੋਂ ਪਾਇਆ ਕਾਬੂ ਅਗਲੀ ਖ਼ਬਰ ਖਾਧ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ - ਡਾ . ਰਮਨਦੀਪ ਕੌਰ
Ad Position 24