18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੀ.ਏ.ਯੂ. ਦੇ ਵਿਗਿਆਨੀ ਨੂੰ ਸਟੈਨਫੋਰਡ ਯੂਨੀਵਰਸਿਟੀ ਨੇ ਮਾਨਤਾ ਦਿੱਤੀ

ਲੁਧਿਆਣਾ, 17 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਡਾ. ਰਜਿੰਦਰ ਕੁਮਾਰ ਢੱਲ 18-10-2026
ਲੁਧਿਆਣਾ, 17 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਸਬਜ਼ੀ ਵਿਗਿਆਨੀ ਡਾ. ਰਜਿੰਦਰ ਕੁਮਾਰ ਢੱਲ ਨੂੰ ਬੀਤੇ ਦਿਨੀਂ ਸਟੈਨਫੋਰਡ ਯੂਨੀਵਰਸਿਟੀ ਵਲੋਂ ਲਗਾਤਾਰ ਤੀਜੇ ਸਾਲ ਵੱਕਾਰੀ ਮਾਨਤਾ ਲਈ ਚੁਣਿਆ ਗਿਆ ਹੈ। ਇਹ ਮਾਨਤਾ ਹਾਸਲ ਕਰਨ ਵਾਲੇ ਡਾ. ਢੱਲ ਪੀ.ਏ.ਯੂ. ਦੇ ਵਿਰਲੇ ਵਿਗਿਆਨੀ ਬਣੇ ਹਨ। ਸੰਸਾਰ ਪੱਧਰ ’ਤੇ ਖੇਤੀ ਖੇਤਰ ਵਿਚ ਆਪਣੇ ਪ੍ਰਭਾਵ, ਖੋਜ ਸੂਚਕ ਅੰਕ ਅਤੇ ਅਕਾਦਮਿਕ ਰੁਤਬੇ ਕਾਰਨ ਸਟੈਨਫੋਰਡ ਯੂਨੀਵਰਸਿਟੀ ਦੀ ਰੈਂਕਿੰਗ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਰੈਂਕਿੰਗ ਵਿਚ ਵਿਗਿਆਨੀ ਵਲੋਂ ਨਾ ਸਿਰਫ਼ ਅਕਾਦਮਿਕ ਕਾਰਜ ਨੂੰ ਦੇਖਿਆ ਜਾਂਦਾ ਹੈ, ਬਲਕਿ ਵਿਸ਼ੇ ਨਾਲ ਸੰਬੰਧਿਤ ਖੋਜ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਵੀ ਇਸਦਾ ਆਧਾਰ ਮੰਨਿਆ ਜਾਂਦਾ ਹੈ। ਅਕਾਦਮਿਕ ਪੱਖ ਤੋਂ ਡਾ. ਢੱਲ ਨੇ ਉੱਚ ਰੈਂਕਿੰਗ ਵਾਲੇ ਖੋਜ ਪੱਤਰਾਂ ਵਿਚ 157 ਲੇਖ ਪ੍ਰਕਾਸ਼ਿਤ ਕਰਵਾਏ। ਵਿਹਾਰਕ ਖੋਜ ਦੇ ਪੱਖ ਤੋਂ ਉਨ੍ਹਾਂ ਨੇ ਮਟਰ ਅਗੇਤਾ-7, ਮਟਰ ਅਗੇਤਾ-8, ਪੰਜਾਬ-90 ਅਤੇ ਪੰਜਾਬ ਮਿੱਠੀ ਫਲੀ-3 ਵਰਗੀਆਂ ਕਿਸਮਾਂ ਦੇ ਵਿਕਾਸ ਵਿਚ ਯੋਗਦਾਨ ਪਾਇਆ। ਲਸਣ ਦੀ ਕਿਸਮ ਪੀ ਜੀ-17 ਅਤੇ ਚੀਨੀ ਗੋਭੀ ਸਰ੍ਹੋਂ ਦੇ ਨਾਲ-ਨਾਲ ਖੀਰੇ ਦੀਆਂ ਦੋ ਕਿਸਮਾਂ ਪੰਜਾਬ ਖੀਰਾ-1 ਅਤੇ ਹਾਈਬ੍ਰਿਡ ਪੀ.ਕੇ.ਐਚ.-11 ਦਾ ਵਿਕਾਸ ਵੀ ਉਨ੍ਹਾਂ ਦੇ ਹਿੱਸੇ ਆਇਆ। ਉਨ੍ਹਾਂ ਵਲੋਂ ਵਿਕਸਿਤ ਕੀਤੀ ਕਿਸਮ ਪੰਜਾਬ ਮਟਰ ਅਗੇਤਾ-7 ਨੂੰ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣਿਆ ਗਿਆ ਅਤੇ ਮੱਧ ਪ੍ਰਦੇਸ਼ ਵਿਚ ਮਟਰ ਦੀ ਕਾਸ਼ਤ ਦਾ 70 ਫ਼ੀਸਦੀ ਰਕਬਾ ਇਸ ਕਿਸਮ ਹੇਠ ਦਰਜ ਹੋਇਆ। ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬਾਗ਼ਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰ ਸਿੰਘ ਨੇ ਡਾ. ਢੱਲ ਨੂੰ ਹਾਰਦਿਕ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਵਿਚ ਰਾਵੇ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਅਤੇ ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਪੀ.ਏ.ਯੂ. ਦੇ ਪੈਨਸ਼ਨਰ ਅਧਿਆਪਕਾਂ ਦੀ ਐਸੋਸੀਏਸ਼ਨ ਵਲੋਂ ਉਪ ਕੁਲਪਤੀ ਨੂੰ ਸ਼ੁੱਭ ਕਾਮਨਾਵਾਂ
Ad Position 24