17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣ ’ਤੇ ਹਾਈ ਕਮਾਂਡ ਦੀ ਸੋਚ ਨੂੰ ਸਲਾਮ-ਸਿੰਘਪੁਰਾ

ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਕਾਂਗਰਸ ਹਾਈ ਕਮਾਂਡ ਦੀ ਸੋਚ ਨੂੰ ਸਲਾਮ ਹੈ, ਜੋ ਪੰਜਾਬ ਦੇ ਅਗਾਂਹ ਵਧੂ ਸੋਚਦੇ ਮਾਲਕਾਂ ਨੂੰ ਸਮੇਂ ਮੁਤਾਬਿਕ ਸੇਵਾ ਦਾ ਮੌਕਾ ਬਦਲ ਕੇ ਦੇਣ ਨਾਲ ਪੰਜਾਬ ਨੂੰ ਨਵਾਂ ਸੂਬਾ ਪ੍ਰਧਾਨ ਦੇ ਕੇ ਨਿਵਾਜਦੀ ਹੈ, ਜਿਸ ਨਾਲ ਸੂਬਾ ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਮੰਜ਼ਿਲਾਂ ਵੱਲ ਕਦਮ ਵਧਾਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.

Ad Position 21
No active advertisement
ਪਰਗਟ ਸਿੰਘ, ਕਰਤਿੰਦਰਪਾਲ ਸਿੰਘ ਸਿੰਘਪੁਰਾ 17-10-2026
ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਕਾਂਗਰਸ ਹਾਈ ਕਮਾਂਡ ਦੀ ਸੋਚ ਨੂੰ ਸਲਾਮ ਹੈ, ਜੋ ਪੰਜਾਬ ਦੇ ਅਗਾਂਹ ਵਧੂ ਸੋਚਦੇ ਮਾਲਕਾਂ ਨੂੰ ਸਮੇਂ ਮੁਤਾਬਿਕ ਸੇਵਾ ਦਾ ਮੌਕਾ ਬਦਲ ਕੇ ਦੇਣ ਨਾਲ ਪੰਜਾਬ ਨੂੰ ਨਵਾਂ ਸੂਬਾ ਪ੍ਰਧਾਨ ਦੇ ਕੇ ਨਿਵਾਜਦੀ ਹੈ, ਜਿਸ ਨਾਲ ਸੂਬਾ ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਮੰਜ਼ਿਲਾਂ ਵੱਲ ਕਦਮ ਵਧਾਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਸੀ. ਡਿਪਾਰਟਮੈਂਟ ਪੰਜਾਬ ਦੇ ਵਾਈਸ ਚੇਅਰਮੈਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਨੇ ਇਕ ਬੈਠਕ ਦੌਰਾਨ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣ ’ਤੇ ਗੱਲਬਾਤ ਕਰਦਿਆਂ ਕੀਤਾ। ਸਿੰਘਪੁਰਾ ਨੇ ਕਿਹਾ ਕਿ ਪਰਗਟ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਪਾਰਟੀ ਜਿੱਥੇ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋਵੇਗੀ, ਉਥੇ ਵਰਕਰਾਂ ਵਿਚ ਨਵੀਂ ਊਰਜਾ ਅਤੇ ਨਵਾਂ ਜੋਸ਼ ਪੈਦਾ ਹੋਵੇਗਾ। ਸਿੰਘਪੁਰਾ ਨੇ ਕਿਹਾ ਕਿ ਕਾਂਗਰਸ ਕਮੇਟੀ ਨੇ ਹਮੇਸ਼ਾ ਲੋਕ ਪੱਖੀ ਨੀਤੀਆਂ, ਲੋਕਾਂ ਦੇ ਹੱਕਾਂ ਅਤੇ ਲੋਕ ਭਲਾਈ ਦੇ ਮੁੱਦਿਆਂ ’ਤੇ ਆਪਣੀ ਦਮਦਾਰ ਆਵਾਜ਼ ਨੂੰ ਬੁਲੰਦ ਕਰਕੇ ਲੋਕ ਪੱਖੀ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਪੰਜਾਬ ਨੂੰ ਹਮੇਸ਼ਾ ਉਸ ਸ਼ਖ਼ਸੀਅਤ ਨੂੰ ਸੂਬਾ ਪ੍ਰਧਾਨ ਬਣਾਇਆ ਹੈ, ਜਿਸ ਦੇ ਜ਼ਿਹਨ ਵਿਚ ਪਾਰਟੀ ਨੂੰ ਉਪਰ ਚੁੱਕਣ ਅਤੇ ਪਾਰਟੀ ਲਈ ਕੁੱਝ ਕਰਨ ਦੀ ਇੱਛਾ ਸ਼ਕਤੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਜਿੰਨੇ ਵੀ ਪਾਰਟੀ ਹਾਈ ਕਮਾਂਡ ਵਲੋਂ ਸੂਬਾ ਪ੍ਰਧਾਨ ਲਗਾਏ ਗਏ, ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਦੀ ਮਿਥੇ ਟੀਚੇ ਤੋਂ ਵੱਧ ਕਾਰਜ ਕੀਤੇ ਅਤੇ ਪਾਰਟੀ ਦੀ ਬੇਹਤਰੀ ਲਈ ਦਿਨ-ਰਾਤ ਇਕ ਕਰਕੇ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਕੇ ਲੋਕਾਂ ਦੀਆਂ ਆਸਾਂ ‘ਤੇ ਖਰਾ ਉਤਰੇ।
Ad Position 22
No active advertisement
ਪਿਛਲੀ ਖ਼ਬਰ ਢੰਡਾਰੀ ਖੁਰਦ ’ਚ ਦੇਵਗਨ ਕੰਡੇ ਤੋਂ ਲੈ ਕੇ ਨਿਊ ਦੁਰਗਾ ਕਾਲੋਨੀ ਤੇ ਸ਼ਿਵ ਕਾਲੋਨੀ ਤੱਕ ਸੜਕ ਬਣਾਉਣ ਦਾ ਕੰਮ ਹੋਇਆ ਸ਼ੁਰੂ ਅਗਲੀ ਖ਼ਬਰ ਗੁਰਮਿੰਦਰ ਸਿੰਘ (ਟਿੰਮਾ ਬੱਤਰਾ) ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਦਿੱਤੀ ਸ਼ਰਧਾਂਜਲੀ
Ad Position 24