ਘਰੇਲੂ ਵਿਵਾਦ ਦੇ ਚਲਦਿਆਂ ਪਤੀ ਨੇ ਪਤਨੀ , ਦੋ ਬੇਟਿਆਂ ਅਤੇ ਸਹੁਰੇ ਤੇ ਕੀਤਾ ਜਾਨਲੇਵਾ ਹਮਲਾ
ਢੰਡਾਰੀ ਕਲਾਂ/ਲੁਧਿਆਣਾ, 14 ਅਕਤੂਬਰ (ਜਸਵੀਰ ਸਿੰਘ ਬੰਗਾ)-ਪਿੰਡ ਸੰਗੋਵਾਲ ‘ਚ ਘਰੇਲੂ ਵਿਵਾਦ ਨੂੰ ਖਤਮ ਕਰਨ ਲਈ ਗੱਲਬਾਤ ਤੋਂ ਬਾਅਦ ਸਮਝੌਤੇ ਦੀਆਂ ਸ਼ਰਤਾਂ ਲਿਖਵਾਉਣ ਉਪਰੰਤ ਘਰ ਵਾਪਸ ਪਰਤੀ ਪਤਨੀ ਤੇ ਭੜਕੇ ਪਤੀ ਨੇ ਚਾਕੂ ਨਾਲ ਆਪਣੀ ਪਤੀ, ਦੋ ਬੇਟਿਆਂ ਅਤੇ ਸਹੁਰੇ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਵੱਡੇ ਲੜਕੇ ਨੂੰ ਹਸਪਤਾਲ ‘ਚ ਵੈਂਟੀਲੇਟਰ ਤੇ ਰੱਖਿਆ ਗਿਆ ਹੈ, ਉਸਦੇ ਇਕ ਫੇਫੜੇ ਵਿਚ ਖੂਨ ਜੰਮ ਗਿਆ ਹੈ।
ਢੰਡਾਰੀ ਕਲਾਂ/ਲੁਧਿਆਣਾ, 14 ਅਕਤੂਬਰ (ਜਸਵੀਰ ਸਿੰਘ ਬੰਗਾ)-ਪਿੰਡ ਸੰਗੋਵਾਲ ‘ਚ ਘਰੇਲੂ ਵਿਵਾਦ ਨੂੰ ਖਤਮ ਕਰਨ ਲਈ ਗੱਲਬਾਤ ਤੋਂ ਬਾਅਦ ਸਮਝੌਤੇ ਦੀਆਂ ਸ਼ਰਤਾਂ ਲਿਖਵਾਉਣ ਉਪਰੰਤ ਘਰ ਵਾਪਸ ਪਰਤੀ ਪਤਨੀ ਤੇ ਭੜਕੇ ਪਤੀ ਨੇ ਚਾਕੂ ਨਾਲ ਆਪਣੀ ਪਤੀ, ਦੋ ਬੇਟਿਆਂ ਅਤੇ ਸਹੁਰੇ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਵੱਡੇ ਲੜਕੇ ਨੂੰ ਹਸਪਤਾਲ ‘ਚ ਵੈਂਟੀਲੇਟਰ ਤੇ ਰੱਖਿਆ ਗਿਆ ਹੈ, ਉਸਦੇ ਇਕ ਫੇਫੜੇ ਵਿਚ ਖੂਨ ਜੰਮ ਗਿਆ ਹੈ। ਜ਼ਖਮੀਆਂ ਦੀ ਪਹਿਚਾਣ ਸ਼ਿਵਾਲੀ, ਉਸਦੇ ਦੋਵੇਂ ਬੇਟਿਆਂ ਸ਼ਿਵਮ ਉਰਫ਼ ਓਸ਼ੋ, ਮਲਿਕ ਸਾਹਿਬ ਅਤੇ ਪਿਤਾ ਸੁਦਰਸ਼ਨ ਦੇ ਰੂਪ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਤੇ ਆਸਪਾਸ ਦੇ ਲੋਕਾਂ ਨੇ ਮੁਲਜ਼ਮ ਪਤੀ ਸੰਦੀਪ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅੰਬੇਰਾ ਗਰੀਨ ਫਲੈਟਸ ਦੀ ਰਹਿਣ ਵਾਲੀ ਯੋਗਿਤਾ ਨੇ ਦੱਸਿਆ ਕਿ ਸ਼ਿਵਾਲੀ ਦਾ ਆਪਣੇ ਪਤੀ ਸੰਦੀਪ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਸੰਦੀਪ ਕਥਿਤ ਤੌਰ ‘ਤੇ ਸ਼ਿਵਾਲੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਬੱਚਿਆ ਨੂੰ ਵੀ ਤੰਗ ਪ੍ਰੇਸ਼ਾਨ ਕਰਦਾ ਸੀ। ਇੱਥੋਂ ਤੱਕ ਕਈ ਵਾਰ ਬੱਚਿਆਂ ਨੂੰ ਸਕੂਲ ਤੱਕ ਨਹੀਂ ਜਾਣ ਦਿੰਦਾ ਸੀ ਅਤੇ ਫਲੈਟ ਨੂੰ ਬਾਹਰੋਂ ਤਾਲਾ ਲਗਾ ਦਿੰਦਾ ਸੀ। ਯੋਗਿਤਾ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਿਵਾਲੀ ਦੇ ਪਿਤਾ ਸੁਦਰਸ਼ਨ ਧੀ ਦਾ ਘਰ ਵਸਾਉਣ ਵਾਸਤੇ ਗੱਲਬਾਤ ਕਰਨ ਲਈ ਆਏ ਸਨ। ਦੋਵਾਂ ਧਿਰਾਂ ਵਿਚਕਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਹੋਈ ਅਤੇ ਸਾਰੀਆਂ ਸ਼ਰਤਾਂ ਲਿਖੀਆਂ ਗਈਆਂ, ਪਰ ਜਿਉਂ ਸ਼ਿਵਾਲੀ ਘਰ ਪਹੁੰਚੇ ਤਾਂ ਉਸਦੇ ਪਤੀ ਨੇ ਚਾਕੂ ਨਾਲ ਇਨ੍ਹਾਂ ਤੇ ਹਮਲਾ ਕਰ ਦਿੱਤਾ। ਸ਼ਿਵਾਲੀ ਦੇ ਭਰਾ ਦੀਕਸ਼ਿਤ ਲੱਡਾ ਨੇ ਦੱਸਿਆ ਕਿ ਉਸਨੂੰ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਸ਼ਿਵਾਲੀ ਅਤੇ ਉਸਦੇ ਬੱਚਿਆਂ ਤੇ ਹਮਲਾ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਉਹ ਪਰਿਵਾਰ ਸਮੇਤ ਤੁਰੰਤ ਹਸਪਤਾਲ ਪਹੁੰਚਿਆ। ਦੀਕਸ਼ਿਤ ਨੇ ਦੱਸਿਆ ਕਿ ਸ਼ਿਵਾਲੀ ਦੀ ਸ਼ਾਦੀ 15 ਸਾਲ ਪਹਿਲਾਂ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ, ਪਰ ਪੁਲਿਸ ਦੇਰੀ ਨਾਲ ਪਹੁੰਚੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਚੌਂਕੀ ਮਰਾਡੋ ਦੇ ਏ.ਐਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।